ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਇਹ ਕੁਝ ਚੀਜ਼ਾਂ ਹੋਈਆਂ ਸਸਤੀਆਂ ਤੇ ਮਹਿੰਗੀਆਂ…

ਅੱਜ ਇਹ ਕੁਝ ਚੀਜ਼ਾਂ ਹੋਈਆਂ ਸਸਤੀਆਂ ਤੇ ਮਹਿੰਗੀਆਂ…

ਅੱਜ ਪਹਿਲੀ ਜੁਲਾਈ ਤੋਂ ਦੇਸ਼ ਵਿੱਚ ਕੁਝ ਅਜਿਹੀਆਂ ਤਬਦੀਲੀਆਂ ਹੋਈਆਂ ਹਨ, ਜਿਨ੍ਹਾਂ ਕਰਕੇ ਕੁਝ ਚੀਜ਼ਾਂ/ਸੇਵਾਵਾਂ ਤਾਂ ਮਹਿੰਗੀਆਂ ਹੋ ਜਾਣਗੀਆਂ ਤੇ ਕੁਝ ਸਸਤੀਆਂ।

 

 

ਪਹਿਲਾਂ ਕੁਝ ਝਟਕਾ ਝੱਲ ਕੇ ਇਹ ਜਾਣ ਲਵੋ ਕਿ ਅੱਜ ਤੋਂ ਕੀ ਮਹਿੰਗਾ ਹੋ ਗਿਆ ਹੈ।

 

 

ਇੰਡੀਗੋ ਦੀ ਟਿਕਟ ਰੱਦ ਕਰਨਾ ਅੱਜ ਤੋਂ ਮਹਿੰਗਾ ਹੋ ਗਿਆ ਹੈ। ਜੇ ਪਹਿਲੇ ਦਿਨ ਤੋਂ ਲੈ ਕੇ ਤਿੰਨ ਦਿਨਾਂ ਅੰਦਰ ਟਿਕਟ ਵਿੱਚ ਕੋਈ ਤਬਦੀਲੀ ਜਾਂ ਰੱਦ ਕੀਤਾ ਜਾਂਦਾ ਹੈ ਤਾਂ ਉਸ ਉੱਤੇ ਹੁਣ 500 ਰੁਪਏ ਵੱਧ ਲੱਗਣਗੇ ਭਾਵ ਹੁਣ ਇਹ ਫ਼ੀਸ ਘਰੇਲੂ ਉਡਾਣਾਂ ਲਈ 2,500 ਰੁਪਏ ਤੋਂ ਵਧ ਕੇ 3,000 ਰੁਪਏ ਅਤੇ ਕੌਮਾਂਤਰੀ ਉਡਾਣਾਂ ਲਈ 3,000 ਰੁਪਏ ਤੋਂ ਵਧ ਕੇ 3,500 ਰੁਪਏ ਹੋ ਗਈ ਹੈ।

 

 

ਪੇਟੀਐੱਮ ਸੇਵਾ ਦਾ ਲਾਹਾ ਲੈਣਾ ਹੁਣ ਮਹਿੰਗਾ ਹੋ ਗਿਆ ਹੈ ਕਿਉਂਕਿ ਅੱਜ ਤੋਂ Paytm Merchan Discount Rate (MDR) ਪਾਸ ਹੋਵੇਗਾ। ਕ੍ਰੈਡਿਟ ਕਾਰਡ ਰਾਹੀਂ ਅਦਾਇਗੀ ਉੱਤੇ 1 ਫ਼ੀ ਸਦੀ ਫ਼ੀਸ ਲੱਗੇਗੀ, ਡੇਬਿਟ ਕਾਰਡ ਰਾਹੀਂ ਇਹ ਫ਼ੀਸ 0.9 ਫ਼ੀ ਸਦੀ ਰਹੇਗੀ ਤੇ ਨੈੱਟ ਬੈਂਕਿੰਗ ਅਤੇ UPI ਲੈਣ–ਦੇਣ ਲਈ 12–15 ਰੁਪਏ ਲੱਗੇਗਾ।

 

 

ਅੱਜ ਤੋਂ ਮਹਿੰਦਰਾ ਐਂਡ ਮਹਿੰਦਰਾ ਦੀਆਂ ਕਾਰਾਂ ਵੀ 36,000 ਰੁਪਏ ਤੱਕ ਮਹਿੰਗੀਆਂ ਹੋ ਗਈਆਂ ਹਨ। ਕੱਚਾ ਮਾਲ ਮਹਿੰਗਾ ਹੋਣ ਤੇ ਨਵੀਂਆਂ ਸੁਰੱਖਿਆ ਵਿਸ਼ੇਸ਼ਤਾਵਾਂ ਦੇਣ ਕਾਰਨ ਕੀਮਤਾਂ ਵਿੱਚ ਅਜਿਹਾ ਵਾਧਾ ਕਰਨਾ ਪਿਆ ਹੈ।

 

 

ਪਰ ਇਸ ਦੇ ਨਾਲ ਹੀ ਅੱਜ ਤੋਂ ਕੁਝ ਸਸਤਾ ਵੀ ਹੋ ਗਿਆ ਹੈ।

 

 

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਤੋਂ NEFT ਅਤੇ RTGS ਰਾਹੀਂ ਫ਼ੰਡ ਟ੍ਰਾਂਸਫ਼ਰ ਉੱਤੇ ਸਾਰੇ ਚਾਰਜ ਹਟਾਉਣ ਦਾ ਫ਼ੈਸਲਾ ਕੀਤਾ ਹੈ। RTGS ਰਾਹੀਂ ਵੱਧ ਰਕਮ ਟ੍ਰਾਂਸਫ਼ਰ ਕੀਤੀ ਜਾਂਦੀ ਹੈ, ਜਦ ਕਿ NEFT ਰਾਹੀਂ ਸਿਰਫ਼ ਦੋ ਲੱਖ ਰੁਪਏ ਤੱਕ ਦੀ ਰਕਮ ਟ੍ਰਾਂਸਫ਼ਰ ਹੁੰਦੀ ਹੈ।

 

 

ਇਸ ਤੋਂ ਇਲਾਵਾ ਭਾਰਤੀ ਸਟੇਟ ਬੈਂਕ (SBI) ਅੱਜ ਪਹਿਲੀ ਜੁਲਾਈ ਤੋਂ ਰੈਪੋ ਰੇਟ ਲਿੰਕਡ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ, ਜਿਸ ਕਾਰਨ ਰੈਪੋ ਰੇਟ ਵਧਣ ਨਾਲ ਲੋਨ ਉੱਤੇ ਵਿਆਜ ਵਧੇਗਾ ਤੇ ਘਟਣ ਨਾਲ ਵਿਆਜ ਘਟੇਗਾ। ਇਸ ਕਾਰਨ ਇਹ ਕੈਸ਼ ਕ੍ਰੈਡਿਟ ਅਕਾਊਂਟ ਤੇ ਓਵਰ ਡ੍ਰਾਫ਼ਟ ਗਾਹਕਾਂ ਲਈ 1 ਲੱਖ ਰੁਪਏ ਤੋਂ ਵੱਧ ਦੀ ਲਿਮਿਟ ਨਾਲ ਵਿਆਜ ਦਰ ਵੀ ਘਟਾਏਗਾ।

 

 

ਅੱਜ ਤੋਂ ਗ਼ੈਰ–ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਵੀ 100 ਰੁਪਏ ਸਸਤਾ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:From today these items have gone cheaper and dearer