ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ. ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪੁੱਜ ਗਈਆਂ ਹਨ। ਕੌਮੀ ਰਾਜਧਾਨੀ 'ਚ ਪੈਟਰੋਲ ਪ੍ਰਤੀ ਲੀਟਰ 80.38 ਰੁਪਏ ਤੇ ਡੀਜ਼ਲ 72.51 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ 'ਚ ਪੈਟਰੋਲ ਦੀ ਕੀਮਤ 39 ਪੈਸੇ ਅਤੇ ਡੀਜ਼ਲ ਦੀ ਕੀਮਤ 44 ਪੈਸੇ ਪ੍ਰਤੀ ਲਿਟਰ ਵਧਾਈ ਗਈ ਹੈ।
ਦੂਜੇ ਪਾਸੇ ਮੁੰਬਈ 'ਚ ਪੈਟਰੋਲ 87.77 ਰੁਪਏ ਅਤੇ ਡੀਜ਼ਲ ਦੀ ਪ੍ਰਤੀ ਲਿਟਰ 76.98 ਰੁਪਏ ਪ੍ਰਤੀ ਲਿਟਰ ਵਿਕ ਰਿਹਾ।
ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਵਿਚਾਲੇ ਲੋਕਾਂ 'ਚ ਬਹੁਤ ਗੁੱਸਾ ਹੈ। ਪੈਟਰੋਲ ਦੀ ਕੀਮਤ 'ਚ ਵਾਧੇ ਨਾਲ ਲੋਕਾਂ ਦੀ ਜੇਬ ਹਲਕੀ ਹੋ ਰਹੀ ਹੈ। ਮਾਰਕੀਟ 'ਚ ਵਿਕਦੇ ਬਾਕੀ ਸਾਰੇ ਉਤਪਾਦਾਂ 'ਤੇ ਵੀ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਵੇਖਣ ਨੂੰ ਮਿਲ ਰਿਹਾ।
ਕੀਮਤਾਂ ਵਧਣ ਦਾ ਕਾਰਣ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਅਤੇ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋਣਾ ਹੈ।