ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਗਾਈ ਦੀ ਮਾਰ : ਤੇਲ ਦੀਆਂ ਕੀਮਤਾਂ `ਚ ਫਿਰ ਹੋਇਆ ਵਾਧਾ

ਮਹਿੰਗਾਈ ਦੀ ਮਾਰ : ਤੇਲ ਦੀਆਂ ਕੀਮਤਾਂ ਫਿਰ ਹੋਇਆ ਵਾਧਾ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ `ਚ ਵਾਧਾ ਲਗਾਤਾਰ ਜਾਰੀ ਹੈ। ਦਿੱਲੀ `ਚ ਪੈਟਰੋਲ ਦੀਆਂ ਕੀਮਤਾਂ ਰਿਕਾਰਡ ਉਚਾਈ `ਤੇ ਪਹੁੰਚ ਗਈਆਂ। ਤਾਜ਼ਾ ਵਾਧੇ ਦੇ ਬਾਅਦ ਰਾਸ਼ਟਰੀ ਰਾਜਧਾਨੀ `ਚ ਪੈਟਰੋਲ 80.38 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 72.51 ਰੁਪਏ ਪ੍ਰਤੀ ਲੀਟਰ `ਤੇ ਪਹੁੰਚ ਗਿਆ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਮੁਤਾਬਕ ਦਿੱਲੀ `ਚ ਪੈਟਰੋਲ ਦੀਆਂ ਕੀਮਤਾਂ `ਚ 39 ਪੈਸੇ ਤੇ ਡੀਜ਼ਲ `ਚ 44 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।


ਉਥੇ ਦੂਜੇ ਪਾਸੇ, ਮੁੰਬਈ `ਚ ਪੈਟਰੋਲ 87.77 ਰੁਪਏ ਪ੍ਰਤੀ ਲੀਟਰ ਅਤੇ ਡੀਜਲ 76.98 ਰੁਪਏ ਪ੍ਰਤੀ ਲੀਟਰ ਤੱਕ ਪਹੰੁਚ ਗਿਆ ਹੈ। ਪੈਟਰੋਲ ਅਤੇ ਡੀਜਲ ਦੀਆਂ ਵਧਦੀਆਂ ਕੀਮਤਾਂ ਦੇ ਵਿਚ ਲੋਕਾਂ `ਚ ਗੁੱਸਾ ਵਧ ਰਿਹਾ ਹੈ। ਪੈਟਰੋਲ ਦੀਆਂ ਕੀਮਤਾਂ `ਚ ਹੋ ਰਿਹਾ ਵਾਧਾ ਜੇਬ `ਤੇ ਭਾਰੀ ਪੈ ਰਿਹਾ ਹੈ। ਡੀਜਲ ਦੀਆਂ ਕੀਮਤਾਂ ਦਾ ਆਸਾਰ ਬਾਜ਼ਾਰ `ਚ ਵਿਕਣ ਵਾਲੇ ਸਾਰੇ ਉਤਪਾਦਾਂ `ਤੇ ਪੈ ਰਿਹਾ ਹੈ।


ਕੀਮਤਾਂ ਲਗਾਤਾਰ ਵੱਧਣ ਦਾ ਕਾਰਨ ਕੌਮਾਂਤਰੀ ਬਾਜ਼ਾਰ `ਚ ਵਧਦੀਆਂ ਕੱਚੇ ਤੇਲ ਦੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਕਮਜ਼ੋਰ ਰੁਪਿਆ ਦੱਸਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fuel prices soar again petrol hits record high of Rs 80 38 litre in Delhi