ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗੌੜੇ ਵਿਜੇ ਮਾਲਿਆ ਨੇ ਜੇਤੂ ਕਾਂਗਰਸੀਆਂ ਨੂੰ ਦਿੱਤੀਆਂ ਮੁਬਾਰਕਾਂ

ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਚ ਜ਼ੋਰਦਾਰ ਸੱਤਾ ਚ ਵਪਾਸੀ ਕਰਨ ਵਾਲੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਚਰਚੇ ਹੋ ਰਹੇ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਪਾਰਟੀ ਵਰਕਰਾਂ ਤੱਕ ਹਰੇਕ ਥਾਈਂ ਰਾਹੁਲ ਦੇ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਵਿਚਾਲੇ ਦੇਸ਼ ਦੇ ਸਭ ਤੋਂ ਮਸ਼ਹੂਰ ਭਗੌੜੇ ਕਰਾਰ ਵਿਜੇ ਮਾਲਿਆ ਨੇ ਵੀ ਕਾਂਗਰਸੀਆਂ ਨੂੰ ਵਧਾਈ ਦਿੱਤੀ ਹੈ ਜਿਸ ਲਈ ਵਿਜੇ ਮਾਲਿਆ ਨੇ ਟਵੀਟ ਕਰਦਿਆਂ ਆਪਣੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਹੈ।

 

ਦਰਅਸਲ ਰਾਜਸਥਾਨ ਚ ਕਾਂਗਰਸੀ ਆਗੂ ਸਚਿੱਨ ਪਾਇਲਟ ਅਤੇ ਮੱਧ ਪ੍ਰਦੇਸ਼ ਚ ਕਾਂਗਰਸੀ ਆਗੂ ਜਯੋਤਿਰਾਦਿੱਤਿਆ ਸਿੰਧਿਆ ਨੂੰ ਨਵੇਂ ਮੁੱਖ ਮੰਤਰੀ ਵਜੋਂ ਮੰਨਿਆ ਜਾ ਰਿਹਾ ਹੈ। ਇਸੇ ਦੇ ਚੱਲਦਿਆਂ 9000 ਕਰੋੜੀ ਭਗੌੜੇ ਵਿਜੇ ਮਾਲਿਆ ਨੇ ਦੋਨਾਂ ਨੂੰ ਇਸ ਜਿੱਤ ਲਈ ਮੁਬਾਰਕਾਂ ਦਿੱਤੀਆਂ ਹਨ ਅਤੇ ਨੌਜਵਾਨ ਜੇਤੂ ਕਰਾਰ ਦਿੱਤਾ ਹੈ।

 

ਦੇਸ਼ ਦੇ ਬੈਂਕਾਂ ਦੇ 9000 ਕਰੋੜ ਰੁਪਏ ਤੋਂ ਵੱਧ ਰਕਮ ਦੀ ਦੇਣਦਾਰੀ ਵਾਲੇ ਭਗੌੜੇ ਕਰਾਰ ਵਿਜੇ ਮਾਲਿਆ ਹਾਲੇ ਇੰਗਲੈਂਡ ਚ ਹਨ। ਵਿਜੇ ਮਾਲਿਆ ਨੇ ਸਚਿੱਨ ਪਾਇਲਟ ਅਤੇ ਜਯੋਤਿਰਾਦਿੱਤਿਆ ਸਿੰਧਿਆ ਨੂੰ ਸੰਬੋਧਨ ਕਰਦਿਆਂ ਟਵੀਟ ਕੀਤਾ, ਨੌਜਵਾਨ ਸਚਿੱਨ ਪਾਇਲਟ ਅਤੇ ਜਯੋਤਿਰਾਦਿੱਤਿਆ ਸਿੰਧਿਆ ਨੂੰ ਮੁਬਾਬਕਾਂ।

 

 

ਦੱਸਣਯੋਗ ਹੈ ਕਿ ਵਿਜੇ ਮਾਲਿਆ ਪੀਐਨਬੀ ਸਮੇਤ ਦੇਸ਼ ਦੇ ਕਈ ਵੱਡੇ ਬੈਂਕਾਂ ਦਾ 9000 ਕਰੋੜ ਰੁਪਏ ਲੈ ਕੇ ਇੰਗਲੈਂਡ ਫਰਾਰ ਹੋ ਗਿਆ ਸੀ। ਭਾਰਤ ਸਰਕਾਰ ਛੇਤੀ ਤੋਂ ਛੇਤੀ ਮਾਲਿਆ ਦੀ ਹਵਾਲਗੀ ਦੀ ਕੋਸਿ਼ਸ਼ਾਂ ਚ ਲੱਗੀ ਹੋਈ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fugitive Vijay Mallya congratulated the victorious Congressmen