ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ 84 ਹਵਾਈ ਅੱਡਿਆਂ ’ਤੇ ਲੱਗਣਗੇ ਫ਼ੁਲ ਬਾਡੀ ਸਕੈਨਰ

ਭਾਰਤ ਦੇ 84 ਹਵਾਈ ਅੱਡਿਆਂ ’ਤੇ ਲੱਗਣਗੇ ਫ਼ੁਲ ਬਾਡੀ ਸਕੈਨਰ

ਕੇਂਦਰ ਸਰਕਾਰ ਨੇ ਸਮੁੱਚੇ ਦੇਸ਼ ਦੇ 84 ਹਵਾਈ ਅੱਡਿਆਂ ’ਤੇ ਮਾਰਚ 2020 ਤੱਕ ਫ਼ੁਲ ਬਾਡੀ ਸਕੈਨਰ ਲਾਉਣ ਦੀ ਹਦਾਇਤ ਜਾਰੀ ਕੀਤੀ ਹੈ। ਇੱਕ ਅਧਿਕਾਰਤ ਦਸਤਾਵੇਜ਼ ਮੁਤਾਬਕ ਧਾਤ ਦੀਆਂ ਵਸਤਾਂ ਦਾ ਪਤਾ ਲਾਉਣ ਲਈ ਹੱਥ ਨਾਲ ਲਈ ਜਾਣ ਵਾਲੀ ਤਲਾਸ਼ੀ ਤੋਂ ਇਲਾਵਾ ਹੱਥਾਂ ਵਿੱਚ ਫੜਨ ਵਾਲਾ ਸਕੈਨਰ ਤੇ ਦਰਵਾਜ਼ੇ ਵਾਲੇ ਮੈਟਲ ਡਿਟੈਕਟਰ ਦੀ ਥਾਂ ਬਾਡੀ ਸਕੈਨਰ ਲਾਏ ਜਾਣਗੇ।

 

 

ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਵੱਲੋਂ ਸਾਰੇ ਹਵਾਈ ਅੱਡਿਆਂ ਨੂੰ ਇਸ ਵਰ੍ਹੇ ਅਪ੍ਰੈਲ ’ਚ ਭੇਜੇ ਗਏ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਪੁਰਾਣੇ ਰਵਾਇਤੀ ਮੈਟਲ ਡਿਟੈਕਟਰ ਗ਼ੈਰ–ਧਾਤਾਂ ਵਾਲੇ ਹਥਿਆਰਾਂ ਤੇ ਵਿਸਫ਼ੋਟਕ ਪਦਾਰਥਾਂ ਦਾ ਪਤਾ ਨਹੀਂ ਲਾ ਸਕਦੇ। ਬਾਡੀ ਸਕੈਨਰ ਸਰੀਰ ਵਿੱਚ ਲੁਕਾਏ ਗਏ ਧਾਤ ਤੇ ਗ਼ੈਰ–ਧਾਤ ਵਾਲੀਆਂ ਵਸਤਾਂ ਨੂੰ ਫੜ ਸਕਦੇ ਹਨ।

 

 

ਸਰਕੂਲਰ ਵਿੱਚ 84 ਹਵਾਈ ਅੱਡਿਆਂ ਲਈ ਬਾਡੀ ਸਕੈਨਰ ਦੀ ਵਰਤੋਂ ਕਰਨ ਦੌਰਾਨ ਪਾਲਣਾ ਕੀਤੇ ਜਾਣ ਵਾਲੇ ਮਾਪਦੰਡ ਸੰਚਾਲਨ ਪ੍ਰਕਿਰਿਆਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

 

 

ਇਸ ਵੇਲੇ ਦੇਸ਼ ਦੇ ਲਗਭਗ 104 ਕਿਰਿਆਸ਼ੀਲ ਹਵਾਈ ਅੱਡਿਆਂ ਵਿੱਚੋਂ28 ਨੂੰ ਵਧੇਰੇ ਸੰਵੇਦਨਸ਼ੀਲ ਮੰਨਿਆ ਗਿਆ ਹੈ, ਜਿਨ੍ਹਾਂ ਵਿੱਚ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਜਿਹੇ ਵੱਡੇ ਸ਼ਹਿਰਾਂ ਤੇ ਜੰਮੂ–ਕਸ਼ਮੀਰ ਅਤੇ ਉੱਤਰ–ਪੂਰਬ ਜਿਹੇ ਖੇਤਰਾਂ ਦੇ ਹਵਾਈ ਅੱਡੇ ਸ਼ਾਮਲ ਹਨ, ਉੱਥੇ ਹੀ 56 ਹਵਾਈ ਅੱਡਿਆਂ ਨੂੰ ਸੰਵੇਦਨਸ਼ੀਲ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Full Body Scanners would be installed at India s 84 Airports