ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਸਵਾਸ਼ ਦਿੱਤਾ ਕਿ ਦੇਸ਼ ਦੀ ਰੱਖਿਆ ਤਿਆਰੀਆਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਬਜਟ ਇਸ ਵਿਚ ਰੁਕਾਵਟ ਨਹੀਂ ਬਣੇਗਾ। ਉਨ੍ਹਾਂ ਨੇ ਰਾਜ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਸਰਕਾਰ ਫੰਡ ਕਾਰਨ ਰੱਖਿਆ ਤਿਆਰੀਆਂ ਨਾਲ ਸਮਝੌਤੇ ਦੀ ਆਗਿਆ ਨਹੀਂ ਦੇਵੇਗੀ।
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਦੇਸ਼ ਦੀ ਰੱਖਿਆ ਤਿਆਰੀਆਂ ਦਾ ਸਵਾਲ ਹੈ, ਇਸ ਉਤੇ ਬਜਟ ਦੇ ਕਾਰਨ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਇਨਕਾਰ ਕੀਤਾ ਕਿ ਰੱਖਿਆ ਖੇਤਰ ਵਿਚ ਬਜਟ ਦੀ ਪੂਰੀ ਵਰਤੋਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਵਾਸਤਵ ਵਿਚ ਵੰਡ ਬਜਟ ਤੋਂ ਜ਼ਿਆਦਾ ਰਕਮ ਖਰਚੇ ਵਿਚ ਗਈ ਹੈ।
ਉਨ੍ਹਾਂ ਕਿਹਾ ਕਿ 2015–19 ਦੇ ਸਮੇਂ ਦੌਰਾਨ ਸਰਕਾਰ ਨੇ ਜਨਰਲ ਅਤੇ ਆਕਸਿਮਕ ਖਰੀਦ, ਦੋਵਾਂ ਲਈ ਫੌਜ ਮੁੱਖ ਦਫ਼ਤਰ ਨੂੰ ਲੰਬੇ ਸਮੇਂ ਲਈ ਵਿੱਤੀ ਸ਼ਕਤੀਆਂ ਪ੍ਰਦਾਨ ਕੀਤੀਆਂ ਹਨ। ਇਸ ਨਾਲ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਤੇਜੀ ਆਈ ਹੈ ਅਤੇ ਬਜਟ ਦਾ ਪੂਰਾ ਅਤੇ ਜ਼ਿਆਦਾਤਰ ਵਰਤੋਂ ਯਕੀਨੀ ਹੋਈ ਹੈ।
ਸਰਕਾਰ ਨੇ ਦੱਸਿਆ ਕਿ ਫੌਜ ਵਿਚ 45 ਹਜ਼ਾਰ ਤੋਂ ਜ਼ਿਆਦਾ ਅਸਾਮੀਆਂ ਖਾਲੀ ਹਨ। ਰੱਖਿਆ ਮੰਤਰੀ ਨੇ ਰਾਜ ਸਭਾ ਨੂੰ ਦੱਸਿਆ ਕਿ ਇਕ ਜਨਵਰੀ 2019 ਦੀ ਸਥਿਤੀ ਅਨੁਸਾਰ ਫੌਜ ਵਿਚ ਕੁਲ 45,634 ਅਸਾਮੀਆਂ ਖਾਲੀ ਹਨ। ਇਨ੍ਹਾਂ ਵਿਚ ਸੈਕੰਡ ਲੈਫਟੀਨੈਟ ਤੋਂ ਉਪਰ ਦੇ ਰੈਕ ਦੇ 7,399 ਅਸਾਮੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਾਲੀਆਂ ਅਸਾਮੀਆਂ ਦਾ ਕਾਰਨ ਸਮੇਂ ਸਮੇਂ ਉਤੇ ਅਸਾਮੀਆਂ ਵਿਚ ਵਾਧਾ, ਕਠਿਨ ਚੋਣ ਪ੍ਰਕਿਰਿਆ, ਸਰਵਿਸ ਕਰੀਅਰ ਵਿਚ ਸ਼ਾਮਲ ਉਚਿਤ ਜੌਖਿਮ ਸਥਿਤੀਆਂ ਦੇ ਨਾਲ ਨਾਲ ਸਖਤ ਸੇਵਾ ਪਰਿਸਥਿਤੀਆਂ ਅਤੇ ਟ੍ਰੇਨਿੰਗ ਦੀ ਗੁਣਵਤਾ ਨਾਲ ਸਮਝੌਤਾ ਕੀਤੇ ਬਿਨਾਂ, ਸੀਮਤ ਟ੍ਰੇਨਿੰਗ ਆਦਿ ਹੈ।