ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੰਡ ਹੋਣ ਲੱਗੇ ਖ਼ਤਮ, 60 ਦਿਨਾਂ `ਚ ਰੁਕ ਸਕਦੀਆਂ ਜੈੱਟ ਏਅਰਵੇਜ਼ ਦੀਆਂ ਉਡਾਣਾਂ

ਫ਼ੰਡ ਹੋਣ ਲੱਗੇ ਖ਼ਤਮ, 60 ਦਿਨਾਂ `ਚ ਰੁਕ ਸਕਦੀਆਂ ਜੈੱਟ ਏਅਰਵੇਜ਼ ਦੀਆਂ ਉਡਾਣਾਂ

ਹਰ ਤਰ੍ਹਾਂ ਦੀਆਂ ਹਵਾਈ ਸੇਵਾਵਾਂ ਦੇਣ ਵਾਲੀ ਭਾਰਤੀ ਏਅਰਲਾਈਨ ‘ਜੈੱਟ ਏਅਰਵੇਜ਼ ਲਿਮਿਟੇਡ` ਨੇ ਆਪਣੇ ਪਾਇਲਟਾਂ ਨੂੰ ਸਪੱਸ਼ਟ ਆਖ ਦਿੱਤਾ ਹੈ ਕਿ ਜੇ ਉਨ੍ਹਾਂ ਖ਼ਰਚੇ ਘਟਾਉਣ ਲਈ ਚੁੱਕੇ ਕਦਮਾਂ `ਚ ਕੰਪਨੀ ਦਾ ਸਾਥ ਨਾ ਦਿੱਤਾ, ਤਾਂ ਅਗਲੇ 60 ਦਿਨਾਂ ਅੰਦਰ ਸਾਰੀਆਂ ਹਵਾਈ ਸੇਵਾਵਾਂ ਬੰਦ ਕਰਨੀਆਂ ਪੈਣਗੀਆਂ। ਦਰਅਸਲ, ਏਅਰਲਾਈਨਜ਼ ਪਹਿਲਾਂ ਪਾਇਲਟਾਂ ਦੀਆਂ ਤਨਖ਼ਾਹਾਂ `ਚ ਕਟੋਤੀ ਕਰਨ ਦੀ ਤਜਵੀਜ਼ ਪਹਿਲਾਂ ਉਨ੍ਹਾਂ ਸਾਹਵੇਂ ਰੱਖ ਚੁੱਕੀ ਹੈ।


ਪਾਇਲਟਾਂ ਸਾਹਮਣੇ ਪਹਿਲਾਂ ਇਹ ਤਜਵੀਜ਼ ਰੱਖੀ ਗਈ ਸੀ ਕਿ ਉਹ ਦੋ ਵਰ੍ਹਿਆਂ ਲਈ ਆਪਣੀਆਂ ਤਨਖ਼ਾਹਾਂ ਵਿੱਚ 15 ਫ਼ੀ ਸਦੀ ਕਟੌਤੀ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲੈਣ। ਤਦ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਕੰਪਨੀ ਕੋਲ ਫ਼ੰਡ ਖ਼ਤਮ ਹੁੰਦੇ ਜਾ ਰਹੇ ਹਨ ਤੇ ਆਮਦਨ ਵਧਾਉਣ ਲਈ ਲਾਗਤਾਂ ਹਰ ਹਾਲਤ `ਚ ਘਟਾਉਣੀਆਂ ਹੋਣਗੀਆਂ।


ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਹੁਣ ਹਰ ਤਰ੍ਹਾਂ ਦੇ ਆਰਥਿਕ ਹਾਲਾਤ ਦਾ ਟਾਕਰਾ ਕਰਨ ਲਈ ਵਿਕਰੀਆਂ, ਵੰਡ, ਪੇਅਰੋਲ, ਰੱਖ-ਰਖਾਅ ਤੇ ਹੋਰ ਸਾਰੇ ਸਬੰਧਤ ਖੇਤਰਾਂ `ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈ।


ਏਅਰਲਾਈਨ ਦੇ ਪ੍ਰਬੰਧਕੀ ਅਮਲੇ ਵੱਲੋਂ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਪਰ ਉਸ ਦੇ ਵੇਰਵੇ ਨਹੀਂ ਦੱਸੇ ਗਏ।


ਤੇਲ ਕੀਮਤਾਂ `ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਕੌਮਾਂਤਰੀ ਬਾਜ਼ਾਰ `ਚ ਰੁਪਏ ਦੀ ਹਾਲਤ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ; ਇਸੇ ਕਰ ਕੇ ਸਾਰੀਆਂ ਏਅਰਲਾਈਨਜ਼ ਦੀ ਆਰਥਿਕ ਹਾਲਤ ਨੂੰ ਝਟਕੇ ਲੱਗ ਰਹੇ ਹਨ। ਦੇਸ਼ ਦੀ ਇੱਕ ਹੋਰ ਏਅਰਲਾਈਨ ‘ਇੰਡੀਗੋ` ਨੇ ਵੀ ਦਾਅਵਾ ਕੀਤਾ ਹੈ ਕਿ ਉਸ ਦੇ ਮੁਨਾਫ਼ੇ `ਚ 97% ਕਮੀ ਆ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:funds running out Jet Airways may be grounded in 60 days