ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਮ ਨਾ ਕਰਨ ਵਾਲੇ ਅਫਸਰਾਂ ਨੂੰ ਜ਼ਬਰੀ ਕੀਤਾ ਜਾਵੇਗਾ ਰਿਟਾਇਰ: ਨਿਤਿਨ ਗਡਕਰੀ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਫੈਸਲਾ ਲੈਣ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਹੈਉਨ੍ਹਾਂ ਨੇ ਤਿੰਨ ਦਿਨਾਂ ਫਾਈਲਾਂ ਦਾ ਨਿਪਟਾਰਾ ਕਰਨ ਲਈ ਕਿਹਾਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਅਧਿਕਾਰੀ ਕੰਮ ਨਹੀਂ ਕਰਨਗੇ, ਉਨ੍ਹਾਂ ਨੂੰ ਜਬਰੀ ਰਿਟਾਇਰਮੈਂਟ ਦਿੱਤੀ ਜਾਵੇਗੀ

 

ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮੰਤਰਾਲੇ ਨਕਾਰਾ ਅਫਸਰਾਂ ਦੀ ਸੂਚੀ ਮੰਗੀ ਹੈ ਤਾਂ ਜੋ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕੇਇਸ ਤੋਂ ਪਹਿਲਾਂ ਸੋਮਵਾਰ ਨੂੰ ਗਡਕਰੀ ਨੇ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਸੀਉਨ੍ਹਾਂ ਕਿਹਾ ਸੀ ਕਿ ਇਹ ਅਧਿਕਾਰੀ ਨਾ ਤਾਂ ਆਪ ਫੈਸਲਾ ਲੈਂਦੇ ਹਨ ਤੇ ਨਾ ਹੀ ਦੂਜਿਆਂ ਨੂੰ ਕੰਮ ਕਰਨ ਦਿੰਦੇ ਹਨਅਜਿਹੇ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ।

 

ਨੈਸ਼ਨਲ ਹਾਈਵੇਅ ਐਕਸੀਲੈਂਸ ਐਵਾਰਡਜ਼ ਸਮਾਰੋਹ ਗਡਕਰੀ ਨੇ ਕਿਹਾ ਕਿ ਮੈਨੂੰ ਉਹ ਲੋਕ ਪਸੰਦ ਹਨ ਜੋ ਫੈਸਲੇ ਕਰਦੇ ਹਨਕੁਝ ਗਲਤੀਆਂ ਹੋ ਸਕਦੀਆਂ ਹਨ ਜੋ ਕੋਈ ਜੁਰਮ ਨਹੀਂ ਹਨ ਪਰ ਮਹੀਨਿਆਂ ਅਤੇ ਸਾਲਾਂ ਲਈ ਫਾਈਲਾਂ ਨੂੰ ਦਬਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਂ ਸੈਕਟਰੀ ਨੂੰ ਜਬਰੀ ਰਿਟਾਇਰਮੈਂਟ ਸੰਬੰਧੀ ਅਧਿਕਾਰੀਆਂ ਦੀ ਸੂਚੀ ਦੇਣ ਲਈ ਕਿਹਾ ਹੈ

 

ਇਸ ਤੋਂ ਪਹਿਲਾਂ ਸੋਮਵਾਰ ਨੂੰ ਸੜਕ ਸੁਰੱਖਿਆ ਸੰਗਠਨਾਂ ਦੀ ਇਕ ਬੈਠਕ ਗਡਕਰੀ ਨੇ ਸਪੱਸ਼ਟ ਤੌਰਤੇ ਕਿਹਾ ਸੀ ਕਿ ਸਬਰ ਦੀ ਕੋਈ ਹੱਦ ਹੁੰਦੀ ਹੈਸਮੇਂ ਸਿਰ ਫੈਸਲੇ ਨਾ ਲੈ ਕੇ ਜੋ ਸੜਕ ਸੁਰੱਖਿਆ ਨਾਲ ਜਿਹੜੇ ਸਮਝੌਤਾ ਕਰਦੇ ਹਨ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾਜਿਹੜੇ ਅਧਿਕਾਰੀ ਵਿਸਥਾਰਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਗੜਬੜ ਕਰਦੇ ਹਨ ਜਾਂ ਗਲਤ ਸੜਕ ਇੰਜੀਨੀਅਰਿੰਗ ਲਈ ਜ਼ਿੰਮੇਵਾਰ ਹੁੰਦੇ ਹਨ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gadkari s warning-Those who do not work will be forcibly retired