ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਕੇਟ ਕੱਪ 'ਤੇ ਮੁੰਬਈ ਤੋਂ ਚੱਲ ਰਿਹੈ ਭਾਰਤ ’ਚ ਸੱਟੇਬਾਜ਼ੀ ਦਾ ਬਾਜ਼ਾਰ

ਕ੍ਰਿਕੇਟ ਕੱਪ 'ਤੇ ਮੁੰਬਈ ਤੋਂ ਚੱਲ ਰਿਹੈ ਭਾਰਤ ’ਚ ਸੱਟੇਬਾਜ਼ੀ ਦਾ ਬਾਜ਼ਾਰ

ਵਿਸ਼ਵ ਕ੍ਰਿਕੇਟ ਕੱਪ ਦਾ ਜਾਦੂ ਇਸ ਵੇਲੇ ਸਭ ਉੱਤੇ ਵੇਖਿਆ ਜਾ ਸਕਦਾ ਹੈ। ਪਰ ਇਸ ਦੇ ਨਾਲ ਹੀ ਖੇਡ ਰਹੀਆਂ ਟੀਮਾਂ ਉੱਤੇ ਸੱਟੇ ਲਾਉਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਅਜਿਹਾ ਇੱਕ ਮਾਮਲਾ ਗ਼ਾਜ਼ੀਆਬਾਦ ਦੇ ਥਾਣਾ ਸਾਹਿਬਾਬਾਦ ’ਚ ਆਇਆ ਹੈ; ਜਿੱਥੇ ਵਿਸ਼ਵ ਕੱਪ ਖੇਡ ਰਹੀ ਟੀਮ ਉੱਤੇ ਸੱਟਾ ਲਾਇਆ ਜਾ ਰਿਹਾ ਾਸੀ।

 

 

ਪੁਲਿਸ ਨੇ ਜਿਹੜੇ 7 ਸੱਟੇਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਕੋਲੋਂ ਲੈਪਟਾਪ, ਮੋਬਾਇਲ ਤੇ ਭਾਰੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਗਹੀ ਹੈ। ਉਨ੍ਹਾਂ ਕੋਲੋਂ ਕੁਝ ਅਜਿਹੇ ਸਾਫ਼ਟਵੇਅਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਤੋਂ ਉਹ ਦਿੱਲੀ ਤੇ ਮੁੰਬਈ ’ਚ ਬੈਠੇ ਸੱਟੇਬਾਜ਼ਾਂ ਦੇ ਸੰਪਰਕ ਵਿੱਚ ਰਹਿੰਦੇ ਸਨ।

 

 

ਇਹ ਸੱਟਾ ਗ਼ਾਜ਼ੀਆਬਾਦ ਦੇ ਇੱਕ ਫ਼ਲੈਟ ਤੋਂ ਲੁਆਇਆ ਜਾ ਰਿਹਾ ਸੀ।

 

 

ਪਤਾ ਲੱਗਾ ਹੈ ਕਿ ਸੱਤ ਸੱਟੇਬਾਜ਼ ਗ੍ਰਿਫ਼ਤਾਰ ਕੀਤੇ ਗਏ ਹਨ, ਉਹ ਲਗਭਗ ਸਾਰੇ ਦਿੱਲੀ ਦੇ ਹੀ ਰਹਿਣ ਵਾਲੇ ਹਨ ਪਰ ਉਨ੍ਹਾਂ ਦੇ ਸਬੰਧ ਮੁੰਬਈ ਤੱਕ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gamblers are active in India with their headquarters in Mumbai