ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਂਧੀ ਪਰਿਵਾਰ ਨੂੰ ਹੁਣ ਮਿਲਣਗੇ ਇਹ ਜ਼ੈੱਡ–ਪਲੱਸ ਸੁਰੱਖਿਆ ਵਾਹਨ

ਗਾਂਧੀ ਪਰਿਵਾਰ ਨੂੰ ਹੁਣ ਮਿਲਣਗੇ ਇਹ ਜ਼ੈੱਡ–ਪਲੱਸ ਸੁਰੱਖਿਆ ਵਾਹਨ

ਕਾਂਗਰਸ ਦੇ ਗਾਂਧੀ (ਰਾਜੀਵ ਗਾਂਧੀ ਦੇ) ਪਰਿਵਾਰ ਤੋਂ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਦੀ ਸੁਰੱਖਿਆ ਹਟਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਜ਼ੈੱਡ–ਪਲੱਸ ਸੁਰੱਖਿਆ ਮਿਲੇਗੀ। ਫ਼ਰਕ ਸਿਰਫ਼ ਇੰਨਾ ਹੋਵੇਗਾ ਕਿ ਉਨ੍ਹਾਂ ਨੂੰ SPG ਦੀਆਂ ਬਖ਼ਤਰਬੰਦ ਗੱਡੀਆਂ ਨਹੀਂ ਮਿਲਣਗੀਆਂ। ਉਨ੍ਹਾਂ ਨੂੰ ਸਿਰਫ਼ ਬੁਲੇਟ ਪਰੂਫ਼ ਵਾਹਨ ਉਪਲਬਧ ਕਰਵਾਏ ਜਾਣਗੇ।

 

 

ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਗਾਂਧੀ ਪਰਿਵਾਰ ਨੂੰ ਜਿਹੜੀ ਜ਼ੈੱਡ–ਪਲੱਸ ਸੁਰੱਖਿਆ ਮਿਲੇਗੀ, ਉਨ੍ਹਾਂ ਨੂੰ ਵਾਹਨ SPG ਤੋਂ ਹੀ ਮਿਲਣਗੇ। ਕੁਝ ਮਹੀਨੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ SPG ਸੁਰੱਖਿਆ ਹਟਾ ਕੇ ਉਨ੍ਹਾਂ ਨੂੰ CRPF ਦੀ ਜ਼ੈੱਡ–ਪਲੱਸ ਸੁਰੱਖਿਆ ਦਿੱਤੀ ਗਈ ਸੀ।

 

 

ਉਨ੍ਹਾਂ ਨੂੰ SPG ਵਾਲੀ ਹਾਈ ਕਲਾਸ ਬੁਲੇਟ ਪਰੂਫ਼ ਬੀਐੱਮਡਬਲਿਯੂ ਕਾਰ, ਜਿਸ ਵਿੱਚ ਡਾ. ਮਨਮੋਹਨ ਸਿੰਘ ਯਾਤਰਾ ਕਰਦੇ ਸਨ, ਉਹੀ ਵਾਹਨ ਪ੍ਰਦਾਨ ਕੀਤਾ ਗਿਆ ਹੈ। ਗਾਂਧੀ ਪਰਿਵਾਰ ਦੇ ਤਿੰਨੇ ਮੈਂਬਰਾਂ ਨੂੰ ਦੋ–ਦੋ ਬੁਲੇਟ ਪਰੂਫ਼ ਗੱਡੀਆਂ ਮਿਲਣਗੀਆਂ।

 

 

ਜਦੋਂ ਵੀ ਕਦੇ ਉਹ ਦਿੱਲੀ ਤੋਂ ਬਾਹਰ ਕਿਸੇ ਹੋਰ ਸੂਬੇ ’ਚ ਜਾਣਗੇ, ਤਾਂ ਉਨ੍ਹਾਂ ਨੂੰ ਉੱਥੋਂ ਦੀ ਸਰਕਾਰ ਉਨ੍ਹਾਂ ਨੂੰ ਬੁਲੇਟ ਪਰੂਫ਼ ਗੱਡੀ ਮੁਹੱਈਆ ਕਰਵਾਏਗੀ।

 

 

ਜਿਹੜੇ ਵੀਵੀਆਈਪੀਜ਼ ਨੂੰ SPG ਸੁਰੱਖਿਆ ਮਿਲੀ ਹੁੰਦੀ ਹੈ। ਉਹ ਆਪਣੇ ਵਾਹਨਾਂ ਵਿੱਚ ਬਹੁਤ ਘੱਟ ਚੱਲਦੇ ਹਨ। ਸਬੰਧਤ ਸੁਰੱਖਿਆ ਏਜੰਸੀ ਉਨ੍ਹਾਂ ਨੂੰ ਅਜਿਹੀ ਇਜਾਜ਼ਤ ਵੀ ਨਹੀਂ ਦਿੰਦੀ। ਅਜਿਹੇ ਸਾਰੇ ਵਾਹਨ SPG ਆਪਣੇ ਹਿਸਾਬ ਨਾਲ ਤਿਆਰ ਕਰਵਾਉਂਦੀ ਹੈ।

 

 

ਪ੍ਰਧਾਨ ਮੰਤਰੀ ਜਾਂ ਸਾਬਕਾ ਪ੍ਰਧਾਨ ਮੰਤਰੀ ਲਈ BMW 760 ਐੱਲਆਈ (ਐੱਫ਼ 03) ਹਾਈ ਸੁਰੱਖਿਆ ਨਾਲ ਲੈਸ ਗੱਡੀ ਮੁਹੱਈਆ ਕਰਵਾਈ ਜਾਂਦੀ ਹੈ। ਉਹ ਬੈਲਿਸਟਿਕ ਪਰੂਫ਼ ਹੁੰਦੀ ਹੈ। ਜਿਸ ਦਾ ਮਤਲਬ ਇਹੋ ਹੁੰਦਾ ਹੈ ਕਿ ਬਾਰੂਦੀ ਸੁਰੰਗ ਫਟਣ ਜਾਂ ਮਸ਼ੀਨਗੰਨ ਨਾਲ ਗੋਲੀਬਾਰੀ ਦਾ ਵੀ ਉਸ ਉੱਤੇ ਕੋਈ ਅਸਰ ਨਹੀਂ ਪੈਂਦਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gandhi Family to get these Z Plus Security Vehicles