ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮੌਕੇ ਬਾਪੂ ਨੂੰ ਨਮਨ ਕਰਦੇ ਹੋਏ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰਐਸਐਸ ਅਤੇ ਭਾਜਪਾ ਉੱਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜੋ ਲੋਕ ਖੁਦ ਨੂੰ ਉਤਮ ਦੱਸਣ ਦੀ ਇੱਛਾ ਰੱਖਦੇ ਹਨ ਉਹ ਰਾਸ਼ਟਰਪਿਤਾ ਦੇ ਆਦਰਸ਼ਾਂ ਨੂੰ ਕਿਵੇ ਸਮਝ ਸਕਦੇ ਹਨ।
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪਦ ਯਾਤਰਾ ਦੇ ਸਮਾਪਨ ਤੋਂ ਬਾਅਦ ਸੋਨੀਆ ਨੇ ਰਾਜਘਾਟ 'ਤੇ ਪਾਰਟੀ ਨੇਤਾਨਾਂ ਅਤੇ ਕਾਰਕੁੰਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਅਤੇ ਪੂਰੀ ਦੁਨੀਆਂ ਮਹਾਤਮਾ ਗਾਂਧੀ ਜੀ ਦੀ 150ਵੀਂ ਜੈਯੰਤੀ ਮਨਾ ਰਹੀ ਹੈ ਤਾਂ ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਭਾਰਤ ਅੱਜ ਜਿਥੇ ਪਹੁੰਚਿਆ ਹੈ ਉਹ ਗਾਂਧੀ ਦੇ ਰਸਤਿਆਂ ਉੱਤੇ ਚੱਲ ਕੇ ਪੁੱਜਾ ਹੈ।
ਉਨ੍ਹਾਂ ਕਿਹਾ ਕਿ ਕੁਝ ਲੋਕ ਚਾਹੁੰਦੇ ਹਨ ਕਿ ਉਹ ਗਾਂਧੀ ਜੀ ਨਹੀਂ, ਬਲਕਿ ਆਰਐਸਐਸ ਬਣ ਜਾਵੇ ਭਾਰਤ ਦਾ ਪ੍ਰਤੀਕ। ਮੈਂ ਜਿਹੇ ਲੋਕਾਂ ਨੂੰ ਸਾਫ ਤੌਰ ਉੱਤੇ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਦੇਸ਼ ਦੀ ਮਿਲੀ ਜੁਲੀ ਸੰਸਕ੍ਰਿਤੀ, ਸਭਿਅਤਾ ਅਤੇ ਸਮਾਜ ਵਿੱਚ ਗਾਂਧੀ ਜੀ ਦੀ ਮਿਲੀ ਜੁਲੀ ਵਿਵਸਥਾ ਤੋਂ ਇਲਾਵਾ ਕਦੇ ਕੋਈ ਸੋਚ ਨਹੀਂ ਆ ਸਕਦੀ। ਜੋ ਅਸੱਤਿਆ ਉੱਤੇ ਆਧਾਰਤ ਰਾਜਨੀਤੀ ਕਰ ਰਹੇ ਹਨ ਉਹ ਕਿਵੇ ਸਮਝਣਗੇ ਕਿ ਗਾਂਧੀ ਜੀ ਦੀ ਅਹਿੰਸਾ ਦੇ ਉਪਾਸਕ ਸਨ।