ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਂਧੀ ਜੀ ਦਾ ਆਜ਼ਾਦੀ ਅੰਦੋਲਨ ਡਰਾਮਾ ਸੀ: ਭਾਜਪਾ MP ਅਨੰਤ ਕੁਮਾਰ ਹੇਗੜੇ

ਗਾਂਧੀ ਜੀ ਦਾ ਆਜ਼ਾਦੀ ਅੰਦੋਲਨ ਡਰਾਮਾ ਸੀ: ਭਾਜਪਾ MP ਅਨੰਤ ਕੁਮਾਰ ਹੇਗੜੇ

ਭਾਰਤੀ ਜਨਤਾ ਪਾਰਟੀ ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੇ ਇੱਕ ਵਾਰ ਫਿਰ ਵਿਵਾਦਗ੍ਰਸਤ ਬਿਆਨ ਦਿੱਤਾ ਹੈ। ਉਨ੍ਹਾਂ ਹੁਣ ਮਹਾਤਮਾ ਗਾਂਧੀ ਨੂੰ ਨਿਸ਼ਾਨੇ ’ਤੇ ਲੈ ਲਿਆ ਹੈ। ਉਨ੍ਹਾਂ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਹੋਏ ਆਜ਼ਾਦੀ ਅੰਦੋਲਨ ਨੂੰ ‘ਨਾਟਕ’ ਕਰਾਰ ਦਿੰਦਿਆਂ ਉਨ੍ਹਾਂ ਨੂੰ ‘ਮਹਾਤਮਾ’ ਆਖਣ ’ਤੇ ਵੀ ਸੁਆਲ ਖੜ੍ਹੇ ਕੀਤੇ ਹਨ।

 

 

ਭਾਜਪਾ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਨੇ ਸਨਿੱਚਰਵਾਰ ਨੂੰ ਬੈਂਗਲੁਰੂ ’ਚ ਇੱਕ ਜਨਤਕ ਸਮਾਰੋਹ ਦੌਰਾਨ ਇਹ ਗੱਲਾਂ ਆਖੀਆਂ। ਉਨ੍ਹਾਂ ਕਿਹਾ ਕਿ ਇੰਗਲੈਂਡ ਸਰਕਾਰ ਦੀ ਇਜਾਜ਼ਤ ਤੇ ਹਮਾਇਤ ਨਾਲ ਪੂਰਾ ਆਜ਼ਾਦੀ ਸੰਗਰਾਮ ਰਚਿਆ ਗਿਆ ਸੀ। ਆਜ਼ਾਦੀ ਸੰਗਰਾਮ ਵਿੱਚ ਕਥਿਤ ਆਗੂਆਂ ਵਿੱਚੋਂ ਕਿਸੇ ਨੇ ਇੱਕ ਵਾਰ ਵੀ ਪੁਲਿਸ ਦੀ ਮਾਰ ਨਹੀਂ ਖਾਧੀ।

 

 

ਅਜਿਹੀਆਂ ਦਲੀਲਾਂ ਨਾਲ ਸ੍ਰੀ ਹੇਗੜੇ ਨੇ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਚੱਲੇ ਆਜ਼ਾਦੀ ਅੰਦੋਲਨ ਨੂੰ ‘ਡਰਾਮਾ’ ਦੱਸਿਆ।

 

 

ਸ੍ਰੀ ਹੇਗੜੇ ਨੇ ਕਿਹਾ ਕਿ ਭਾਰਤ ਦਾ ਆਜ਼ਾਦੀ ਸੰਗਰਾਮ ਅਸਲ ਵਿੱਚ ਕੋਈ ਲੜਾਈ ਨਹੀਂ ਸੀ। ਉਹ ਤਾਂ ਕਥਿਤ ਤੌਰ ’ਤੇ ਆਪਸੀ ਤਾਲਮੇਲ ਦੇ ਆਧਾਰ ਉੱਤੇ ਰਚਿਆ ਗਿਆ ਆਜ਼ਾਦੀ ਸੰਗਰਾਮ ਸੀ। ਉਨ੍ਹਾਂ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਤੇ ਭੁੱਖ ਹੜਤਾਲਾਂ ਉੱਤੇ ਵੀ ਸੁਆਲ ਉਠਾਉਂਦਿਆਂ ਉਸ ਨੂੰ ਨਾਟਕ ਦੱਸਿਆ।

 

 

ਸ੍ਰੀ ਹੇਗੜੇ ਨੇ ਹਿਕਾ ਕਿ ਕਾਂਗਰਸ ਦੇ ਹਮਾਇਤੀ ਆਖਦੇ ਹਨ ਕਿ ਮਰਨ–ਵਰਤ ਤੇ ਸੱਤਿਆਗ੍ਰਹਿ ਨਾਲ ਆਜ਼ਾਦੀ ਮਿਲੀ, ਇਹ ਸਹੀ ਨਹੀਂ ਹੈ। ਅੰਗਰੇਜ਼ਾਂ ਨੇ ਸੱਤਿਆਗ੍ਰਹਿ ਕਾਰਨ ਦੇਸ਼ ਨਹੀਂ ਛੱਡਿਆ ਸੀ, ਸਗੋਂ ਨਿਰਾਸ਼ ਹੋ ਕੇ ਛੱਡਿਆ ਸੀ।

 

 

ਸ੍ਰੀ ਅਨੰਤ ਹੇਗੜੇ ਨੇ ਇਹ ਵੀ ਕਿਹਾ ਕਿ ਮੈਂ ਜਦੋਂ ਇਤਿਹਾਸ ਪੜ੍ਹਦਾ ਹਾਂ, ਤਾਂ ਗੁੱਸੇ ਨਾਲ ਖ਼ੂਨ ਉਬਾਲ਼ੇ ਮਾਰਨ ਲੱਗਦਾ ਹੈ। ਦੇਸ਼ ਨੂੰ ਲੈ ਕੇ ਅਜਿਹੇ ਨਾਟਕ ਕਰਨ ਵਾਲੇ ਗਾਂਧੀ ਜਿਹੇ ਲੋਕ ‘ਮਹਾਤਮਾ’ ਬਣ ਗਏ। ਅਜਿਹਾ ਕਿਵੇਂ ਹੋ ਸਕਦਾ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gandhi ji s Freedom Movement was a drama says BJP MP Anant Kumar Hegde