ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CCA, NRC ਤੇ NPR ਵਿਰੁੱਧ ‘ਗਾਂਧੀ ਸ਼ਾਂਤੀ ਯਾਤਰਾ’ ਸ਼ੁਰੂ

CCA, NRC ਤੇ NPR ਵਿਰੁੱਧ ‘ਗਾਂਧੀ ਸ਼ਾਂਤੀ ਯਾਤਰਾ’ ਸ਼ੁਰੂ

ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਦੀ ਅਗਵਾਈ ਹੇਠ ਨਾਗਰਿਕਤਾ ਸੋਧ ਕਾਨੂੰਨ (CAA), NRC ਅਤੇ NPR ਵਿਰੁੱਧ ਵਿਰੋਧੀ ਧਿਰ ਦੀ ਮੁੰਬਈ ਦੇ ਗੇਟਵੇਅ ਆੱਫ਼ ਇੰਡੀਆ ਤੋਂ ‘ਗਾਂਧੀ ਸ਼ਾਂਤੀ ਯਾਤਰਾ’ ਸ਼ੁਰੂ ਹੋ ਗਈ ਹੈ। ਇਸ ਯਾਤਰਾ ਨੂੰ ਸ਼ੁਰੂ ਕਰਨ ਲਈ ਕਾਂਗਰਸੀ ਆਗੂ ਪ੍ਰਿਥਵੀਰਾਜ ਚੌਹਾਨ, ਐੱਨਸੀਪੀ ਮੁਖੀ ਸ਼ਰਦ ਪਵਾਰ ਤੇ ਨਵਾਬ ਮਲਿਕ ਵੀ ਗੇਟਵੇਅ ਆੱਫ਼ ਇੰਡੀਆ ਪੁੱਜੇ।

 

 

ਮੁੰਬਈ ਤੋਂ ਸ਼ੁਰੂ ਹੋਇਆ ਇਹ ਗਾਂਧੀ ਮਾਰਚ 21 ਦਿਨਾਂ ਬਾਅਦ ਦਿੱਲੀ ਦੇ ਰਾਜਘਾਟ ਉੱਤੇ ਸੰਪੰਨ ਹੋਵੇਗਾ। ਦਰਅਸਲ, ਸੀਏਏ, ਐੱਨਆਰਸੀ ਤੇ ਐੱਨਪੀਆਰ ਵਿਰੁੱਧ ਤੇ ਦਿੱਲੀ ਦੇ ਜੇਐੱਨਯੂ ਹਮਲੇ ਜਿਹੀ ਸਰਕਾਰ ਵੱਲੋਂ ਕਥਿਤ ਪ੍ਰਾਯੋਜਿਤ ਹਿੰਸਾ ਦੀ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਯਸ਼ਵੰਤ ਸਿਨਹਾ ਮੁੰਬਹੀ ਤੋਂ ਸ਼ੁਰੂ ਹੋਈ ਬਹੁ–ਸੂਬਾਈ ਯਾਤਰਾ ਦੀ ਅਗਵਾਈ ਕਰ ਰਹੇ ਹਨ।

 

 

‘ਗਾਂਧੀ ਸ਼ਾਂਤੀ ਯਾਤਰਾ’ ਸ਼ੁਰੂ ਕਰਨ ਤੋਂ ਪਹਿਲਾਂ ਯਸ਼ਵੰਤ ਸਿਨਹਾ ਨੇ ਕਿਹਾ ਕਿ ਉਹ ਲੋਕਾਂ ਨੂੰ ਮਿਲਣਗੇ ਤੇ ਲੋਕਾਂ ਨੂੰ ਸੀਏਏ ਤੇ ਐੱਨਆਰਸੀ ਬਾਰੇ ਆਪਣਾ ਸੁਨੇਹਾ ਦੇਣਗੇ। ਉਹ ਲੋਕਾਂ ਨੂੰ ਦੱਸਣਗੇ ਕਿ ਸੀਏਏ ਤੇ ਐੱਨਆਰਸੀ ਨਾਲ ਉਨ੍ਹਾਂ ਦਾ ਕੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਹੁਰਾਂ ਵੱਲੋਂ ਬਣਾਏ ਸੰਵਿਧਾਨ ਦੀ ਰਾਖੀ ਕਰਨਗੇ ਤੇ ਗਾਂਧੀ ਜੀ ਦੀ ਦੋਬਾਰਾ ਹੱਤਿਆ ਨਹੀਂ ਹੋਣ ਦੇਣਗੇ।

 

 

ਇਸ ਯਾਤਰਾ ਨੂੰ ਐੱਨਸੀਪੀ ਸ਼ਰਦ ਪਵਾਰ ਨੇ ਹਰੀ ਝੰਡੀ ਵਿਖਾਈ। ਇਸ ਯਾਤਰਾ ’ਚ NCP ਕਾਰਕੁੰਨ ਤੇ ਆਗੂ ਵੀ ਸ਼ਾਮਲ ਹੋਏ ਹਨ। ਇੱਥੇ ਵਰਨਣਯੋਗ ਹੈ ਕਿ ਐੱਨਸੀਪੀ, ਸ਼ਿਵ ਸੈਨਾ ਤੇ ਕਾਂਗਰਸ ਤਿੰਨੇ ਗੱਠਜੋੜ ’ਚ ਹਨ।

 

 

ਯਸ਼ਵੰਤ ਸਿਨਹਾ ਨੇ ਮੁੰਬਈ ’ਚ ਪੱਤਰਕਾਰਾਂ ਨੂੰ ਕਿਹਾ ਕਿ ‘ਗਾਂਧੀ ਸ਼ਾਂਤੀ ਯਾਤਰਾ’ ਦੌਰਾਨ ਸਰਕਾਰ ਤੋਂ ਇਹ ਮੰਗ ਵੀ ਕੀਤੀ ਜਾਵੇਗੀ ਕਿ ਉਹ ਸੰਸਦ ’ਚ ਐਲਾਨ ਕਰੇ ਕਿ ਰਾਸ਼ਟਰੀ ਨਾਗਰਿਕ ਰਜਿਸਟਰ (NRC) ਨਹੀਂ ਕਰਵਾਇਆ ਜਾਵੇਗਾ।

 

 

ਇਹ ਯਾਤਰਾ ਮਹਾਰਾਸ਼ਟਰ ਦੇ ਗੇਟਵੇਅ ਆੱਫ਼ ਇੰਡੀਆ ਤੋਂ ਹੋ ਕੇ ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ ਹੁੰਦੀ ਹੋਈ 30 ਜਨਵਰੀ ਨੂੰ ਦਿੱਲੀ ਦੇ ਰਾਜਘਾਟ ਵਿਖੇ ਸੰਪੰਨ ਹੋਵੇਗੀ। ਇਸ ਦੌਰਾਨ ਤਿੰਨ ਹਜ਼ਾਰ ਕਿਲੋਮੀਟਰ ਦਾ ਸਫ਼ਰ ਤਹਿ ਕੀਤਾ ਜਾਵੇਗਾ।

 

 

ਚੇਤੇ ਰਹੇ ਕਿ 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਬਰਸੀ ਵੀ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gandhi Peace Travel starts against CCA NRC and NPR