ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

11 ਸਾਲਾ ਲੜਕੀ ਨੂੰ ਬੰਦੀ ਬਣਾਕੇ ਕੀਤਾ ਸਮੂਹਿਕ ਬਲਾਤਕਾਰ

11 ਸਾਲਾ ਲੜਕੀ ਨੂੰ ਬੰਦੀ ਬਣਾਕੇ ਕੀਤਾ ਸਮੂਹਿਕ ਬਲਾਤਕਾਰ

ਰਾਜਸਥਾਨ ਦੇ ਅਲਵਰ ਜਿ਼ਲ੍ਹੇ `ਚ 11 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ਪੀੜਤਾ ਨੂੰ ਚਾਰ ਦਿਨ ਬੰਦੀ ਬਣਾਕੇ ਰੱਖਿਆ ਅਤੇ ਉਸਦੇ ਨਾਲ ਸਮੂਹਿਕ ਬਲਾਤਕਾਰ ਕੀਤਾ।


ਮਹਿਲਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਪੀੜਤਾ ਦੀ ਡਾਕਟਰੀ ਜਾਂਚ ਕਰਵਾਈ ਹੈ। ਥਾਣਾ ਪੁਲਿਸ ਦੇ ਹੈਡ ਕਾਂਸਟੇਬਲ ਸੁਰੇਸ਼ ਕੁਮਾਰ ਨੇ ਦੱਸਿਆ ਕਿ ਹੜਤਾਲ ਖੇਤਰ ਦੀ ਇਕ ਮਹਿਲਾ ਨੇ ਸਿ਼ਕਾਇਤ ਦਿੱਤੀ ਕਿ ਉਸਦੀ 11 ਸਾਲਾ ਨਾਬਾਲਗ ਲੜਕੀ ਨਾਲ ਜਬਰਦਸਤੀ ਕੀਤੀ ਗਈ।


ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਧਰ ਪੀੜਤਾ ਦੇ ਪਰਿਵਾਰ ਨੇ ਪੁਲਿਸ `ਤੇ ਮਾਮਲੇ `ਚ ਢਿੱਲ ਵਰਤਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਲੋਕ ਇਕ ਥਾਣੇ ਤੋਂ ਦੂਜੇ ਥਾਣੇ ਆਪਣੀ ਸਿ਼ਕਾਇਤ ਦਰਜ ਕਰਵਾਉਣ ਲਈ ਚੱਕਰ ਲਗਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gang rape with 11 years old minor girl in alwar rajasthan