ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ 'ਚ 12ਵੀਂ ਦੀ ਟਾਪਰ ਨਾਲ ਸਮੂਹਿਕ ਬਲਾਤਕਾਰ

ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ 'ਚ 19 ਸਾਲਾਂ ਲੜਕੀ ਨੂੰ ਕਥਿਤ ਤੋਰ ਤੇ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ 3 ਲੋਕਾਂ 'ਤੇ ਸਮੂਹਿਕ ਬਲਾਤਕਾਰ ਕਰਨ ਦਾ ਦੋਸ਼ ਹੈ।

 

 

 

ਦੱਸਿਆ ਜਾ ਰਿਹਾ ਹੈ ਕਿ ਪੀੜਤਾ ਕਾਲਜ ਵਿਚ ਪੜਦੀ ਹੈ ਤੇ ਸੀ.ਬੀ.ਐਸ.ਈ. 12ਵੀਂ ਦੀ ਟਾਪਰ ਰਹਿ ਚੁੱਕੀ ਹੈ। ਪੀੜਤਾਂ ਦੀ ਮਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ।

 

 

ਪੀੜਤ ਲੜਕੀ ਮੁਤਾਬਕ ਉਹ ਰੇਲਵੇ ਪਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਮਹੇਂਦਰਗੜ ਦੇ ਕਨਿਨਾ ਚ ਆਪਣੇ ਕੋਚਿੰਗ ਸੈਂਟਰ ਜਾ ਰਹੀ ਸੀ। ਰਾਹ ਚ ਤਿੰਨ ਮੁੰਡੇ ਉਸਨੂੰ ਰੋਕ ਕੇ ਰਸਤਾ ਪੁੱਛਣ ਲੱਗੇ ਅਤੇ ਇਨ੍ਹਾਂ ਚੋਂ ਇੱਕ ਨੇ ਉਸਨੂੰ ਪਾਣੀ ਪੀਣ ਲਈ ਬੋਤਲ ਦੇਣੀ ਚਾਹੀ। ਪਾਣੀ ਪੀਣ ਮਗਰੋਂ ਹੀ ਉਕਤ ਲੜਕੀ ਬੇਹੋਸ਼ ਹੋ ਗਈ। ਤਿੰਨੇ ਮੁੰਡਿਆਂ ਨੇ ਲੜਕੀ ਨੂੰ ਕਿਸੇ ਅਣਪਛਾਤੀ ਥਾਂ ਲੈ ਜਾ ਕੇ ਸਮੂਹਿਕ ਬਲਾਤਕਾਰ ਕੀਤਾ। ਪੀੜਤ ਲੜਕੀ ਨੂੰ ਬਲਾਤਕਾਰ ਕਰਨ ਮਗਰੋਂ ਬੇਹੋਸ਼ੀ ਦੀ ਹਾਲਤ ਚ ਉੱਥੇ ਹੀ ਛੱਡ ਕੇ ਭੱਜ ਗਏ। ਪੀੜਨ ਲੜਕੀ ਘਰੇ ਪੁੱਜ ਕੇ ਆਪਬੀਤੀ ਦੱਸੀ। ਜਿਸ ਤੋਂ ਬਾਅਦ ਪਰਿਵਾਰ ਨੇ ਥਾਣੇ ਜਾ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ।

 

ਦੱਸ ਦੇਈਏ ਕਿ ਹਰਿਆਣਾ 'ਚ ਰੇਪ ਦੀਆਂ ਖਬਰਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। 13 ਸਤੰਬਰ ਨੂੰ ਹੀ ਗੁਰੂਗ੍ਰਾਮ 'ਚ ਇਕ ਮਹਿਲਾ ਨਾਲ ਕਾਰ 'ਚ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤਾ ਨੇ ਮਹਿਲਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਦੋ ਲੋਕਾਂ ਨੇ ਮਾਨੇਸਰ ਇਲਾਕੇ ਵਿਚ ਉਸ ਦੇ ਨਾਲ ਕਾਰ 'ਚ ਰੇਪ ਕੀਤਾ।

 

 

 

ਇਸ ਮਾਮਲੇ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਕਸਿ਼ਆ ਨਹੀਂ ਜਾਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gang raped in Haryana with 12th topper