ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੁਸਤਾਨ ਸਪੈਸ਼ਲ: ਗਲੋਬਲ ਵਾਰਮਿੰਗ ਨਾਲ ਵਧਿਆ ਗੰਗਾ ਦਾ ਵਹਾਅ ਅਤੇ ਤਾਪਮਾਨ

ਤਾਪਮਾਨ ਵਿੱਚ ਵਾਧੇ ਦਾ ਅਸਰ ਗੰਗਾ ਉੱਤੇ ਵੀ ਹੋਣ ਲੱਗਾ ਹੈ। ਇਸ ਦੇ ਚੱਲਦਿਆਂ ਗਰਮੀਆਂ ਵਿੱਚ ਨਦੀ ਦੇ ਵਹਾਅ ਵਿੱਚ ਪ੍ਰਤੀ ਸਕਿੰਟ ਅੱਧੇ ਮੀਟਰ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਤੁਲਨਾ ਸਰਦੀਆਂ ਦੇ ਵਹਾਅ ਨਾਲ ਕੀਤੀ ਗਈ ਹੈ।

 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਧਿਐਨ ਅਨੁਸਾਰ ਗੰਗਾ ਦੇ ਪਾਣੀ ਦਾ ਤਾਪਮਾਨ ਵਧਿਆ ਹੈ। ਗਰਮੀਆਂ ਵਿੱਚ ਜਦੋਂ ਤਾਪਮਾਨ ਜ਼ਿਆਦਾ ਰਹਿੰਦਾ ਹੈ, ਤਾਂ ਵਹਾਅ ਤੇਜ਼ ਵੇਖਿਆ ਗਿਆ ਹੈ ਅਤੇ ਸਰਦੀ ਵਿੱਚ ਤਾਪਮਾਨ ਘੱਟਣ ਦੇ ਨਾਲ ਹੀ ਪਾਣੀ ਦਾ ਵਹਾਅ ਵੀ ਘੱਟ ਹੋ ਜਾਂਦਾ ਹੈ। ਪਾਣੀ ਦੇ ਤਾਪਮਾਨ ਵਿੱਚ ਵਾਧੇ ਨੂੰ ਜਲ ਜੀਵਾਂ ਅਤੇ ਨਦੀ ਦੇ ਜੈਵਿਕ ਸਿਹਤ ਲਈ ਵੀ ਖ਼ਤਰਾ ਮੰਨਿਆ ਗਿਆ ਹੈ।


ਸੀਪੀਬੀਸੀ ਦੀ ਰਿਪੋਰਟ 'ਬਾਇਓਲੋਜੀਕਲ ਹੈਲਥ ਆਫ਼ ਰਿਵਰ ਗੰਗਾ' ਵਿੱਚ ਕਿਹਾ ਗਿਆ ਹੈ ਕਿ ਔਸਤ ਤਾਪਮਾਨ ਵਿੱਚ ਕਰੀਬ ਇੱਕ ਡਿਗਰੀ ਤੱਕ ਦੇ ਵਾਧੇ ਦਾ ਅਸਰ ਗੰਗਾ ਉੱਤੇ ਵੀ ਦਿਖਾਈ ਦੇਣ ਲੱਗਾ ਹੈ। ਗਲੇਸ਼ੀਅਰਾਂ ਦੀ ਪਿਘਲਣ ਦੀ ਰਫ਼ਤਾਰ ਵਧੀ ਹੈ ਕਿਉਂਕਿ ਗੰਗਾ ਗਲੇਸ਼ੀਅਰਾਂ ਨਾਲ ਹੀ ਨਿਕਲਦੀ ਹੈ, ਇਸ ਲਈ ਇਸ ਉੱਤੇ ਵੀ ਇਹ ਅਸਰ ਸਪੱਸ਼ਟ ਵੇਖਣ ਨੂੰ ਮਿਲ ਰਿਹਾ ਹੈ।  


ਵਿਗਿਆਨਕਾਂ ਨੇ ਰੂਦ੍ਰਪਯਾਗ ਤੋਂ ਲੈ ਕੇ ਫਰੱਕਾ ਤੱਕ ਗੰਗਾ ਦੇ ਵਹਾਅ ਅਤੇ ਤਾਪਮਾਨ ਦੇ ਅੰਕੜੇ ਇਕੱਠੇ ਕੀਤੇ ਗਏ।

 

ਇਨ੍ਹਾਂ ਅੰਕੜਿਆਂ ਅਨੁਸਾਰ ਗਰਮੀ ਦੌਰਾਨ ਜਦੋਂ ਅਲਕਨੰਦਾ ਉੱਤੇ ਪਾਣੀ ਦਾ ਤਾਪਮਾਨ 17.2 ਡਿਗਰੀ ਸੀ ਤਾਂ ਪਾਣੀ ਦਾ ਪ੍ਰਵਾਹ 3 ਮੀਟਰ ਪ੍ਰਤੀ ਸੈਕਿੰਡ ਸੀ। ਜਦੋਂਕਿ ਸਰਦੀ ਵਿੱਚ ਇਸੇ ਸਥਾਨ ਤੋਂ ਪ੍ਰਵਾਹ ਦੇ ਅੰਕੜੇ ਇੱਕਠੇ ਕੀਤੇ ਗਏ। ਉਦੋਂ ਤਾਪਮਾਨ 12 ਡਿਗਰੀ ਸੀ ਅਤੇ ਗੰਗਾਜਲ ਦਾ ਪ੍ਰਵਾਹ 2.5 ਮੀਟਰ ਪ੍ਰਤੀ ਸਕਿੰਟ ਰਹਿ ਗਿਆ ਸੀ। ਸਪੱਸ਼ਟ ਹੈ ਕਿ ਗਰਮੀਆਂ ਵਿੱਚ ਗਲੇਸ਼ੀਅਰਾਂ ਦੇ ਜ਼ਿਆਦਾ ਤੇਜ਼ੀ ਨਾਲ ਪਿਘਲਣਕਾਰਨ ਇਹ ਅੱਧਾ ਮੀਟਰ ਪ੍ਰਤੀ ਸੈਕਿੰਡ ਜ਼ਿਆਦਾ ਰਹਿੰਦਾ ਹੈ।

 

86 ਥਾਵਾਂ ਤੋਂ ਇਕੱਠਾ ਕੀਤੇ ਗੰਗਾ ਦੇ ਅੰਕੜੇ

 

ਇਸ ਅਧਿਐਨ ਵਿੱਚ ਖੋਜਕਰਤਾਵਾਂ ਨੇ ਉਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਤੱਕ 86 ਸਥਾਨਾਂ ਉੱਤੇ ਗੰਗਾ ਦੇ ਤਾਪਮਾਨ ਅਤੇ ਪਾਣੀ ਦੇ ਪ੍ਰਵਾਹ ਦੇ ਅੰਕੜੇ ਇਕੱਠੇ ਕੀਤੇ। ਸਰਦੀਆਂ ਅਤੇ ਗਰਮੀਆਂ ਵਿੱਚ ਤਾਪਮਾਨ 10.5 ਡਿਗਰੀ ਤੋਂ ਲੈ ਕੇ 37.5 ਡਿਗਰੀ ਦਰਜ ਕੀਤਾ ਗਿਆ। ਇਸ ਦੌਰਾਨ ਜਲ ਪ੍ਰਵਾਹ 0.04 ਮੀਟਰ ਪ੍ਰਤੀ ਸੈਕਿੰਡ ਤੋਂ ਲੈ ਕੇ 0.53 ਮੀਟਰ ਪ੍ਰਤੀ ਸੈਕਿੰਡ ਦਰਜ ਕੀਤਾ ਗਿਆ। ਇੱਕ ਸਥਾਨ ਫਰੱਕਾ ਵਿੱਚ ਇਹ ਕਹੀ ਅਤੇ  ਹੋਰ ਜ਼ਿਆਦਾ ਦਰਜ ਕੀਤਾ ਗਿਆ ਉਥੇ ਤਾਪਮਾਨ 40.5 ਡਿਗਰੀ ਅਤੇ ਪ੍ਰਵਾਹ 0.72 ਮੀਟਰ ਪ੍ਰਤੀ ਸੈਕਿੰਡ ਰਿਹਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ganga flow and temperature increased due to global warming