ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP: ਔਰਤ ਨੂੰ ਅਗ਼ਵਾ ਕਰਕੇ ਜ਼ਬਰਦਸਤੀ ਪਿਲਾਈ ਸ਼ਰਾਬ, ਫਿਰ ਕੀਤਾ ਸਮੂਹਿਕ ਬਲਾਤਕਾਰ

ਕਾਰ ਸਵਾਰ ਨੌਜਵਾਨਾਂ ਦੇ ਮੁਰਾਦਾਬਾਦ ਸਿਵਲ ਲਾਈਨਜ਼ ਵਿੱਚ ਸਥਿਤ ਇਕ ਹਸਪਤਾਲ ਦੇ ਬਾਹਰੋਂ ਇਕ ਔਰਤ ਨੂੰ ਅਗ਼ਵਾ ਕਰ ਲਿਆ। ਕਾਰ ਵਿੱਚ ਔਰਤ ਨੂੰ ਜ਼ਬਰਦਸਤੀ ਸ਼ਰਾਬ ਪਿਲਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। 

 

ਬੀਤੀ ਦੇਰ ਸ਼ਾਮ ਪੱਟੀ ਕਲਾਂ ਕੋਸੀ ਪੁਲ ਕੋਲ ਕਾਰ ਸਵਾਰ ਨੌਜਵਾਨ ਮਹਿਲਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸੁੱਟ ਕੇ ਫਰਾਰ ਹੋ ਗਏ। ਕੁਝ ਲੋਕਾਂ ਨੇ ਰਸਤੇ ਤੋਂ ਲੰਘਦੇ ਹੋਏ ਔਰਤ ਨੂੰ ਵੇਖਿਆ ਤਾਂ ਫਿਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਕਿਉਂਕਿ ਇਹ ਮਾਮਲਾ ਉੱਤਰ ਪ੍ਰਦੇਸ਼-ਉਤਰਾਖੰਡ ਦੀ ਸਰਹੱਦ ਤੋਂ ਸੀ, ਇਸ ਲਈ ਸੂਚਨਾ ਦੇਣ ਉੱਤੇ ਦੋਵੇਂ ਸੂਬਿਆਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ।

 

ਦੱਸਿਆ ਗਿਆ ਹੈ ਕਿ ਕੁੰਦਰਕੀ ਇਲਾਕੇ ਦੇ ਇੱਕ ਪਿੰਡ ਦੀ ਨਿਵਾਸੀ ਮਹਿਲਾ ਦਾ ਕਾਰ ਸਵਾਰ ਨੌਜਵਾਨਾਂ ਨੇ ਮੁੰਦਰਾਬਾਦ ਸਿਵਲ ਲਾਈਨਜ਼ ਸਥਿਤ ਇਕ ਹਸਪਤਾਲ ਦੇ ਬਾਹਰੋਂ ਅਗ਼ਵਾ ਕਰ ਲਿਆ। ਦੋਸ਼ੀਆਂ ਨੇ ਮਹਿਲਾ ਨੂੰ ਕਾਰ ਵਿੱਚ ਜ਼ਬਰਨ ਸ਼ਰਾਬ ਪਲਾਈ ਅਤੇ ਨਸ਼ੇ ਦੀ ਹਾਲਤ ਵਿੱਚ ਜ਼ਬਰਦਸਤੀ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।


ਕੋਤਵਾਲ ਸਵਾਰ ਰਵਿੰਦਰ ਕੁਮਾਰ ਵਰਮਾ ਨੇ ਦੱਸਿਆ ਕਿ ਸਿਵਲ ਲਾਈਨਜ਼ ਮੁਰਾਦਾਬਾਦ ਦਾ ਮਾਮਲਾ ਹੈ। ਉਥੇ, ਦੀ ਘਟਨਾ ਹੈ। ਮਹਿਲਾ ਕੁੰਦਰਕੀ ਦੇ ਇਕ ਪਿੰਡ ਦੀ ਹੈ ਅਤੇ ਉਸ ਦੇ ਪਿੰਡ ਦੇ ਲੋਕ ਲੈ ਗਏ ਸਨ। ਔਰਤ ਦਾ ਪਤੀ ਆ ਗਿਆ ਸੀ ਜੋ ਉਸ ਨੂੰ ਨਾਲ ਲੈ ਗਿਆ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gangrape in moradabad by drinking alcohol forcefully