ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ : ਮਹਿਲਾ ਹੈਡ ਕਾਂਸਟੇਬਲ ਨਾਲ ਬਲਾਤਕਾਰ, ਜਾਨ ਤੋਂ ਮਾਰਨ ਦੀ ਧਮਕੀ

ਹਰਿਆਣਾ : ਮਹਿਲਾ ਹੈਡ ਕਾਂਸਟੇਬਲ ਨਾਲ ਬਲਾਤਕਾਰ, ਜਾਨ ਤੋਂ ਮਾਰਨ ਦੀ ਧਮਕੀ

ਮਹਿਲਾ ਥਾਣੇ `ਚ ਹੈਡ ਕਾਂਸਟੇਬਲ ਦੇ ਅਹੁਦੇ `ਤੇ ਕੰਮ ਕਰਦੀ ਮਹਿਲਾ ਪੁਲਿਸ ਕਰਮੀ ਨਾਲ ਚਾਕੂ ਦੀ ਨੋਕ `ਤੇ ਗੈਗਰੇਪ ਕਰਨ, ਮਾਰਕੁੱਟ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਪੀੜਤਾ ਨਾਲ ਪਿਛਲੇ ਚਾਰ ਸਾਲ ਤੋਂ ਬਲਾਤਕਾਰ ਕਰਦਾ ਆ ਰਿਹਾ ਹੈ।


ਦੋਸ਼ੀ ਦੇ ਸਕੇ ਸਬੰਧੀ ਮਾਮਲੇ ਨੂੰ ਦਬਾਉਣ ਨੂੰ ਲੈ ਕੇ ਪੀੜਤਾ ਨਾਲ ਮਾਰਕੁੱਟ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਰਹੇ। ਮਹਿਲਾ ਥਾਣਾ ਪੁਲਿਸ ਨੇ ਪੀੜਤਾ ਦੀ ਸਿ਼ਕਾਇਤ `ਤੇ ਮਹਿਲਾ ਸਮੇਤ ਪੰਜ ਨਾਮਜਦ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣੇ `ਚ ਹੈਡ ਕਾਂਸਟੇਬਲ ਦੇ ਅਹੁਦੇ `ਤੇ ਕੰਮ ਕਰਦੀ ਮਹਿਲਾ ਪੁਲਿਸ ਕਰਮੀ ਨੇ ਸਿ਼ਕਾਇਤ ਦਰਜ ਕਰਵਾਈ ਹੈ ਕਿ ਸਾਲ 2014 `ਚ ਉਸਦੀ ਡਿਊਟੀ ਮਹਿੰਦਰਗੜ੍ਹ ਜਿ਼ਲ੍ਹੇ ਦੇ ਨਾਰਨੌਲ `ਚ ਸੀ। ਬੱਸ `ਚ ਆਉਣੇ ਜਾਂਦੇ ਸਮੇਂ ਪੀੜਤਾ ਦੀ ਜਾਣ ਪਹਿਚਾਣ ਪਲਵਲ ਦੇ ਪਿੰਡ ਅਲਾਵਲਪੁਰ ਵਾਸੀ ਜੋਗਿੰਦਰ ਉਰਫ ਮਿੰਟੂ ਨਾਲ ਹੋ ਗਈ। ਪੀੜਤਾ ਨੇ ਦੋਸ਼ ਲਗਾਇਆ ਕਿ 15 ਜੂਨ ਸਾਲ 2014 ਨੂੰ ਜੋਗਿੰਦਰ ਨੇ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਕਿਸੇ ਨੂੰ ਦੱਸਣ `ਤੇ ਜਾਨ ਤੋਂ ਮਾਰਨ ਤੇ ਸਮਾਜ `ਚ ਬਦਨਾਮ ਕਰਨ ਦੀ ਧਮਕੀ ਦਿੱਤੀ। ਉਸਦੇ ਕੁਝ ਸਾਲ ਬਾਅਦ ਪੀੜਤਾ ਦੀ ਬਦਲੀ ਪਲਵਲ ਦੇ ਮਹਿਲਾ ਥਾਣੇ `ਚ ਹੋ ਗਈ। ਦੋਸ਼ੀ ਇੱਥੇ ਵੀ ਪੀੜਤਾ ਨਾਲ ਬਲਾਤਕਾਰ ਕਰਦਾ ਰਿਹਾ। ਇਕ ਦਿਨ ਦੋਸੀ ਦੇ ਭਾਈ ਤੋਸ਼ਰਾਜ ਨੇ ਵੀ ਚਾਕੂ ਦੇ ਬਲ `ਤੇ ਬਲਾਤਕਾਰ ਕੀਤਾ।


ਪੀੜਤਾ ਨੇ ਜਦੋਂ ਵਿਰੋਧ ਕਰਨਾ ਚਾਹਿਆ ਤਾਂ ਦੋਸ਼ੀ ਤੇ ਉਨ੍ਹਾਂ ਦੇ ਸਕੇ ਸਬੰਧੀ ਭੈਣ ਪ੍ਰਤੀ, ਜੀਜਾ ਪੱਪੂ ਤੇ ਇਕ ਸਾਥੀ ਨਰੇਂਦਰ ਨੇ ਉਸ ਨਾਲ ਮਾਰਕੁੱਟ ਕੀਤੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਦੋਸ਼ੀਆਂ ਦੇ ਗੁਨਾਹਾਂ ਤੋਂ ਤੰਗ ਆਕੇ ਪੀੜਤਾ ਨੇ ਮਾਮਲੇ ਦੀ ਸਿ਼ਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪੀੜਤਾ ਦੀ ਸਿ਼ਕਾਇਤ ਦੇ ਆਧਾਰ `ਤੇ ਉਸਦਾ ਮੈਡੀਕਲ ਕਰਵਾਇਆ ਅਤੇ ਬਲਾਤਕਾਰ ਦੀ ਪੁਸ਼ਟੀ ਹੋਣ ਬਾਅਦ ਦੋਸ਼ੀਆਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਅਜੇ ਤੱਕ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gangrape with head constable in palwal for four years fir registered