ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

8 ਜਣਿਆਂ ਦੇ ਬਲਾਤਕਾਰ ਦੀ ਸਿ਼ਕਾਰ ਗਰਭਵਤੀ ਬੱਕਰੀ ਦੀ ਹੋਈ ਮੌਤ

ਬੱਕਰੀ ਦੇ ਮਾਲਕ ਨੇ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ ਹੈ

ਹਰਿਆਣਾ ਦੇ ਮੇਵਾਤ ਜਿ਼ਲ੍ਹੇ ਦੇ ਇੱਕ ਪਿੰਡ ਮਰੋਦਾ ਦੇ 8 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ `ਤੇ ਬੁੱਧਵਾਰ ਦੀ ਰਾਤ ਨੂੰ ਬੱਕਰੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਸੱਤ ਸਾਲਾਂ ਦੀ ਬੱਕਰੀ ਗਰਭਵਤੀ ਸੀ ਤੇ ਇਸ ਘਟਨਾ ਤੋਂ ਬਾਅਦ ਉਹ ਦਮ ਤੋੜ ਗਈ।


ਪੁਲਿਸ ਅਨੁਸਾਰ ਮੁਲਜ਼ਮ ਸਥਾਨਕ ਨਿਵਾਸੀ ਹਨ ਤੇ ਉਨ੍ਹਾਂ ਦਾ ਪਹਿਲਾਂ ਵੀ ਪੁਲਿਸ ਰਿਕਾਰਡ ਹੈ। ਗੁਰੂਗ੍ਰਾਮ ਤੋਂ 73 ਕਿਲੋਮੀਟਰ ਦੂਰ ਪਿੰਡ ਮਰੋਦਾ ਦੇ ਨਿਵਾਸੀਆਂ ਨੇ ਤਿੰਨ ਮੁਲਜ਼ਮਾਂ ਨੂੰ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ। ਬੱਕਰੀ ਦੇ ਮਾਲਕ ਅਸਲਪ ਖ਼ਾਨ ਨੇ ਉਨ੍ਹਾਂ ਨੂੰ ਇਹ ਕੁਕਰਮ ਕਰਦਿਆਂ ਵੇਖ ਲਿਆ ਸੀ।


ਨੂਹ ਜਿ਼ਲ੍ਹੇ `ਚ ਨਗੀਨਾ ਥਾਣੇ ਦੀ ਪੁਲਿਸ ਨੇ ਧਾਰਾ 377 ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ। ਅਧਿਕਾਰੀਆਂ ਅਨੁਸਾਰ ਹਾਲੇ ਕੁਝ ਹੋਰ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਸਾਰੇ ਵੇਰਵੇ ਲੈਣ ਤੋਂ ਬਾਅਦ ਹੀ ਕੋਈ ਗ੍ਰਿਫ਼ਤਾਰੀ ਹੋਵੇਗੀ।


ਬੱਕਰੀ ਦੇ ਟਰੱਕ ਡਰਾਇਵਰ ਮਾਲਕ ਅਸਲਪ ਖ਼ਾਨ (27) ਨੇ ਦੱਸਿਆ ਕਿ ਰਾਤ ਦੇ 11 ਕੁ ਵਜੇ ਦਾ ਸਮਾਂ ਸੀ, ਜਦੋਂ ਕੁਝ ਰੌਲ਼ਾ ਜਿਹਾ ਪੈਂਦਾ ਸੁਣਿਆ ਤੇ ਬਾਹਰ ਨਿੱਕਲ ਕੇ ਵੇਖਿਆ ਸ਼ੈੱਡ ਦਾ ਗੇਟ ਖੁੱਲ੍ਹਾ ਸੀ। ‘ਮੈਂ ਡਰ ਗਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਹਿਲਾਂ ਮੇਰੀਆਂ ਚਾਰ ਬੱਕਰੀਆਂ ਚੋਰੀ ਹੋ ਗਈਆਂ ਸਨ। ਬੱਸ ਇੱਕ ਇਹੋ ਬੱਕਰੀ ਬਚੀ ਸੀ। ਜਦੋਂ ਅੱਗੇ ਵਧ ਕੇ ਵੇਖਿਆ ਕਿ ਕੁਝ ਵਿਅਕਤੀ ਹਨੇਰੇ `ਚ ਮੇਰੀ ਬੱਕਰੀ ਨਾਲ ਮੂੰਹ ਕਾਲ਼ਾ ਕਰਨ ਲੱਗੇ ਹੋਏ ਸਨ।`


ਅਸਲਪ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਨੇ ਤੇ ਪਿੰਡ ਦੇ ਕੁਝ ਹੋਰ ਵਾਸੀਆਂ ਨੇ ਮੁਲਜ਼ਮਾਂ ਨੂੰ ਫੜ ਕੇ ਕੁੱਟਿਆ ਪਰ ਬਾਅਦ `ਚ ਉਨ੍ਹਾਂ ਨੂੰ ਛੱਡਣਾ ਪਿਆ ਕਿਉਂਕਿ ਉਹ ਸਾਰੇ ਨਸ਼ੇ ਦੀ ਹਾਲਤ ਵਿੱਚ ਸਨ। ਮੌਕੇ `ਤੇ ਫੜੇ ਗਏ ਤਿੰਨ ਜਣਿਆਂ ਨੇ ਦੱਸਿਆ ਕਿ ਪੰਜ ਜਣੇ ਹੋਰ ਵੀ ਪਹਿਲਾਂ ਬੱਕਰੀ ਨਾਲ ਗ਼ਲਤ ਕੰਮ ਕਰ ਚੁੱਕੇ ਸਨ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ `ਚੋਂ ਤਿੰਨ ਜਣਿਆਂ ਦਾ ਪਹਿਲਾਂ ਵੀ ਅਪਰਾਧਕ ਰਿਕਾਰਡ ਹੈ।


ਅਸਲਪ ਖ਼ਾਨ ਨੇ ਦੱਸਿਆ ਕਿ ਉਸ ਘਟਨਾ ਤੋਂ ਬਾਅਦ ਬੱਕਰੀ ਜ਼ਖ਼ਮੀ ਹੋ ਗਈ ਸੀ ਤੇ ਉਹ ਚੱਲਣੋਂ ਵੀ ਅਸਮਰੱਥ ਹੋ ਗਈ ਸੀ। ਫਿਰ ਉਸ ਦੀ ਹਾਲਤ ਵਿਗੜਦੀ ਚਲੀ ਗਈ ਤੇ ਅਗਲੀ ਸ਼ਾਮ ਛੇ ਵਜੇ ਦਮ ਤੋੜ ਗਈ।


ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਸਰਜਨ ਡਾ. ਰਾਮਵੀਰ ਭਾਰਦਵਾਜ ਨੇ ਦੱਸਿਆ ਕਿ ਬੱਕਰੀ ਦੇ ਦਿਮਾਗ਼ ਦੀ ਨਸ ਫਟ ਗਈ ਸੀ ਤੇ ਉਹ 50 ਹਫ਼ਤਿਆਂ ਦੀ ਗਰਭਵਤੀ ਸੀ। ਪੋਸਟ-ਮਾਰਟਮ ਨਿਰੀਖਣ ਦੌਰਾਨ ਪਤਾ ਲੱਗਾ ਕਿ ਉਸ ਦੀ ਸਾਹ ਦੀ ਨਾਲ਼ੀ ਵਿੱਚ ਖ਼ੂਨ ਸੀ। ਉਸ ਦੇ ਗੁਪਤ ਅੰਗ ਦੇ ਸੈਂਪਲ ਲੈ ਕੇ ਫ਼ਾਰੈਂਸਿਕ ਸਾਇੰਸ ਲੈਬ. `ਚ ਭੇਜੇ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gangraped pregnant goat dies 8 culprits