ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਗਾਈ ਦੀ ਮਾਰ : ਮਹਿੰਗਾ ਹੋਇਆ ਗੈਸ ਸਿਲੰਡਰ

ਮਹਿੰਗਾਈ ਦੀ ਮਾਰ : ਮਹਿੰਗਾ ਹੋਇਆ ਗੈਸ ਸਿਲੰਡਰ

ਕੌਮਾਂਤਰੀ ਬਾਜ਼ਾਰ `ਚ ਕੱਚੇ ਤੇਲ ਦੀਆਂ ਕੀਮਤਾਂ `ਚ ਵਾਧਾ ਅਤੇ ਡਾਲਰ ਦੇ ਮੁਕਾਬਲੇ ਡਿੱਗਦੇ ਰੁਪਏ ਦੇ ਕਾਰਨ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਲਗਾਤਾਰ ਤੀਜੇ ਮਹੀਨੇ ਵਧਾਈਆਂ ਗਈਆਂ। ਰਾਸ਼ਟਰੀ ਰਾਜਧਾਨੀ ਦਿੱਲੀ `ਚ 1 ਸਤੰਬਰ ਤੋਂ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 30.50 ਰੁਪਏ ਵਧਕੇ 1401.50 ਰੁਪਏ ਹੋ ਜਾਵੇਗਾ। ਅਗਸਤ `ਚ ਇਸਦੀ ਕੀਮਤ 1371 ਰੁਪਏ ਸੀ। ਰਸੋਈ ਗੈਸ ਸਿਲੰਡਰ 14.2 ਕਿਲੋਗ੍ਰਾਮ ਦਾ ਹੁੰਦਾ ਹੈ।

 

ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 1ਂ49 ਰੁਪਏ ਵੱਧਕੇ 499.51 ਰੁਪਏ ਕਰ ਦਿੱਤੀ ਗਈ ਹੈ, ਜੋ ਅਗਸਤ `ਚ 498 ਰੁਪਏ ਦਾ ਮਿਲ ਰਿਹਾ ਸੀ। ਇਸ ਤੋਂ ਪਹਿਲਾਂ ਜੂਨ ਅਤੇ ਜੁਲਾਈ `ਚ ਬਿਨਾਂ ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਕ੍ਰਮਵਾਰ : 77 ਰੁਪਏ ਅਤੇ 83.50 ਰੁਪਏ ਅਤੇ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਕ੍ਰਮਵਾਰ 2.34 ਰੁਪਏ ਅਤੇ 2.71 ਰੁਪਏ ਪ੍ਰਤੀ ਲੀਟਰ ਵਧਾਏ ਗਏ ਸਨ। ਜਿ਼ਕਰਯੋਗ ਹੈ ਕਿ ਕੱਚੇ ਤੇਲ ਦੀਆਂ ਵੱਧਦੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਦਾ ਹੇਠਾਂ ਡਿੱਗਦਾ ਹੋਇਆ ਪਹਿਲੀ ਵਾਰ 71 ਰੁਪਏ ਪ੍ਰਤੀ ਡਾਲਰ ਤੋਂ ਹੇਠਾਂ ਗਿਆ ਹੈ। ਕਾਂਗਰਸ ਦਾ ਦੋਸ਼, ਵਿਦੇਸ਼ `ਚ ਸਸਤਾ ਪੈਟਰੋਲ-ਡੀਜ਼ਲ ਵੇਚ ਰਹੀ ਹੈ ਕੇਂਦਰ ਸਰਕਾਰ ਭਾਰਤੀ ਮੁਦਰਾ ਤਿੰਨ ਦਿੰਨ `ਚ 90 ਪੈਸੇ ਟੁੱਟ ਚੁੱਕੀ ਹੈ।

 

ਵੀਰਵਾਰ ਨੂੰ ਇਹ 15 ਪੈਸੇ ਗਿਰਾਵਟ `ਚ 70.73 ਰੁਪਏ ਪ੍ਰਤੀ ਡਾਲਰ `ਤੇ ਬੰਦ ਹੋਈ ਸੀ। ਰੁਪਏ ਸ਼ੁੱਕਰਵਾਰ ਨੂੰ 22 ਪੈਸੇ ਟੁੱਟਕੇ 70.95 ਰੁਪਏ ਪ੍ਰਤੀ ਡਾਲਰ `ਤੇ ਖੁੱਲ੍ਹਿਆ ਅਤੇ ਸ਼ੁਰੂਆਤ ਕਾਰੋਬਾਰ `ਚ ਹੀ ਡਿੱਗਦਾ ਹੋਇਆ 71.05 ਰੁਪਏ ਪ੍ਰਤੀ ਡਾਲਰ ਦੇ ਇਤਿਹਾਸਕ ਹੇਠਲੇ ਪੱਧਰ ਤੱਕ ਪਹੁੰਚ ਗਿਆ। ਇਹ ਪਹਿਲੀ ਵਾਰ ਹੈ ਜਦੋਂ ਰੁਪਏ ਇੰਨਾਂ ਕਮਜ਼ੋਰ ਹੋਇਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gas Cylinder price high here is rate of Subsidy cylinder or non Non Subsidized cylinder