ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਤੋਂ ਸਿੱਧੀ ਜੰਮੂ–ਕਸ਼ਮੀਰ ਜਾਵੇਗੀ ਰਸੋਈ ਗੈਸ ਪਾਈਪ–ਲਾਈਨ, 20 % ਸਸਤੀ ਮਿਲੇਗੀ ਗੈਸ

ਬਠਿੰਡਾ ਤੋਂ ਸਿੱਧੀ ਜੰਮੂ–ਕਸ਼ਮੀਰ ਜਾਵੇਗੀ ਰਸੋਈ ਗੈਸ ਪਾਈਪ–ਲਾਈਨ, 20 % ਸਸਤੀ ਮਿਲੇਗੀ ਗੈਸ

ਪੰਜਾਬ ਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ’ਚ ਰਸੋਈ ਗੈਸ ਦੀ ਥਾਂ ਛੇਤੀ ਹੀ ਪਾਈਪ ਨੈਚੁਰਲ ਗੈਸ (PNG) ਲੈ ਲਵੇਗੀ। ਇਸ ਲਈ ਸਰਕਾਰੀ ਤੌਰ ’ਤੇ ਕੰਮ ਚੱਲ ਰਿਹਾ ਹੈ।
 

 

ਇਸ ਯੋਜਨਾ ਅਧੀਨ ਗੁਜਰਾਤ ਦੇ ਮਹਿਸਾਣਾ ਤੋਂ ਪਾਈਪ–ਲਾਈਨ ਪਹਿਲਾਂ ਪੰਜਾਬ ਦੇ ਸ਼ਹਿਰ ਬਠਿੰਡਾ ਪੁੱਜੇਗੀ। ਉੱਥੋਂ ਇਹ ਗੈਸ ਪਾਈਪ–ਲਾਈਨ ਅੱਗੇ ਜੰਮੂ–ਕਸ਼ਮੀਰ ਤੱਕ ਜਾਵੇਗੀ। ਜਿਹੜੇ ਵੀ ਇਲਾਕੇ ’ਚ ਇਸ ਪਾਈਪ–ਲਾਈਨ ਰਾਹੀਂ ਰਸੋਈ ਗੈਸ ਦੀ ਸਪਲਾਈ ਮਿਲੇਗੀ, ਉਹ 20 ਫ਼ੀ ਸਦੀ ਸਸਤੀ ਹੋਵੇਗੀ।

 

 

ਸੂਤਰਾਂ ਮੁਤਾਬਕ ਜੰਮੂ–ਕਸ਼ਮੀਰ ਦੇ ਲੈਫ਼ਟੀਨੈਂਟ ਜਨਰਲ ਗਿਰੀਸ਼ ਚੰਦਰ ਮੁਰਮੂ ਤੇ ਉਨ੍ਹਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਕੇਂਦਰੀ ਪੈਟਰੋਲੀਅਮ ਮੰਤਰਾਲੇ ਤੇ ਗੁਜਰਾਤ ਸਟੇਟ ਪੈਟਰੋਨੈੱਟ ਲਿਮਿਟੇਡ ਨਾਲ ਇਸ ਬਾਰੇ ਚਰਚਾ ਕਰ ਚੁੱਕੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਮਿਲ ਚੁੱਕੀ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਜੇ ਕੋਈ ਅੜਿੱਕਾ ਨਾ ਪਿਆ, ਤਾਂ ਜੰਮੂ–ਕਸ਼ਮੀਰ 2022 ਤੱਕ ਨੈਸ਼ਨਲ ਗੈਸ ਗ੍ਰਿੱਡ ਨਾਲ ਜੁੜ ਜਾਵੇਗਾ। ਸਭ ਤੋਂ ਪਹਿਲਾਂ ਗੁਜਰਾਤ ਦੇ ਮਹਿਸਾਣਾ ਤੋਂ ਬਠਿੰਡਾ ਤੱਕ ਗੈਸ ਪਾਈਪ–ਲਾਈਨ ਵਿਛਾਈ ਜਾਵੇਗੀ; ਫਿਰ ਉਸ ਨੂੰ ਜੰਮੂ ਲਿਜਾਂਦਾ ਜਾਵੇਗਾ ਤੇ ਉਸ ਤੋਂ ਬਾਅਦ ਇਹ ਪਾਈਪ–ਲਾਈਨ ਕਸ਼ਮੀਰ (ਸ੍ਰੀਨਗਰ) ਪਹੁੰਚਾਈ ਜਾਵੇਗੀ।

 

 

ਹਾਲੇ ਜੰਮੂ–ਕਸ਼ਮੀਰ ’ਚ ਵਾਹਨਾਂ ਰਾਹੀਂ ਗੈਸ ਸਿਲੰਡਰ ਲਿਆਂਦੇ ਜਾਂਦੇ ਹਨ। ਜੰਮੂ ਤੋਂ ਉਨ੍ਹਾਂ ਨੂੰ ਸ੍ਰੀਨਗਰ ਲਿਜਾਂਦਾ ਜਾਂਦਾ ਹੈ।

 

 

ਕਦੇ ਬਰਫ਼ਬਾਰੀ ਤੇ ਕਦੇ ਢਿੱਗਾਂ ਡਿੱਗਣ ਕਾਰਨ ਅਕਸਰ ਨੈਸ਼ਨਲ ਹਾਈਵੇਅ ਬੰਦ ਰਹਿੰਦੇ ਹਨ; ਜਿਸ ਕਾਰਨ ਕਸ਼ਮੀਰ ਵਾਦੀ ਦੇ ਜ਼ਿਲ੍ਹਿਆਂ ਵਿੱਚ ਗੈਸ ਦੀ ਸਪਲਾਈ ਵਿੱਚ ਔਖਿਆਈ ਆਉਂਦੀ ਹੈ। ਗ੍ਰਿੱਡ ਨਾਲ ਜੁੜਨ ਤੋਂ ਬਾਅਦ ਸੂਬੇ ਵਿੱਚ ਰਸੋਈ ਗੈਸ ਦੀ ਕੋਈ ਕਿੱਲਤ ਨਹੀਂ ਰਹੇਗੀ। ਗੈਸ ਹਰ ਮੌਸਮ ਵਿੱਚ ਮਿਲਦੀ ਰਹੇਗੀ।

 

 

ਜੰਮੂ–ਕਸ਼ਮੀਰ ਵਿੱਚ ਗੈਸ ਪਾਈਪ–ਲਾਈਨ ਕਠੂਆ, ਸਾਂਬਾ, ਜੰਮੂ, ਊਧਮਨਗਰ, ਰਾਮਬਨ ਤੇ ਅਨੰਨਾਗ ਹੁੰਦੀ ਹੋਈ ਸ੍ਰੀਨਗਰ ਪੁੱਜੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gas Pipeline to go directly J and K from Bathinda LPG to be 20 per cent cheaper