ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੌਰਵ ਚੰਦੇਲ ਕਤਲ ਕਾਂਡ: 20 ਦਿਨਾਂ ਬਾਅਦ ਪੁਲਿਸ ਨੂੰ ਮਿਲੀ ਸਫਲਤਾ, ਮੁਲਜ਼ਮ ਗ੍ਰਿਫ਼ਤਾਰ

ਗੌਰਵ ਚੰਦੇਲ ਕਤਲ ਕਾਂਡ: 20 ਦਿਨਾਂ ਬਾਅਦ ਪੁਲਿਸ ਨੂੰ ਮਿਲੀ ਸਫਲਤਾ, ਮੁਲਜ਼ਮ ਗ੍ਰਿਫ਼ਤਾਰ

ਨੋਇਡਾ ਦੇ ਚਰਚਿਤ ਗੌਰਵ ਚੰਦੇਲ ਕਤਲੇਆਮ ਦਾ ਖੁਲਾਸਾ ਹੋ ਗਿਆ ਹੈ। ਗੌਰਵ ਚੰਦੇਲ ਕਤਲ ਕਾਂਡ ਵਿੱਚ ਮਿਰਚੀ ਗੈਂਗ ਦਾ ਇੱਕ ਮੈਂਬਰ ਹਾਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਾ ਨਾਮ ਉਮੇਸ਼ ਦੱਸਿਆ ਜਾ ਰਿਹਾ ਹੈ।

 

ਉਮੇਸ਼ ਮਿਰਚੀ ਗਰੋਹ ਦਾ ਮੈਂਬਰ ਹੈ ਅਤੇ ਬੁਲੰਦਸ਼ਹਿਰ ਦੇ ਰਾਏਪੁਰ ਦਾ ਰਹਿਣ ਵਾਲਾ ਹੈ। ਕਥਿਤ ਦੋਸ਼ੀ ਦੇ ਕਬਜ਼ੇ ਵਿੱਚੋਂ ਕਤਲ ਵਿੱਚ ਵਰਤੀ ਗਈ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਗੌਰਵ ਚੰਦੇਲ ਨੂੰ 32 ਬੋਰ ਦੀ ਪਿਸਤੌਲ ਨਾਲ ਮਾਰਿਆ ਗਿਆ।

 

ਦੱਸਿਆ ਜਾ ਰਿਹਾ ਹੈ ਕਿ ਮਿਰਚੀ ਗਰੋਹ ਦਾ ਕਿੰਗਪਿਨ ਆਸ਼ੂ ਜਾਟ ਦੀ ਪਤਨੀ ਅਤੇ ਆਸ਼ੂ ਦੇ ਕੁਝ ਸਾਥੀਆਂ ਨੂੰ ਵੀ ਹਾਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ, ਅੱਜ ਰਾਤ ਪੁਲਿਸ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ਬਾਰੇ ਜਾਣਕਾਰੀ ਦੇਵੇਗੀ। 

 

ਆਸ਼ੂ ਜੱਟ ਨੂੰ ਅਜੇ ਤੱਕ ਫੜਿਆ ਨਹੀਂ ਗਿਆ, ਉਸ ਉੱਤੇ ਇਕ ਲੱਖ ਦਾ ਇਨਾਮ ਹੈ। ਗੌਰਵ ਚੰਦੇਲ ਨੂੰ ਮਾਰਨ ਵਾਲੇ ਆਸ਼ੂ ਅਤੇ ਮਿਰਚੀ ਗਰੋਹ ਦੇ ਹੋਰ ਮੈਂਬਰਾਂ ਨੇ ਪਿਛਲੇ ਦਿਨੀਂ ਹਾਪੁਰ ਵਿੱਚ ਭਾਜਪਾ ਨੇਤਾ ਦਾ ਕਤਲ ਕਰ ਦਿੱਤਾ ਸੀ।

 

ਹਾਪੁਰ ਪੁਲਿਸ ਨੇ ਗਣਤੰਤਰ ਦਿਵਸ ਉੱਤੇ ਆਸ਼ੂ ਜਾਟ ਦੀ ਪਤਨੀ ਸਣੇ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐਸਪੀ ਸਰਵੇਸ਼ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gaurav Chandel murder case accused arrested from hapur