ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਲਿੰਗੀ ਸਬੰਧਾਂ ਤੇ ਪੈਸੇ ਕਾਰਨ ਹੋਇਆ ਸੀ ISRO ਵਿਗਿਆਨੀ ਦਾ ਕਤਲ

ਸਮਲਿੰਗੀ ਸਬੰਧਾਂ ਤੇ ਪੈਸੇ ਕਾਰਨ ਹੋਇਆ ਸੀ ISRO ਵਿਗਿਆਨੀ ਦਾ ਕਤਲ

ਹੈਦਰਾਬਾਦ ਪੁਲਿਸ ਨੇ ISRO ਦੀ ਸ਼ਾਖਾ ਨੈਸ਼ਨਲ ਰਿਮੋਟ ਸੈਂਸਿੰਗ ਏਜੰਸੀ (NRSA) ਦੇ ਵਿਗਿਆਨੀ ਐੱਸ. ਸੁਰੇਸ਼ ਕੁਮਾਰ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਵਿਗਿਆਨੀ ਦੇ ਕਤਲ ਪਿੱਛੇ ਪੈਸਿਆਂ ਦਾ ਲੈਣ–ਦੇਣ ਤੇ ਸਮਲਿੰਗੀ ਸਬੰਧ ਸਨ।

 

 

ਇੱਥੇ ਵਰਨਣਯੋਗ ਹੈ ਕਿ ਮੰਗਲਵਾਰ ਨੂੰ ਵਿਗਿਆਨੀ ਐੱਸ. ਸੁਰੇਸ਼ ਕੁਮਾਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਆਪਣੇ ਹੀ ਘਰ ਵਿੱਚ ਪਈ ਮਿਲੀ ਸੀ। ਪੁਲਿਸ ਨੇ ਇਸ ਕਤਲ ਕੇਸ ਵਿੱਚ ਇੱਕ ਲੈਬ ਟੈਕਨੀਸ਼ੀਅਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਮ੍ਰਿਤਕ ਵਿਗਿਆਨੀ ਦੇ ਇਸ ਲੈਬ ਟੈਕਨੀਸ਼ੀਅਨ ਨਾਲ ਸਮਲਿੰਗੀ ਸਬੰਧ ਸਨ।

 

 

ਪੁਲਿਸ ਮੁਤਾਬਕ ਗ੍ਰਿਫ਼ਤਾਰ ਲੈਬ ਟੈਕਨੀਸ਼ੀਅਨ ਦੀ ਸ਼ਨਾਖ਼ਤ ਜੇ. ਸ੍ਰੀਨਿਵਾਸ ਵਜੋਂ ਹੋਈ ਹੈ ਤੇ ਉਸੇ ਨੇ ਹੀ ਕਥਿਤ ਤੌਰ ’ਤੇ ਕਤਲ ਕੀਤਾ ਸੀ। ਪੁਲਿਸ ਮੁਤਾਬਕ ਸਮਲਿੰਗੀ ਸਬੰਧਾਂ ਤੋਂ ਪੈਸੇ ਨਾ ਦੇਣ ਕਾਰਨ ਇਹ ਕਤਲ ਕੀਤਾ ਗਿਆ।

 

 

ਹੈਦਰਾਬਾਦ ਪੁਲਿਸ ਕਮਿਸ਼ਨਰ ਅੰਜਨੀ ਕੁਮਾਰ ਮੁਤਾਬਕ ਸ੍ਰੀਨਿਵਾਸ ਹੋਸਟਲ ’ਚ ਰਹਿੰਦਾ ਸੀ ਤੇ ਉਸ ਦਾ ਸੁਰੇਸ਼ ਕੁਮਾਰ ਦੇ ਘਰ ਆਉਣਾ–ਜਾਣਾ ਸੀ। ਸ੍ਰੀਨਿਵਾਸ ਕਈ ਵਾਰ ਸੁਰੇਸ਼ ਦੇ ਘਰ ਰਾਤਾਂ ਨੂੰ ਵੀ ਰਹਿ ਜਾਂਦਾ ਸੀ। ਉਸੇ ਦੌਰਾਨ ਸਮਲਿੰਗੀ ਸਬੰਧ ਬਣ ਗਏ।

 

 

ਬੀਤੀ 1 ਅਕਤੂਬਰ ਨੂੰ ਵੀ ਦੋਵਾਂ ਵਿਚਾਲੇ ਸਬੰਧ ਬਣੇ ਸਨ ਪਰ ਵਿਗਿਆਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਤਦ ਸ੍ਰੀਨਿਵਾਸ ਨੇ ਵਿਗਿਆਨੀ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਮ੍ਰਿਤਕ ਸੁਰੇਸ਼ ਕੁਮਾਰ ਦੀ ਸੋਨੇ ਦੀ ਅੰਗੂਠੀ, 10 ਹਜ਼ਾਰ ਰੁਪਏ, ਮੋਬਾਇਲ ਫ਼ੋਨ ਤੇ ਫ਼ਲੈਟ ਦੀ ਚਾਬੀ ਵੀ ਬਰਾਮਦ ਕਰ ਲਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gay partner murdered ISRO scientist