ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ ਦੇ ਹਰੇਕ ਜ਼ਿਲ੍ਹੇ ਦੀ GDP ਤੈਅ ਕਰਾਂਗੇ: ਆਦਿੱਤਿਆਨਾਥ ਯੋਗੀ

ਯੂਪੀ ਦੇ ਹਰੇਕ ਜ਼ਿਲ੍ਹੇ ਦੀ GDP ਤੈਅ ਕਰਾਗੇ: ਆਦਿੱਤਿਆਨਾਥ ਯੋਗੀ

ਆਗਰਾ ’ਚ ਆਯੋਜਿਤ ‘ਹਿੰਦੁਸਤਾਨ ਟਾਈਮਜ਼’ ਦੇ ਹਿੰਦੀ ਅਖ਼ਬਾਰ ‘ਹਿੰਦੁਸਤਾਨ’ ਵੱਲੋਂ ਕਰਵਾਏ ਗਏ ਖ਼ਾਸ ਪ੍ਰੋਗਰਾਮ ‘ਤਰੱਕੀ ਕਾ ਰਾਜਮਾਰਗ’ (ਤਰੱਕੀ ਦਾ ਹਾਈਵੇਅ) ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਦੀ ਮੁੜ–ਸਥਾਪਨਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਹੋਈ ਹੈ।

 

 

ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਕੁੱਲ ਘਰੇਲੂ ਉਤਪਾਦਨ (GDP) ਨੂੰ ਲੈ ਕੇ ਚਰਚਾ ਜ਼ੋਰਾਂ ’ਤੇ ਹੈ ਅਤੇ ਗਰੁੱਪ–ਡਿਸਕਸ਼ਨ ਰਾਹੀਂ ਅਸੀਂ ਇਸ ਨੂੰ ਅੱਗੇ ਵਧਾਇਆ। ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਸਮਾਜ ਦੇ ਹਰੇਕ ਤਬਕੇ ਨੂੰ ਜੋ ਦੇਣਾ ਚਾਹੀਦਾ ਸੀ; ਕੇਂਦਰ ਸਰਕਾਰ ਨਾਲ ਮਿਲ ਕੇ ਅਸੀਂ ਸਭ ਨੂੰ ਦਿੱਤਾ।

 

 

ਸ੍ਰੀ ਯੋਗੀ ਨੇ ਦੱਸਿਆ ਕਿ ਇਸ ਦਾ ਤੀਜਾ ਸੈਸ਼ਨ ਭਲਕ ਤੋਂ ਸ਼ੁਰੂ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਉਹ ਹਰੇਕ ਜ਼ਿਲ੍ਹੇ ਦੀ ਜੀਡੀਪੀ ਤੈਅ ਕਰਨਗੇ।

 

 

ਸ੍ਰੀ ਯੋਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਹਰ ਖੇਤਰ ਵਿੱਚ ਨਿਵੇਸ਼ ਵਧ ਰਿਹਾ ਹੈ ਤੇ ਇਸ ਖੇਤਰ ਵਿੱਚ ਸੂਬਾ ਅੱਗੇ ਵਧ ਰਿਹਾ ਹੈ। ਸਾਡੇ ਸਾਹਮਣੇ ਜੋ ਮੌਕਾ ਹੈ, ਅਸੀਂ ਉਸ ਨੂੰ ਪੂਰਾ ਕਰ ਰਹੇ ਹਾਂ। ਆਗਰਾ ਵਿੱਚ ਵਿਆਪਕ ਸੰਭਾਵਨਾ ਹੈ। ਇਹ ਬ੍ਰਜ–ਭੂਮੀ ਵਿਕਾਸ ਦੇ ਮਾਮਲੇ ਵਿੱਚ ਅੱਗੇ ਹੈ।

 

 

ਆਗਰਾ ਵਿੱਚ ਕੁਝ ਇਸ਼ੂ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਮਾਮਲੇ ਅਦਾਲਤ ’ਚ ਚੱਲ ਰਹੇ ਹਨ, ਉਹ ਵੀ ਛੇਤੀ ਨਿੱਬੜ ਜਾਣ। ਮੈਟਰੋ, ਹਵਾਈ ਅੱਡਾ, ਨਦੀ ਸਵੱਛਤਾ, ਸੈਲਾਨੀ ਵਿਕਾਸ ਉੱਤੇ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

 

 

ਸ੍ਰੀ ਆਦਿੱਤਿਆਨਾਥ ਯੋਗੀ ਨੇ ਕਿਹਾ ਕਿ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਕੋਈ ਵੀ ਆਪਣੀ ਪੂੰਜੀ ਨਿਵੇਸ਼ ਨਹੀਂ ਕਰਨਾ ਚਾਹੁੰਦਾ ਸੀ। ਮੈਂ ਕਿਹਾ ਸੀ ਕਿ ਵਿਸ਼ਵ ਪੱਧਰੀ ਸਿਖ਼ਰ ਸੰਮੇਲਨ ਕਰੋ, ਮੈਂ ਆਵਾਂਗਾ। ਹਰ ਸਾਲ ਦੇ ਸਿਖ਼ਰ ਸੰਮੇਲਨ ਵਿੱਚ ਇਹ ਨਿਵੇਸ਼ ਵਧਦਾ ਚਲਾ ਗਿਆ। ਤੀਜੇ ਸਿਖ਼ਰ ਸੰਮੇਲਨ ਵਿੱਚ ਸਾਨੂੰ ਢਾਈ ਲੱਖ ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਮਿਲੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GDP of UP s Every District will be determined says Adityanath Yogi