ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਰਲ ਵੀਪੀ ਮਲਿਕ ਨੇ ਇੰਝ ਸਾਂਝੀਆਂ ਕੀਤੀਆਂ ਕਾਰਗਿਲ ਜੰਗ ਦੀਆਂ ਯਾਦਾਂ

ਜਨਰਲ ਵੀਪੀ ਮਲਿਕ ਨੇ ਇੰਝ ਸਾਂਝੀਆਂ ਕੀਤੀਆਂ ਕਾਰਗਿਲ ਜੰਗ ਦੀਆਂ ਯਾਦਾਂ

--  ਕਾਰਗਿਲ ਜੰਗ ਦੌਰਾਨ ਭਾਰਤੀ ਫ਼ੌਜ ਸਾਹਵੇਂ ਆਈਆਂ ਕਈ ਚੁਣੌਤੀਆਂ

--  ਅੱਤਵਾਦੀਆਂ ਨੇ ਪਾਕਿ ਫ਼ੌਜ ਨਾਲ ਮਿਲ ਕੇ ਕੀਤਾ ਸੀ ਕਾਰਗਿਲ ਦੀਆਂ ਟੀਸੀਆਂਤੇ ਕਬਜ਼ਾ

--  ਕਾਰਗਿਲ ਜੰਗ ਚੀਨ ਨੇ ਨਹੀਂ ਦਿੱਤਾ ਸੀ ਪਾਕਿਸਤਾਨ ਦਾ ਸਾਥ

--  ‘ਪੁਲਵਾਮਾ ਧਮਾਕੇ ਪਿੱਛੋਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਵਧੀ

 

ਕਾਰਗਿਲ ਦੀ ਜੰਗ 1999 ’ 3 ਮਈ ਤੋਂ ਸ਼ੁਰੂ ਹੋ ਕੇ 26 ਜੁਲਾਈ ਤੱਕ ਚੱਲੀ ਸੀ। ਅੱਜ 20ਵਾਂ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਉਸ ਵੇਲੇ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਸਨ। ਇਸ ਵੇਲੇ ਉਹ ਪੰਚਕੂਲਾ ਰਹਿ ਰਹੇ ਹਨ।

 

 

 

ਕਾਰਗਿਲ ਵਿਜੇ ਦਿਵਸ ਮੌਕੇਹਿੰਦੁਸਤਾਨ ਟਾਈਮਜ਼ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨੇ 79 ਸਾਲਾ ਜਨਰਲ ਵੀਪੀ ਮਲਿਕ ਨੇ ਖ਼ਾਸ ਤੇ ਲੰਮੇਰੀ ਗੱਲਬਾਤ ਕੀਤੀ।

 

 

ਜਨਰਲ ਵੀਪੀ ਮਲਿਕ ਕੋਲ ਕਾਰਗਿਲ ਦੀ ਜੰਗ ਦੇ 60 ਦਿਨਾ ਸੰਘਰਸ਼ ਦੀਆਂ ਅਣਗਿਣਤ ਯਾਦਾਂ ਹਨ। ਇੱਥੇਹਿੰਦੁਸਤਾਨ ਟਾਈਮਜ਼ ਪੰਜਾਬੀਦੇ ਪਾਠਕਾਂ ਦੀ ਦਿਲਚਸਪੀ ਲਈ ਉਸ ਇੰਟਰਵਿਊ ਦੇ ਕੁਝ ਅੰਸ਼ ਪੇਸ਼ ਕਰ ਰਹੇ ਹਾਂ:

 

 

ਜਨਰਲ ਵੀਪੀ ਮਲਿਕ ਨੇ ਦੱਸਿਆ ਕਿ ਉਸ ਵੇਲੇ ਕਾਰਗਿਲ ਦੇ ਪਹਾੜਾਂ ਦੀਆਂ ਚੋਟੀਆਂ ਉੱਤੇ ਜਿਵੇਂ ਦੁਸ਼ਮਣ ਅੱਤਵਾਦੀਆਂ ਤੇ ਫ਼ੌਜੀਆਂ ਨੇ ਆਪਣੇ ਬੰਕਰ ਬਣਾਏ ਹੋਏ ਸਨ; ਉੱਥੇ ਭਾਰਤੀ ਫ਼ੌਜਾਂ ਲਈ ਲੜਨਾ ਬਹੁਤ ਔਖਾ ਸੀ ਪਰ ਫਿਰ ਵੀ ਭਾਰਤੀ ਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਜਿੱਤ ਹਾਸਲ ਕੀਤੀ।

 

 

ਜਨਰਲ ਮਲਿਕ ਨੇ ਕਿਹਾ ਕਿ ਉਸ ਹਾਰ ਦਾ ਸੁਆਦ ਚਖਣ ਤੋਂ ਬਾਅਦ ਪਾਕਿਸਤਾਨ ਨੇ ਮੁੜ ਕਦੇ ਕਾਰਗਿਲ ਵਰਗਾ ਹਮਲਾ ਕਰਨ ਦਾ ਜੇਰਾ ਨਹੀਂ ਕੀਤਾ।

ਕਾਰਗਿਲ ਜੰਗ ਦੌਰਾਨ ਭਾਰਤੀ ਫ਼ੌਜ ਸਾਹਵੇਂ ਆਈਆਂ ਕਈ ਚੁਣੌਤੀਆਂ

 

ਸੁਆਲਾਂ ਦੇ ਜਵਾਬ ਦਿੰਦਿਆਂ ਜਨਰਲ ਮਲਿਕ ਨੇ ਕਿਹਾ ਕਿ ਉਸ ਵੇਲੇ ਪੂਰੀ ਦੁਨੀਆ ਸਭ ਇਹੋ ਸੋਚਦੇ ਸਨ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਗੁਆਂਢੀ ਦੇਸ਼ ਪ੍ਰਮਾਣੂ ਤਾਕਤਾਂ ਹਨ ਤੇ ਇਹ ਕਦੇ ਹੁਣ ਰਵਾਇਤੀ ਜੰਗ ਨਹੀਂ ਲੜਨਗੇ। ਦੁਨੀਆ ਹੁਣ ਦੋਵੇਂ ਦੇਸ਼ਾਂ ਨੂੰ ਜ਼ਿੰਮੇਵਾਰ ਸਮਝਦੀ ਹੈ। ਉਹ ਜੰਗ ਇੱਕ ਵੱਡਾ ਸਬਕ ਸੀ।

 

 

 

ਜਨਰਲ ਵੀਪੀ ਮਲਿਕ ਨੇ ਦੱਸਿਆ ਕਿ ਭਾਰਤ ਨੇ 1990 ਦੌਰਾਨ ਕਾਰਗੱਲ ਇਲਾਕੇਚੋਂ ਫ਼ੌਜ ਦੀ 8ਵੀਂ ਡਿਵੀਜ਼ਨ ਕਸ਼ਮੀਰ ਭੇਜ ਦਿੱਤੀ ਸੀ। ਇੱਕ ਹੋਰ ਬ੍ਰਿਗੇਡ ਵੀ ਕਸ਼ਮੀਰ ਭੇਜ ਦਿੱਤਾ ਗਿਆ ਸੀ; ਜਿਸ ਕਾਰਨ ਉਹ ਜਗ੍ਹਾ ਖ਼ਾਲੀ ਹੋ ਗਈ ਸੀ। ਕਾਰਗਿਲਦਰਾਸ ਧੁਰੇ ਦੀਆਂ ਸਰਹੱਦੀ ਚੌਕੀਆਂ ਵਿਚਾਲੇ ਦੂਰੀ ਵੱਧ ਸੀ।

 

 

ਜਨਰਲ ਮਲਿਕ ਨੇ ਦੱਸਿਆ ਕਿ ਜਿਹੜੀ 8 ਮਾਊਂਟੇਨ ਡਿਵੀਜ਼ਨ ਨੇ ਕਾਰਗਿਲ ਦੀ ਜੰਗ ਲੜੀ ਸੀ; ਉਹ ਹਾਲੇ ਵੀ ਉਸੇ ਇਲਾਕੇ ਵਿੱਚ ਤਾਇਨਾਤ ਹੈ। ਉਸ ਇਲਾਕੇ ਦੀ ਕਮਾਂਡ ਤੇ ਕੰਟਰੋਲ ਵਿੱਚ ਵੱਡੀ ਤਬਦੀਲੀ ਆਈ ਹੈ। ਅੱਜ ਭਾਰਤ ਕੋਲ ਬਹੁਤ ਜ਼ਿਆਦਾ ਅਤਿਆਧੁਨਿਕ ਹਥਿਆਰ ਮੌਜੂਦ ਹਨ। ਅੱਜ ਦੇਸ਼ ਕੋਲ ਹਰ ਤਰ੍ਹਾਂ ਦੇ ਰਾਡਾਰਯੂਏਵੀਜ਼ ਤੇ ਕਈ ਨਵੀਂ ਕਿਸਮ ਦੇ ਉਪਕਰਨ ਹਨ।

 

 

ਨਵੀਂਆਂ ਸੜਕਾਂ ਦਾ ਜਾਲ਼ ਵਿਛ ਗਿਆ ਹੈ; ਫ਼ੌਜੀਆਂ ਦੇ ਰਹਿਣ ਲਈ ਹੁਣ ਵਾਧੂ ਜਗ੍ਹਾ ਹੈ ਤੇ ਅਜਿਹੇ ਹਾਲਾਤ ਵਿੱਚ ਹੁਣ ਪਾਕਿਸਤਾਨ ਵੱਲੋਂ ਛੇਤੀ ਕਿਤੇ ਕੋਈ ਗ਼ਲਤ ਕਾਰਵਾਈ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਪਾਕਿਸਤਾਨ ਨੂੰ ਇਹ ਵੀ ਪਤਾ ਹੈ ਕਿ ਭਾਰਤ ਦਾ ਜਵਾਬ ਹੁਣ ਬਹੁਤ ਜ਼ਬਰਦਸਤ ਤੇ ਮਜ਼ਬੂਤ ਹੋਵੇਗਾ।

 

 

ਜਨਰਲ ਮਲਿਕ ਨੇ ਦੱਸਿਆ ਕਿ ਕਾਰਗਿਲ ਦੀ ਜੰਗ ਦੌਰਾਨ ਫ਼ੌਜ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਅਜਿਹੀ ਕੋਈ ਬਹੁਤੀ ਸਮੱਸਿਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਾਰਗਿਲ ਦੀਆਂ ਪਹਾੜੀਆਂ ਦੀ ਚਟਾਨੀ ਸਤ੍ਹਾ ਉੱਤੇ ਚੜ੍ਹਨਾ ਬਹੁਤ ਜ਼ਿਆਦਾ ਔਖਾ ਹੈ। ਉਦੋਂ ਖ਼ੁਫ਼ੀਆ ਚੌਕਸੀ ਦੇ ਮਾਮਲੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਵੇਖਣ ਨੂੰ ਮਿਲੀਆਂ ਸਨ।

ਕਾਰਗਿਲ ਜੰਗ ਦੌਰਾਨ ਭਾਰਤੀ ਫ਼ੌਜ ਸਾਹਵੇਂ ਆਈਆਂ ਕਈ ਚੁਣੌਤੀਆਂ

 

ਭਾਰਤ ਵਾਲੇ ਪਾਸੇ 5 ਮਈ ਤੋਂ ਲੈ ਕੇ 21 ਮਈ ਤੱਕ ਵੱਡੀ ਗਿਣਤੀ ਵਿੱਚ ਭਾਰਤੀ ਜਵਾਨਾਂ ਨੇ ਸ਼ਹਾਦਤਾਂ ਪਾਈਆਂ ਸਨ। ਦਰਅਸਲ, ਪਹਾੜਾਂ ਦੀਆਂ ਟੀਸੀਆਂ ਉੱਤੇ ਪਹਿਲਾਂ ਤੋਂ ਬੰਕਰਾਂ ਵਿੱਚ ਲੁਕ ਕੇ ਅੱਤਵਾਦੀ ਬੈਠੇ ਸਨ ਅਤੇ ਜਦੋਂ ਵੀ ਕਦੇ ਭਾਰਤੀ ਫ਼ੌਜੀ ਉਨ੍ਹਾਂ ਟੀਸੀਆਂ ਉੱਤੇ ਚੜ੍ਹਦੇ ਸਨ; ਤਿਵੇਂ ਹੀ ਉਹ ਅੱਤਵਾਦੀ ਗੋਲ਼ੀਆਂ ਦਾ ਮੀਂਹ ਵਰ੍ਹਾ ਦਿੰਦੇ ਸਨ।

 

 

 

ਜਨਰਲ ਵੀਪੀ ਮਲਿਕ ਨੇ ਦੱਸਿਆ ਕਿ ਕਾਰਗਿਲ ਦੀ ਜੰਗ ਦੇ ਪਹਿਲੇ ਦੋਢਾਈ ਹਫ਼ਤੇ ਤਾਂ ਭਾਰਤੀ ਫ਼ੌਜਾਂ ਨੂੰ ਇਸ ਤੱਥ ਦਾ ਹੀ ਪਤਾ ਨਹੀਂ ਲੱਗ ਸਕਿਆ ਸੀ ਕਿ ਉਨ੍ਹਾਂ ਪਹਾੜੀਆਂ ਉੱਤੇ ਅਸੀਂ ਅੱਤਵਾਦੀਆਂ ਦਾ ਸਾਹਮਣਾ ਕਰ ਰਹੇ ਹਾਂ ਜਾਂ ਕਿਸੇ ਹੋਰ ਦਾ। ਇਹ 22 ਮਈ ਨੂੰ ਜਾ ਕੇ ਪਤਾ ਲੱਗਾ ਕਿ ਕਾਰਗਿਲ ਦੀਆਂ ਪਹਾੜੀਆਂ ਉੱਤੇ ਤਾਂ ਪਾਕਿਸਤਾਨੀ ਫ਼ੌਜੀ ਬੈਠੇ ਹੋਏ ਹਨ।

 

 

ਇਸੇ ਲਈ ਤਦ ਜਦੋਂ ਜਨਰਲ ਵੀਪੀ ਮਲਿਕ ਸੁਰੱਖਿਆ ਮਾਮਲਿਆਂ ਬਾਰੇ ਕੈਬਿਨੇਟ ਕਮੇਟੀ ਸਾਹਵੇਂ ਪੇਸ਼ ਹੋਏ, ਤਦ ਉਨ੍ਹਾਂ ਸਰਕਾਰ ਨੂੰ ਦੱਸਿਆ ਕਿ ਹੁਣ ਇਸ ਜੰਗ ਵਿੱਚ ਥਲ ਸੈਨਾ ਦੇ ਨਾਲਨਾਲ ਜਲ ਸੈਨਾ ਤੇ ਵਾਯੂ ਸੈਨਾ ਨੂੰ ਵੀ ਨਾਲ ਲੱਗਣਾ ਪੈਣਾ ਹੈ।

 

 

ਉਸ ਤੋਂ ਬਾਅਦ ਸਭ ਕੁਝ ਬਦਲਿਆ। ਉਨ੍ਹਾਂ ਅੱਤਵਾਦੀਆਂ ਅਤੇ ਪਾਕਿਸਤਾਨੀ ਫ਼ੌਜੀਆਂ ਨੂੰ ਕਾਬੂ ਕਰਨ ਅਤੇ ਆਪਣਾ ਹਿੱਸਾ ਉਨ੍ਹਾਂ ਦੇ ਕਬਜ਼ੇਚੋਂ ਛੁਡਾਉਣ ਲਈ ਕੰਟਰੋਲ ਰੇਖਾ ਦੀ ਕਦੇ ਵੀ ਉਲੰਘਣਾ ਨਹੀਂ ਕਰਨੀ ਪਈ। ਪਰ ਉਸੇ ਦੌਰਾਨ ਪਾਕਿਸਤਾਨ ਕਸ਼ਮੀਰ ਮਸਲੇ ਨੂੰ ਕੌਮਾਂਤਰੀ ਪੱਧਰ ਉੱਤੇ ਉਛਾਲਣ ਵਿੱਚ ਕਾਮਯਾਬ ਹੋ ਗਿਆ।

 

 

ਉਸ ਜੰਗ ਵਿੱਚ ਪਾਕਿਸਤਾਨੀ ਅੱਤਵਾਦੀਆਂ ਤੇ ਫ਼ੌਜੀਆਂ ਦੀਆਂ ਮੌਤਾਂ ਘੱਟ ਹੋਈਆਂ ਸਨ ਤੇ ਭਾਰਤੀ ਜਵਾਨ ਵੱਧ ਸ਼ਹੀਦ ਹੋ ਗਏ ਸਨ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਜਨਰਲ ਵੀਪੀ ਮਲਿਕ ਨੇ ਅੱਗੇ ਦੱਸਿਆ ਕਿ ਜੂਨ ਦੇ ਦੂਜੇ ਤੇ ਤੀਜੇ ਹਫ਼ਤੇ ਜਦੋਂ ਤੋਲੋਲਿੰਗ ਦੀ ਚੋਟੀ ਉੱਤੇ ਜਿੱਤ ਹਾਸਲ ਕੀਤੀ ਗਈ; ਤਦ ਜਾ ਕੇ ਪਾਸਾ ਬਦਲਣ ਲੱਗਾ। ਉਸ ਤੋਂ ਬਾਅਦ ਚੋਟੀ ਨੰਬਰ 5140 ਉੱਤੇ ਫ਼ਤਿਹ ਹਾਸਲ ਕੀਤੀ ਗਈ; ਜਿੱਥੇ ਕੈਪਟਨ ਵਿਕਰਮ ਬਤਰਾ ਨੇ ਬੇਮਿਸਾਲ ਬਹਾਦਰੀ ਦਾ ਮੁਜ਼ਾਹਰਾ ਕੀਤਾ। ਫਿਰ ਚੋਟੀ ਨੰਬਰ 5203 ਉੱਤੇ ਵੀ ਫ਼ਤਿਹ ਹੋਈ। ਫਿਰ ਭਾਰਤੀ ਫ਼ੌਜੀ ਜਵਾਨਾਂ ਨੇ ਪਿਛਾਂਹ ਮੁੜ ਕੇ ਨਹੀਂ ਤੱਕਿਆ।

ਕਾਰਗਿਲ ਜੰਗ ’ਚ ਚੀਨ ਨੇ ਨਹੀਂ ਦਿੱਤਾ ਸੀ ਪਾਕਿਸਤਾਨ ਦਾ ਸਾਥ

 

ਉਸ ਤੋਂ ਬਾਅਦ ਜਦੋਂ ਟਾਈਗਰ ਹਿਲ ਤੇ ਚੋਟੀ ਨੰਬਰ 4857 ਉੱਤੇ ਜੁਲਾਈ ਦੇ ਪਹਿਲੇ ਹਫ਼ਤੇ ਜਿੱਤ ਹੋਈ, ਤਦ ਪਾਕਿਸਤਾਨੀਆਂ ਦੇ ਸਾਹ ਮੁੰਕਣ ਲੱਗ ਪਏ।

 

 

 

ਜਨਰਲ ਵੀਪੀ ਮਲਿਕ ਨੇ ਦੱਸਿਆ ਕਿ ਕਾਰਗਿਲ ਦੀ ਜਿੱਤ ਮਹਿਜ਼ ਫ਼ੌਜੀ ਜਿੱਤ ਹੀ ਨਹੀਂ ਸੀ, ਸਗੋਂ ਉਹ ਸਿਆਸੀ ਤੇ ਕੂਟਨੀਤਕ ਜਿੱਤ ਵੀ ਸੀ। ਸਭ ਨੇ ਮਿਲ ਕੇ ਸੰਘਰਸ਼ ਕੀਤਾ ਸੀ।

 

 

ਜਨਰਲ ਵੀਪੀ ਮਲਿਕ ਨੇ ਤਦ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਹੁਣ ਕਾਰਗਿਲ ਦੀ ਧਰਤੀ ਤੋਂ ਘੁਸਪੈਠੀਆਂ ਦਾ ਸਫ਼ਾਇਆ ਨਾ ਹੋ ਸਕਿਆ, ਤਾਂ ਫਿਰ ਭਾਰਤੀ ਫ਼ੌਜਾਂ ਨੂੰ ਸਰਹੱਦ ਪਾਰ ਕਰ ਕੇ ਪਾਕਿਸਤਾਨ ਵਾਲੇ ਪਾਸੇ ਜਾਣਾ ਪਵੇਗਾ। ਇਹ ਨੁਕਤਾ ਸ੍ਰੀ ਵਾਜਪਾਈ ਬਾਖ਼ੂਬੀ ਸਮਝਦੇ ਸਨ।

 

 

ਫਿਰ ਛੇਤੀ ਹੀ ਤਤਕਾਲੀਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਬ੍ਰਜੇਸ਼ ਮਿਸ਼ਰਾ ਨੇ ਟੀਵੀ ਚੈਨਲਾਂ ਉੱਤੇ ਐਲਾਨ ਕਰ ਦਿੱਤਾ ਕਿ ਕਾਰਗਿਲ ਦੀ ਜੰਗ ਦੌਰਾਨ ਅੱਜ ਹਾਲੇ ਤੱਕ ਤਾਂ ਭਾਵੇਂ ਭਾਰਤੀ ਫ਼ੌਜਾਂ ਨੇ ਸਰਹੱਦ ਨੂੰ ਪਾਰ ਨਹੀਂ ਕੀਤਾ ਹੈ ਪਰ ਕੱਲ੍ਹ ਦਾ ਕੁਝ ਵੀ ਪਤਾ ਨਹੀਂ ਹੈ।

 

 

ਉੱਧਰ ਭਾਰਤੀ ਸਮੁੰਦਰੀ ਫ਼ੌਜ ਨੇ ਵੀ ਅਰਬ ਸਾਗਰ ਵਿੱਚ ਆਪਣੇ ਬੇੜੇ ਭੇਜ ਦਿੱਤੇ ਸਨ। ਹਵਾਈ ਫ਼ੌਜ ਵੀ ਐਕਸ਼ਨ ਵਿੱਚ ਗਈ ਸੀ।

 

 

ਸ੍ਰੀ ਬ੍ਰਜੇਸ਼ ਮਿਸ਼ਰਾ ਉਸ ਤੋਂ ਬਾਅਦ ਜੂਨ 1999 ਦੌਰਾਨ ਹੀ ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਅਮਰੀਕਾ ਦੇ ਸੁਰੱਖਿਆ ਸਲਾਹਕਾਰ ਸੈਂਡੀ ਬਰਗਰ ਨੂੰ ਮਿਲੇ ਸਨ। ਉਨ੍ਹਾਂ ਨੂੰ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਸੀ। ਸ੍ਰੀ ਬਰਗਰ ਨੇ ਉਹ ਸੁਨੇਹਾ ਉਦੋਂ ਦੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਦਿੱਤਾ ਸੀ।

 

 

ਪਾਕਿਸਤਾਨ ਦੇ ਉਦੋਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਬਹੁਤ ਡਰੇ ਹੋਏ ਸਨ ਤੇ ਉਹ ਤੁਰੰਤ ਚੀਨ ਦੌਰੇ ਉੱਤੇ ਗਏ ਪਰ ਅੱਗਿਓਂ ਮਦਦ ਲਈ ਕੋਈ ਹੁੰਗਾਰਾ ਨਾ ਮਿਲਿਆ। ਫਿਰ 4 ਜੁਲਾਈ ਨੂੰ ਉਹ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਕਲਿੰਟਨ ਨੂੰ ਮਿਲੇ ਸਨ। ਉਸੇ ਦਿਨ ਭਾਰਤੀ ਫ਼ੌਜ ਨੇ ਟਾਈਗਰ ਹਿਲ ਉੱਤੇ ਕਬਜ਼ਾ ਕਰ ਲਿਆ ਸੀ। ਇਹ ਸਾਰੇ ਵੇਰਵੇ ਜਨਰਲ ਵੀਪੀ ਮਲਿਕ ਨੇ ਹੁਣ ਦੱਸੇ।

ਕਾਰਗਿਲ ਜੰਗ ’ਚ ਚੀਨ ਨੇ ਨਹੀਂ ਦਿੱਤਾ ਸੀ ਪਾਕਿਸਤਾਨ ਦਾ ਸਾਥ

 

 

ਜਨਰਲ ਵੀਪੀ ਮਲਿਕ ਨੇ ਦੱਸਿਆ ਕਿ ਕਾਰਗਿਲ ਦੀ ਜੰਗ ਦੌਰਾਨ ਭਾਰਤੀ ਫ਼ੌਜਾਂ ਨੇ ਕੰਟਰੋਲ ਰੇਖਾ (LoC) ਕਿਉਂ ਪਾਰ ਨਹੀਂ ਕੀਤੀ ਸੀ। ਉਨ੍ਹਾਂ ਇਸ ਬਾਰੇ ਵਿਸਥਾਰਪੂਰਬਕ ਦੱਸਿਆ ਕਿ 1998 ’ ਜਦੋਂ ਭਾਰਤ ਨੇ ਪ੍ਰਮਾਣੂ ਪਰੀਖਣ ਕੀਤੇ ਸਨ; ਤਦ ਕੌਮਾਂਤਰੀ ਪੱਧਰ ਉੱਤੇ ਭਾਰਤ ਦੀ ਬਹੁਤ ਜ਼ਿਆਦਾ ਆਲੋਚਨਾ ਹੋਈ ਸੀ। ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਨੇ ਪਾਬੰਦੀਆਂ ਲਾ ਦਿੱਤੀਆਂ ਸਨ।

 

 

ਇਸੇ ਵਾਜਪਾਈ ਸਰਕਾਰ ਨੇ ਫ਼ੌਜ ਨੂੰ ਕੰਟਰੋਲ ਰੇਖਾ ਦੇ ਪਾਰ ਜਾਣ ਤੋਂ ਵਰਜ ਦਿੱਤਾ ਸੀ ਕਿਉਂਕਿ ਕੌਮਾਂਤਰੀ ਪੱਧਰ ਉੱਤੇ ਮਾਮਲਾ ਹੋਰ ਵਿਗੜ ਜਾਣਾ ਸੀ। ਜਨਰਲ ਮਲਿਕ ਨੇ ਕਿਹਾ ਕਿ ਉਦੋਂ ਕੌਮਾਂਤਰੀ ਪਾਬੰਦੀਆਂ ਕਾਰਨ ਵਿਦੇਸ਼ ਤੋਂ ਤਕਨਾਲੋਜੀ ਮੰਗਵਾਈ ਨਹੀਂ ਸੀ ਜਾ ਸਕਦੀ। ਇਸ ਕਾਰਨ ਅੱਜ ਵਰਗੇ ਰੱਖਿਆ ਉਪਕਰਨ ਭਾਰਤ ਕੋਲ ਨਹੀਂ ਸਨ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਜਨਰਲ ਵੀਪੀ ਮਲਿਕ ਨੇ ਕਿਹਾ ਕਿ ਭਾਰਤ ਹੁਣ ਵਿਸ਼ਵ ਪੱਧਰ ਉੱਤੇ ਪਾਕਿਸਤਾਨ ਬਾਰੇ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਪ੍ਰਮਾਣੂ ਮੁੱਦੇ ਉੱਤੇ ਉਹ ਗ਼ਲਤੀਆਂ ਕਰ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਨੂੰ ਆਪਣੀਆਂ ਤਿਆਰੀਆਂ ਰੱਖਣੀਆਂ ਹੋਣਗੀਆਂ; ਆਪਣੀਆਂ ਰੱਖਿਆ ਤੇ ਜੰਗੀ ਤਿਆਰੀਆਂ ਕਰਨੀਆਂ

 

 

ਹੋਣਗੀਆਂ। ਉਨ੍ਹਾਂ ਕਿਹਾ ਕਿ ਹੁਣ ਆਮ ਜਨਤਾ ਸਿਆਸੀ ਲੀਡਰਸ਼ਿਪ ਤੋਂ ਸੁਆਲ ਪੁੱਛਦੀ ਹੈ ਤੇ ਪੁਲਵਾਮਾ ਦੀ ਘਟਨਾ ਤੋਂ ਬਾਅਦ ਇੰਝ ਹੀ ਹੋਇਆ ਹੈ। ਇਸ ਲਈ ਇੱਕੋ ਝਟਕੇ ਵਿੱਚ ਅਸੀਂ 40 ਤੋਂ 50 ਮੌਤਾਂ ਜਾਂ ਸ਼ਹਾਦਤਾਂ ਨੂੰ ਝੱਲ ਨਹੀਂ ਸਕਦੇ।

 

 

ਜਨਰਲ ਵੀਪੀ ਮਲਿਕ ਨੇ ਕਿਹਾ ਕਿ ਮੀਡੀਆ ਕਾਰਨ ਹੁਣ ਲੋਕ ਸਿਆਸੀ ਆਗੂਆਂ ਤੋਂ ਵੀ ਜਵਾਬ ਮੰਗਣ ਲੱਗ ਪਏ ਹਨ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਜਨਰਲ ਵੀਪੀਮਲਿਕ ਨੇ ਕਿਹਾ ਕਿ ਇਹ ਕਦੇ ਕੋਈ ਪਹਿਲਾਂ ਪਤਾ ਨਹੀਂ ਲਾ ਸਕਦਾ ਕਿ ਜੰਗ ਕਦੋਂ ਸ਼ੁਰੂ ਹੋਵੇਗੀ ਪਰ ਰਾਸ਼ਟਰ ਨੂੰ ਇਸ ਲਈ ਤਿਆਰ ਰਹਿਣਾ ਪੈਂਦਾ ਹੈ। ਆਪਣੀਆਂ ਹਥਿਆਰ ਪ੍ਰਣਾਲੀਆਂ ਬਿਲਕੁਲ ਆਧੁਨਿਕ ਰੱਖਣੀਆਂ ਪੈਂਦੀਆਂ ਹਨ ਕਿ ਤਾਂ ਜੋ ਹੋਰ ਦੇਸ਼ਾਂ ਤੋਂ ਨਿਰਭਰਤਾ ਨਾ ਰਹੇ।

 

 

ਇਸੇ ਲਈ ਕੁੱਲ ਘਰੇਲੂ ਉਤਪਾਦਨ ਉਤਾਂਹ ਜਾਣ ਕਾਰਨ ਰੱਖਿਆ ਬਜਟ ਵੀ ਹਰ ਸਾਲ 5 ਤੋਂ 7 ਫ਼ੀ ਸਦੀ ਵਧ ਜਾਂਦਾ ਹੈ।

 

 

ਜਨਰਲ ਵੀਪੀ ਮਲਿਕ ਨੇ ਕਿਹਾ ਕਿ ਕਾਰਗਿਲ ਦੀ ਜੰਗ ਦੌਰਾਨ ਭਾਵੇਂ ਬਹੁਤ ਜ਼ਿਆਦਾ ਸ਼ਹਾਦਤਾਂ ਹੋਈਆਂ ਪਰ ਜਵਾਨਾਂ ਤੇ ਅਧਿਕਾਰੀਆਂ ਨੇ ਆਪਣੇ ਹੌਸਲੇ ਨਹੀਂ ਢਾਹੇ। ਉਨ੍ਹਾਂ ਦਾ ਮਨੋਬਲ ਸਦਾ ਉੱਚਾ ਬਣਿਆ ਰਿਹਾ।

ਜਨਰਲ ਵੀਪੀ ਮਲਿਕ ਨੇ ਇੰਝ ਸਾਂਝੀਆਂ ਕੀਤੀਆਂ ਕਾਰਗਿਲ ਜੰਗ ਦੀਆਂ ਯਾਦਾਂ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gen VP Malik shared Kargil War Memories in this way