ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨ. ਬਿਪਿਨ ਰਾਵਤ ਸੇਵਾ–ਮੁਕਤ, ਸਭ ਨੂੰ ਦਿੱਤੀਆਂ ਨਵੇਂ ਵਰ੍ਹੇ ਦੀਆਂ ਮੁਬਾਰਕਾਂ, ਫ਼ੌਜੀ ਜਵਾਨਾਂ ਦਾ ਕੀਤਾ ਧੰਨਵਾਦ

ਜਨ. ਬਿਪਿਨ ਰਾਵਤ ਸੇਵਾ–ਮੁਕਤ, ਸਭ ਨੂੰ ਦਿੱਤੀਆਂ ਨਵੇਂ ਵਰ੍ਹੇ ਦੀਆਂ ਮੁਬਾਰਕਾਂ, ਫ਼ੌਜੀ ਜਵਾਨਾਂ ਦਾ ਕੀਤਾ ਧੰਨਵਾਦ

ਜਨਰਲ ਬਿਪਿਨ ਰਾਵਤ ਅੱਜ ਮੰਗਲਵਾਰ ਨੂੰ ਫ਼ੌਜ ਮੁਖੀ ਦੇ ਅਹੁਦੇ ਤੋਂ ਸੇਵਾ–ਮੁਕਤ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਸਤਿਕਾਰ ਵਿੱਚ ਸਾਊਥ ਬਲਾੱਕ ’ਚ ‘ਗਾਰਡ ਆੱਫ਼  ਆੱਨਰ’ ਦਿੱਤਾ ਗਿਆ। ਜਨਰਲ ਰਾਵਤ ਭਲਕੇ ਬੁੱਧਵਾਰ ਤੋਂ ਦੇਸ਼ ਦੇ ਪਹਿਲੇ ਚੀਫ਼ ਆੱਫ਼ ਡਿਫ਼ੈਂਸ ਸਟਾਫ਼ ਦਾ ਅਹੁਦਾ ਸੰਭਾਲਣ ਜਾ ਰਹੇ ਹਨ।

 

 

ਅੱਜ ਪਹਿਲਾਂ ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭ–ਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਫ਼ੌਜ ਦੇ ਜਵਾਨਾਂ ਨੂੰ ਧੰਨਵਾਦ ਵੀ ਆਖਿਆ।

 

 

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਔਖੇ ਹਾਲਾਤ ਵਿੱਚ ਸਹਿਯੋਗ ਦੇਣ ਲਈ ਭਾਰਤੀ ਫ਼ੋਜ ਦੇ ਸਾਰੇ ਜਵਾਨਾਂ ਤੇ ਅਫ਼ਸਰਾਂ ਦਾ ਸ਼ੁਕਰੀਅਆ।

 

 

ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੂੰ ਦੇਸ਼ ਦਾ ਪਹਿਲਾ ਚੀਫ਼ ਆੱਫ਼ ਡਿਫ਼ੈਂਸ ਸਟਾਫ਼ (CDS) ਬਣਨ ’ਤੇ ਅਮਰੀਕਾ ਨੇ ਵੀ ਮੁਬਾਰਕਬਾਦ ਦਿੱਤੀ ਹੈ।

 

 

ਅਮਰੀਕਾ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲ ਸਾਂਝੇ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਇੱਥੇ ਵਰਨਣਯੋਗ ਹੈ ਕਿ ਸੀਡੀਐੱਸ ਦੇ ਅਹੁਦੇ ਉੱਤੇ ਜਨਰਲ ਰਾਵਤ ਦੀ ਨਿਯੁਕਤੀ ਅੱਜ 31 ਦਸੰਬਰ ਤੋਂ ਪ੍ਰਭਾਵੀ ਹੋ ਰਹੀ ਹੈ।

 

 

ਜਨਰਲ ਬਿਪਿਨ ਰਾਵਤ ਦੀ ਨਿਯੁਕਤੀ ਬਾਰੇ ਕੈਬਿਨੇਟ ਕਮੇਟੀ ਆੱਨ ਸਕਿਓਰਿਟੀ ਨੂੰ ਪਹਿਲਾਂ ਹੀ ਹਰੀ ਝੰਡੀ ਮਿਲ ਚੁੱਕੀ ਸੀ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਇਸੇ ਵਰ੍ਹੇ ਲਾਲ ਕਿਲੇ ਦੀ ਫ਼ਸੀਲ ਤੋਂ ਸੀਡੀਐੱਸ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਸਤੰਬਰ 2016 ’ਚ ਦੇਸ਼ ਦੇ 27ਵੇਂ ਥਲ ਸੈਨਾ ਮੁਖੀ ਭਾਰਤੀ ਫ਼ੌਜ ਦੇ ਵਾਈਸ ਚੀਫ਼ ਬਣੇ ਸਨ। ਜਨਰਲ ਦਲਬੀਰ ਸਿੰਘ ਸੁਹਾਗ ਦੇ ਰਿਟਾਇਰ ਹੋਣ ਤੋਂ ਬਾਅਦ ਜਨਰਲ ਬਿਪਿਨ ਰਾਵਤ ਨੇ 31 ਦਸੰਬਰ, 2016 ਨੂੰ ਭਾਰਤੀ ਫ਼ੌਜ ਦੀ ਕਮਾਂਡ ਸੰਭਾਲੀ ਸੀ।

 

 

ਜਨਰਲ ਰਾਵਤ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਭਾਰਤੀ ਫ਼ੌਜ ਵਿੱਚ ਸੇਵਾਵਾਂ ਦੇ ਰਿਹਾ ਹੈ। ਜਨਰਲ ਰਾਵਤ ਦੇ ਪਿਤਾ ਲੈਫ਼ਟੀਨੈਂਟ ਜਨਰਲ ਲਕਸ਼ਮਣ ਸਿੰਘ ਰਾਵਤ ਕਈ ਸਾਲਾਂ ਤੱਕ ਭਾਰਤੀ ਫ਼ੌਜ ਵਿੱਚ ਰਹੇ ਸਨ।

 

 

ਜਨਰਲ ਬਿਪਿਨ ਰਾਵਤ ਇੰਡੀਅਨ ਮਿਲਟਰੀ ਅਕੈਡਮੀ ਤੇ ਡਿਫ਼ੈਂਸ ਸਰਵਿਸੇਜ਼ ਸਟਾਫ ਕਾਲਜ ਵਿੱਚ ਪੜ੍ਹ ਚੁੱਕੇ ਹਨ। ਉਨ੍ਹਾਂ ਮਦਰਾਸ ਯੂਨੀਵਰਸਿਟੀ ਤੋਂ ਡਿਫ਼ੈਂਸ ਸਰਵਿਸੇਜ਼ ਵਿੱਚ ਐੱਮ.ਫ਼ਿਲ. ਕੀਤੀ ਹੈ।

 

 

ਜਨਰਲ ਬਿਪਿਨ ਰਾਵਤ ਦਾ ਜਨਮ ਉਤਰਾਖੰਡ ਦੇ ਪੌੜੀ (ਗੜ੍ਹਵਾਲ) ਵਿਖੇ ਹੋਇਆ ਸੀ। ਉਨ੍ਹਾਂ ਦੇਹਰਾਦੂਨ ਦੇ ਕੈਂਬਰੀਅਨ ਹਾਲ ਸਕੂਲ, ਸੇਂਟ ਐਡਵਰਡ’ਜ਼ ਸਕੂਲ ਸ਼ਿਮਲਾ, ਨੈਸ਼ਨਲ ਡਿਫ਼ੈਂਸ ਅਕੈਡਮੀ ਖੜਕਵਾਲਾ ਤੇ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ ਤੋਂ ਅਕਾਦਮਿਕ ਡਿਗਰੀਆਂ ਹਾਸਲ ਕੀਤੀਆਂ।

 

 

ਦੇਹਰਾਦੂਨ ਦੀ ਅਕੈਡਮੀ ’ਚ ਜਨਰਲ ਰਾਵਤ ਨੂੰ ‘ਸਵੋਰਡ ਆੱਫ਼ ਆੱਨਰ’ ਲੈਣ ਦਾ ਮਾਣ ਵੀ ਹਾਸਲ ਹੋਇਆ ਸੀ। ਉਹ ਵੇਲਿੰਗਟਨ ਦੇ ਡਿਫ਼ੈਂਸ ਸਰਵਿਸੇਜ਼ ਸਟਾਫ਼ ਕਾਲਜ ਅਤੇ ਫ਼ੋਰਟ ਲੀਵਨਵਰਥ – ਕਾਨਸਾਸ ਸਥਿਤ ਯੂਨਾਈਟਿਡ ਸਟੇਟਸ ਆਰਮੀ ਕਮਾਂਡ ਐਂਡ ਜਨਰਲ ਸਟਾਫ਼ ਕਾਲਜ ਦੇ ਵੀ ਗ੍ਰੈਜੂਏਟ ਹਨ।

 

 

ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਨੇ ਜਨਰਲ ਰਾਵਤ ਨੂੰ ਪੀ–ਐੱਚ.ਡੀ. ਦੀ ਡਿਗਰੀ ਵੀ ਹਾਸਲ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:General Bipin Rawat wishes New Year compliments and thanks Army Jawans