ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ ਵਰ੍ਹੇ ਸੁਨੀਲ ਅਰੋੜਾ ਦੀ ਨਿਗਰਾਨੀ `ਚ ਹੋਣਗੀਆਂ ਭਾਰਤ ਦੀਆਂ ਆਮ ਚੋਣਾਂ

ਅਗਲੇ ਵਰ੍ਹੇ ਸੁਨੀਲ ਅਰੋੜਾ ਦੀ ਨਿਗਰਾਨੀ `ਚ ਹੋਣਗੀਆਂ ਭਾਰਤ ਦੀਆਂ ਆਮ ਚੋਣਾਂ

ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਸ੍ਰੀ ਓਪੀ ਰਾਵਤ ਦੀ ਥਾਂ ਲਈ ਹੈ, ਜਿਹੜੇ ਕੱਲ੍ਹ ਸਨਿੱਚਰਵਾਰ ਨੂੰ ਸੇਵਾ-ਮੁਕਤ ਹੋ ਗਏ ਹਨ।


ਅਹੁਦਾ ਸੰਭਾਲਣ ਦੇ ਛੇਤੀ ਪਿੱਛੋਂ ਸ੍ਰੀ ਅਰੋੜਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ,‘ਕਮਿਸ਼ਨ `ਚ ਅਸੀਂ ਸਾਰੇ ਕਮਿਸ਼ਨ ਮਿਲ ਕੇ ਭਾਰਤੀ ਸੰਵਿਧਾਨ ਦੇ ੇਘੇਰੇ ਅੰਦਰ ਰਹਿ ਕੇ ਕੰਮ ਕਰਾਂਗੇ ਤੇ ਸਾਰੀਆਂ ਸਬੰਧਤ ਧਿਰਾਂ ਦੀਆਂ ਆਸਾਂ `ਤੇ ਖਰੇ ਉੱਤਰਾਂਗੇ।`


ਮੁੱਖ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ ਦੀ ਨਿਗਰਾਨੀ ਹੇਠ ਹੀ ਅਗਲੇ ਵਰ੍ਹੇ 2019 `ਚ ਦੇਸ਼ `ਚ ਆਮ ਚੋਣਾਂ ਹੋਣੀਆਂ ਹਨ। ਇਸ ਤੋਂ ਇਲਾਵਾ ਅਗਲੇ ਵਰ੍ਹੇ ਜੰਮੂ-ਕਸ਼ਮੀਰ, ਓੜੀਸ਼ਾ, ਮਹਾਰਾਸ਼ਟਰ, ਹਰਿਆਣਾ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿੱਕਿਮ ਜਿਹੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ; ਉਹ ਵੀ ਸ੍ਰੀ ਅਰੋੜਾ ਦੀ ਦੇਖ-ਰੇਖ ਹੇਠ ਹੋਣਗੀਆਂ।


ਸ੍ਰੀ ਅਰੋੜਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਾਲ 2019 ਦੀਆਂ ਆਮ ਚੋਣਾਂ ਦੀਆਂ ਅੰਦਰੂਨੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ‘ਅਸੀਂ ਆਪਣੇ ਫ਼ੌਜੀ ਜਵਾਨਾਂ ਅਤੇ ਦਿਵਯਾਂਗਾਂ ਸਭ ਦੇ ਵੋਟ ਪਾਉਣ ਦੇ ਅਧਿਕਾਰਾਂ ਨੂੰ ਯਕੀਨੀ ਬਣਾਵਾਂਗੇ। ਅਸੀਂ ਦੇਸ਼ ਵਿੱਚ ਪੂਰੀ ਤਰ੍ਹਾਂ ਨਿਆਂਪੂਰਨ, ਸੁਤੰਤਰ, ਭਰੋਸੇਯੋਗ, ਨਿਰਪੱਖ ਅਤੇ ਨੈਤਿਕ ਆਧਾਰ `ਤੇ ਚੋਣਾਂ ਕਰਾਵਾਂਗੇ।`


62 ਸਾਲਾ ਸ੍ਰੀ ਸੁਨੀਲ ਅਰੋੜਾ ਪਹਿਲਾਂ ਸੂਚਨਾ ਤੇ ਪ੍ਰਸਾਰਣ ਸਕੱਤਰ ਅਤੇ ਹੁਨਰ ਵਿਕਾਸ ਤੇ ਉੱਦਮ ਮੰਤਰਾਲੇ ਦੇ ਸਕੱਤਰ ਜਿਹੇ ਅਹੁਦਿਆਂ `ਤੇ ਰਹਿ ਚੁੱਕੇ ਹਨ। 1980 ਬੈਚ ਦੇ ਰਾਜਸਥਾਨ ਕਾਡਰ ਦੇ ਆਈਏਐੱਸ ਅਧਿਕਾਰੀ ਚੋਣ ਕਮਿਸ਼ਨ `ਚ ਇਸ ਵੇਲੇ ਸਭ ਤੋਂ ਸੀਨੀਅਰ ਹਨ। ਉਹ ਵਿੱਤ, ਕੱਪਡਾ ਅਤੇ ਵਿੱਤ ਕਮਿਸ਼ਨ ਵਿੱਚ ਵੀ ਕੰਮ ਕਰ ਚੁੱਕੇ ਹਨ।


1999 ਤੋਂ ਲੈ ਕੇ 2002 ਤੱਕ ਸ੍ਰੀ ਅਰੋੜਾ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੰਯੁਕਤ ਸਕੱਤਰ ਅਤੇ ਪੰਜ ਸਾਲਾਂ ਲਈ ਇੰਡੀਅਨ ਏਅਰਲਾਈਨਜ਼ ਦੇ ਸੀਐੱਮਡੀ ਜਿਹੇ ਅਹਿਮ ਪ੍ਰਸ਼ਾਸਕੀ ਅਹੁਦਿਆਂ `ਤੇ ਰਹਿ ਚੁੱਕੇ ਹਨ।


ਇਸ ਤੋਂ ਇਲਾਵਾ ਰਾਜਸਥਾਨ `ਚ ਉਹ 1993 ਤੋਂ 1998 ਦੌਰਾਨ ਉਹ ਮੁੱਖ ਮੰਤਰੀ ਦੇ ਸਕੱਤਰ ਰਹੇ ਹਨ ਅਤੇ ਇਸ ਦੇ ਨਾਲ ਹੀ ਉਹ ਧੌਲਪੁਰ, ਅਲਵਰ, ਨਾਗੌਰ ਤੇ ਜੋਧਪੁਰ ਜਿ਼ਲ੍ਹਿਆਂ `ਚ ਵੀ ਉੱਚ-ਅਹੁਦਿਆਂ `ਤੇ ਨਿਯੁਕਤ ਰਹਿ ਚੁੱਕੇ ਹਨ।


ਮੁੱਖ ਚੋਣ ਕਮਿਸ਼ਨਰ ਦੇ ਅਹੁਦੇ `ਤੇ ਇੱਕ ਵਿਅਕਤੀ ਛੇ ਸਾਲ ਜਾਂ ਆਪਣੀ ਉਮਰ ਦੇ 65 ਵਰ੍ਹੇ ਮੁਕੰਮਲ ਹੋਣ, ਜੋ ਵੀ ਪਹਿਲਾਂ ਹੋਵੇ, ਤੱਕ ਰਹਿ ਸਕਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:General Elections will be held under observation of Sunil Arora