ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LoC ਦੇ ਦੌਰੇ ਪਿੱਛੋਂ ਜਨਰਲ ਨਰਵਣੇ ਨੇ ਕਿਹਾ – ਭਾਰਤੀ ਫ਼ੌਜ ਤਿਆਰ ਰਹੇ

LoC ਦੇ ਦੌਰੇ ਪਿੱਛੋਂ ਜਨਰਲ ਨਰਵਣੇ ਨੇ ਕਿਹਾ – ਭਾਰਤੀ ਫ਼ੌਜ ਤਿਆਰ ਰਹੇ

ਭਾਰਤੀ ਫ਼ੌਜ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜਨਰਲ ਮਨੋਜ ਮੁਕੰਦ ਨਰਵਣੇ ਨੇ ਪਹਿਲੀ ਵਾਰ ਜੰਮੂ–ਕਸ਼ਮੀਰ ’ਚ ਕੰਟਰੋਲ ਰੇਖਾ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਫ਼ੌਜੀਆਂ ਨਾਲ ਮੁਲਾਕਾਤ ਕੀਤੀ ਤੇ ਸੰਚਾਲਨ ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਫ਼ੌਜ ਦੇ ਜਵਾਨਾਂ ਨੂੰ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਆਖਿਆ।

 

 

ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਮੁਖੀ ਨੇ ਇੱਥੇ ਰਾਜ ਭਵਨ ’ਚ ਵੁੱਪ–ਰਾਜਪਾਲ ਜੀ.ਸੀ. ਮੁਲਾਕਾਤ ਕੀਤੀ ਤੇ ਅੰਦਰੂਨੀ ਤੇ ਬਾਹਰੀ ਸੁਰੱਖਿਆ ਦੇ ਪ੍ਰਭਾਵੀ ਪ੍ਰਬੰਧ, ਵਿਸ਼ੇਸ਼ ਤੌਰ ਉੱਤੇ ਘੁਸਪੈਠ ਦੇ ਜਤਨਾਂ ਤੇ ਇਸ ਵੇਲੇ ਚੱਲ ਰਹੀਆਂ ਅੱਤਵਾਦ ਵਿਰੋਧੀ ਮੁਹਿੰਮਾਂ ਨਾਲ ਸਬੰਧਤ ਮੁੱਦਿਆਂ ਉੱਤੇ ਚਰਚਾ ਕੀਤੀ।

 

 

ਜਨਰਲ ਨਰਵਣੇ ਨੇ ਇੱਕ ਜਨਵਰੀ ਨੂੰ ਫ਼ੌਜ ਮੁਖੀ ਵਜੋਂ ਅਹੁਦਾ ਸੰਭਾਲਿਆ ਤੇ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ ਦਿਨਾ ਦੌਰੇ ਉੱਤੇ ਬੁੱਧਵਾਰ ਸ਼ਾਮੀਂ ਇੱਥੇ ਪੁੱਜੇ ਸਨ।

 

 

ਰੱਖਿਆ ਬੁਲਾਰੇ ਨੇ ਦੱਸਿਆ ਕਿ ਕੰਟਰੋਲ ਰੇਖਾ (LoC) ਦੇ ਦੌਰੇ ਦੌਰਾਨ ਫ਼ੌਜ ਮੁਖੀ ਨਾਲ ਉੱਤਰੀ ਕਮਾਂਡ ਦੇ ਜਨਰਲ ਆਫ਼ੀਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਵੀ ਸਨ। ਬੁਲਾਰੇ ਮੁਤਾਬਕ ਜਨਰਲ ਨਰਵਣੇ ਨੂੰ ਵ੍ਹਾਈਟ ਨਾਈਟ ਕੋਰ ਦੇ ਜਨਰਲ ਆਫ਼ੀਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਹਰਸ਼ ਗੁਪਤਾ ਤੇ ਕੁਝ ਕਮਾਂਡਰਾਂ ਨੇ ਜਾਣਕਾਰੀ ਦਿੱਤੀ।

 

 

ਉਨ੍ਹਾਂ ਦੱਸਿਆ ਕਿ ਫ਼ੌਜ ਮੁਖੀ ਨੇ ਫ਼ੌਜੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਫ਼ੌਜੀਆਂ ਦੀ ਉਨ੍ਹਾਂ ਦੇ ਫ਼ਰਜ਼ਾਂ ਪ੍ਰਤੀ ਅਟੁੱਟ ਸਮਰਪਣ ਤੇ ਉੱਚ–ਪੱਧਰੀ ਸਮਰੱਥਾ ਤੇ ਮੁਹਾਰਤ ਦੀ ਸ਼ਲਾਘਾ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:General Narwane asked Army to be ready says during LoC visit