ਅਮਰੀਕਾ ਵਿੱਚ ਜਿਸ ਤਰ੍ਹਾਂ ਇੱਕ ਪੁਲਿਸ ਮੁਲਾਜ਼ਮ ਨੇ ਜਾਰਜ ਫਲਾਇਡ ਦੀ ਗਰਦਨ ਨੂੰ ਆਪਣੇ ਗੋਡਿਆਂ ਨਾਲ ਦਬਾਇਆ ਜਿਸ ਨਾਲ ਉਸ ਦੀ ਜਾਨ ਚੱਲੀ ਗਈ, ਠੀਕ ਉਸ ਤਰ੍ਹਾਂ ਰਾਜਸਥਾਨ ਦੇ ਜੋਧਪੁਰ ਵਿੱਚ ਵੀ ਕੁਝ ਪੁਲਿਸ ਮੁਲਾਜ਼ਮਾਂ ਨੇ ਇਕ ਆਦਮੀ ਨੂੰ ਕਾਬੂ ਕਰਨ ਲਈ ਉਸ ਦੀ ਗਰਦਨ ਨੂੰ ਗੋਡੇ ਨਾਲ ਦੱਬੀ ਰੱਖਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਮਾਸਕ ਲਈ ਟੋਕਣ ਉੱਤੇ ਵਿਅਕਤੀ ਨੇ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕੀਤਾ ਸੀ।
Rajasthan’s #GeorgeFloyd moment: Police kneeling neck of a man who thrashed cop, threatened to kill them, in Jodhpur on Thursday evening. #BlackLivesMatter #blacklifematters @PoliceRajasthan pic.twitter.com/Z73HeG1zVL
— Rakesh Goswami (@DrRakeshGoswami) June 5, 2020
ਮਾਮਲਾ ਜੋਧਪੁਰ ਦੇ ਦੇਵਨਗਰ ਥਾਣਾ ਇਲਾਕੇ ਦਾ ਹੈ। ਪੁਲਿਸ ਮੁਲਾਜ਼ਮ ਇਥੇ ਬਿਨਾ ਮਾਸਕ ਪਹਿਨੇ ਲੋਕਾਂ ਦੇ ਚਲਾਨ ਕੱਟ ਰਹੇ ਸਨ। ਇਸ ਦੌਰਾਨ ਨੌਜਵਾਨ ਨੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਜੇਬ ਵਿੱਚੋਂ ਮੋਬਾਈਲ ਕੱਢ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ, ਪੁਲਿਸ ਮੁਲਾਜ਼ਮਾਂ ਨੇ ਉਸ ਦਾ ਮੋਬਾਈਲ ਖੋਹਣ ਲਈ ਜ਼ਮੀਨ 'ਤੇ ਸੁੱਟ ਲਿਆ ਅਤੇ ਫਿਰ ਉਸ ਦੀ ਗਰਦਨ ਨੂੰ ਕਾਫ਼ੀ ਦੇਰ ਤੱਕ ਦਬਾਈ ਰੱਖਿਆ।
ਨੇੜੇ ਖੜੇ ਲੋਕਾਂ ਨੇ ਸਾਰੀ ਘਟਨਾ ਨੂੰ ਮੋਬਾਈਲ ਕੈਮਰਿਆਂ ਵਿੱਚ ਕੈਦ ਕਰ ਲਿਆ। ਅਜਿਹਾ ਲੱਗਦਾ ਹੈ ਕਿ ਪੁਲਿਸ ਵਾਲਿਆਂ ਦੀ ਵਰਦੀ ਵੀ ਫਟ ਗਈ। ਪੁਲਿਸ ਮੁਲਾਜ਼ਮਾਂ ਦੇ ਗਰਦਨ ਤੋਂ ਹਟਣ ਤੋਂ ਬਾਅਦ ਉਹ ਵਿਅਕਤੀ ਦੂਜੇ ਪੁਲਿਸ ਮੁਲਾਜ਼ਮਾਂ ਉੱਥੇ ਹਮਲੇ ਦੀ ਕੋਸ਼ਿਸ਼ ਕਰਦਾ ਵੀ ਦਿਖ ਰਹਿ ਹੈ।
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਕਿਹਾ ਕਿ ਆਦਮੀ ਨੇ ਮਾਸਕ ਨਹੀਂ ਪਾਇਆ ਸੀ। ਜਦੋਂ ਉਸ 'ਤੇ ਹਮਲਾ ਕੀਤਾ ਗਿਆ ਤਾਂ ਉਸ ਨੇ ਪੁਲਿਸ ਵਾਲਿਆਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਵਰਦੀ ਵੀ ਪਾੜ ਦਿੱਤੀ। ਉਸ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਉਸ 'ਤੇ ਪਹਿਲਾਂ ਹੀ ਆਪਣੇ ਪਿਤਾ ਦੀ ਅੱਖ ਨੂੰ ਨੁਕਸਾਨ ਪਹੁੰਚਾਉਣ ਲਈ ਮੁਕੱਦਮਾ ਦਰਜ ਕੀਤਾ ਗਿਆ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਦਿਨੀਂ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਆਦਮੀ ਦੀ ਗਰਦਨ ਨੂੰ ਇੱਕ ਪੁਲਿਸ ਮੁਲਾਜ਼ਮ ਨੇ ਅੱਠ ਮਿੰਟ ਤੱਕ ਉਸ ਦੇ ਗੋਡੇ ਨਾਲ ਦੱਬੀ ਰੱਖਿਆ। ਜਿਸ ਨਾਲ ਉਸ ਦੀ ਜਾਨ ਚੱਲੀ ਗਈ। ਇਸ ਦੇ ਵਿਰੋਧ ਵਿੱਚ ਅਮਰੀਕਾ ਹਿੰਸਾ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ। ਕਈ ਸ਼ਹਿਰਾਂ ਵਿੱਚ ਫੌਜ ਬੁਲਾਉਣੀ ਪਈ।
....