ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੱਡੀ ’ਚ ਤੇਲ ਪਵਾ ਕੇ ਜਿੱਤੋ 12 ਲੱਖ ਦੀ ਕਾਰ

ਗੱਡੀ ’ਚ ਤੇਲ ਪਵਾ ਕੇ ਜਿੱਤੋ 12 ਲੱਖ ਦੀ ਕਾਰ

ਜੇ ਤੁਸੀਂ ਕ੍ਰਿਕੇਟ ਦੀ ਖੇਡ ਨੂੰ ਪਸੰਦ ਕਰਦੇ ਹੋ, ਤਾਂ ਤੇਲ ਕੰਪਨੀ ‘ਇੰਡੀਅਨ ਆਇਲ ਕਾਰਪੋਰੇਸ਼ਨ’ (IOC) ਗਾਹਕਾਂ ਲਈ ਇੱਕ ਖ਼ਾਸ ਮੌਕਾ ਲੈ ਕੇ ਆਈ ਹੈ। ਤੁਸੀਂ ਆਪਣੀ ਮਨਪਸੰਦ ਟੀਮ ਨੂੰ ਹੱਲਾਸ਼ੇਰੀ ਦੇ ਕੇ 12 ਲੱਖ ਰੁਪਏ ਦੀ ਕਾਰ ਜਿੱਤ ਸਕਦੇ ਹੋ। ਇਹ ਪੇਸ਼ਕਸ਼ 1 ਜੂਨ, 2019 ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਪੇਸ਼ਕਸ਼ 14 ਜੁਲਾਈ, 2019 ਤੱਕ ਰਾਤੀਂ 12 ਵਜੇ ਤੱਕ ਚੱਲਣੀ ਹੈ।

 

 

ਇੰਡੀਅਨ ਆਇਲ ਨੇ ਕ੍ਰਿਕੇਟ ਕਾਰ–ਨਿਵਲ 2019 ਪੇਸ਼ ਕੀਤਾ ਹੈ। ਇਸ ਪੇਸ਼ਕਸ਼ ਤਹਿਤ ਗਾਹਕਾਂ ਨੂੰ ਇੰਡੀਅਨ ਆਇਲ ਦੇ ਪੈਟਰੋਲ ਪੰਪ ਉੱਤੇ ਕਾਰ ਜਾਂ ਬਾਈਕ ਵਿੱਚ ਤੇਲ ਭਰਵਾਉਣਾ ਹੋਵੇਗਾ। ਇਸ ਪੇਸ਼ਕਸ਼ ਤਹਿਤ ਗਾਹਕਾਂ ਨੂੰ ਇੰਡੀਅਨ ਆਇਕਲ ਦੇ ਪੈਟਰੋਲ ਪੰਪ ਉੱਤੇ ਆਪਣੀ ਕਾਰ ਵਿੱਚ 1,000 ਰੁਪਏ ਤੇ ਬਾਈਕ ਵਿੱਚ 300 ਦਾ ਤੇਲ ਭਰਾਉਣਾ ਹੋਵੇਗਾ।

 

 

ਇਸ ਤੋਂ ਘੱਟ ਕੀਮਤ ਦਾ ਪੈਟਰੋਲ ਭਰਵਾਉਣ ’ਤੇ ਤੁਸੀਂ ਇਸ ਪੇਸ਼ਕਸ਼ ਦਾ ਲਾਭ ਨਹੀਂ ਲੈ ਸਕਦੇ। ਪੈਟਰੋਲ ਲੈਣ ਤੋਂ ਬਾਅਦ ਗਾਹਕਾਂ ਨੂੰ 7710540400 ਉੱਤੇ SMS ਕਰਨਾ ਹੋਵੇਗਾ।

 

 

IOC ਵੱਲੋਂ ਆਪਣੇ ਗਾਹਕਾਂ ਲਈ ਪਹਿਲਾਂ ਵੀ ਕਈ ਵਾਰ ਅਜਿਹੀਆਂ ਪੇਸ਼ਕਸ਼ਾਂ ਮਿਲਦੀਆਂ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Get your car worth Rs 12 Lakh while getting fuel tank filled