ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ 'ਚ ਹਿਜ਼ਬੁਲ ਮੁਜਾਹਿਦੀਨ ਦਾ ਨਵਾਂ ਚਿਹਰਾ ਬਣਿਆ ਗਾਜੀ ਹੈਦਰ

ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ 26 ਸਾਲਾ ਸੈਫਉੱਲਾ ਮੀਰ ਉਰਫ ਗਾਜ਼ੀ ਹੈਦਰ ਹੁਣ ਜੰਮੂ-ਕਸ਼ਮੀਰ ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਨਵਾਂ ਚਿਹਰਾ ਬਣ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹਿਜ਼ਬੁਲ ਦੀ ਅਗਵਾਈ ਕਰਨ ਲਈ ਸੈਫਉੱਲਾ ਮੀਰ ਦੀ ਨਿਯੁਕਤੀ ਦਾ ਐਲਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁਜ਼ੱਫਰਾਬਾਦ ਵਿੱਚ ਅੱਤਵਾਦੀ ਸਮੂਹ ਦੇ ਬੁਲਾਰੇ ਸਲੀਮ ਹਾਸ਼ਮੀ ਨੇ ਕੀਤਾ ਸੀ। ਜ਼ਫਰੂਲ ਇਸਲਾਮ ਨੂੰ ਅਖੌਤੀ ਡਿਪਟੀ ਚੀਫ਼ ਆਪ੍ਰੇਸ਼ਨਲ ਕਮਾਂਡਰ ਚੁਣਿਆ ਗਿਆ ਹੈ ਅਤੇ ਇਕ ਹੋਰ ਅੱਤਵਾਦੀ ਅਬੂ ਤਾਰਿਕ ਭਾਈ ਨੂੰ ਚੀਫ਼ ਮਿਲਟਰੀ ਐਡਵਾਈਜ਼ਰ ਬਣਾਇਆ ਗਿਆ ਹੈ।
 

ਇਸ ਤੋਂ ਪਹਿਲਾਂ, ਹਿਜ਼ਬੁਲ ਦਾ ਚਿਹਰਾ ਨਾਇਕੂ ਜੰਮੂ-ਕਸ਼ਮੀਰ ਪੁਲਿਸ ਅਤੇ 21 ਰਾਸ਼ਟਰੀ ਰਾਈਫਲਜ਼ ਦੇ ਜਵਾਨਾਂ ਅਤੇ ਉਸ ਦੇ ਸਾਥੀ ਆਦਿਲ ਅਹਿਮਦ ਦੇ ਨਾਲ ਸਾਂਝੇ ਅਪਰੇਸ਼ਨ ਵਿੱਚ ਮਾਰਿਆ ਗਿਆ ਸੀ। ਨਾਇਕੂ ਆਪਣੇ ਪਿੰਡ ਵਿੱਚ ਇੱਕ ਗੁਪਤ ਬੰਕਰ ਵਿੱਚ ਛੁਪਿਆ ਹੋਇਆ ਸੀ।

 

ਸੈਫਉੱਲਾ ਮੀਰ ਨੂੰ ਮੁਸਾਹਿਬ ਅਤੇ 'ਡਾਕਟਰ ਸੈਫ' ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਪੁਲਿਸ ਮੁਕਾਬਲਿਆਂ ਵਿੱਚ ਜ਼ਖ਼ਮੀ ਅੱਤਵਾਦੀਆਂ ਦਾ ਇਲਾਜ ਕੀਤਾ ਸੀ। ਮੀਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਮਲੰਗਪੋਰਾ ਤੋਂ 12ਵੀਂ ਪਾਸ ਹੈ, ਹਾਲਾਂਕਿ ਰਿਆਜ਼ ਨਾਇਕੂ ਗ੍ਰੈਜੂਏਟ ਸੀ। ਸੈਫਉੱਲਾ ਮੀਰ ਨੇ ਸਕੂਲ ਤੋਂ ਬਾਅਦ ਕਿੱਤਾਮੁਖੀ ਸਿਖਲਾਈ ਦੀ ਚੋਣ ਕੀਤੀ।
 

ਉਸ ਨੇ ਪੁਲਵਾਮਾ ਵਿੱਚ ਸਰਕਾਰ ਵੱਲੋਂ ਚਲਾਏ ਜਾ ਰਹੇ ਆਈਟੀਆਈ ਵਿੱਚ ਬਾਇਓ-ਮੈਡੀਕਲ ਕੋਰਸ ਕੀਤਾ ਅਤੇ ਫਿਰ ਸ੍ਰੀਨਗਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ, ਸ੍ਰੀਨਗਰ ਵਿੱਚ ਇੱਕ ਟੈਕਨੀਸ਼ੀਅਨ ਵਜੋਂ ਨੌਕਰੀ ਕੀਤੀ। ਮੀਰ ਨੇ ਤਿੰਨ ਸਾਲ ਨੌਕਰੀ ਕੀਤੀ ਕੀਤਾ ਅਤੇ ਫਿਰ ਦਹਿਸ਼ਤ ਦੇ ਰਾਹ ਉੱਤੇ ਚਲਿਆ ਗਿਆ।
 

ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਸੈਫਉੱਲਾ ਨੂੰ ‘ਏ’ ਸ਼੍ਰੇਣੀ ਦੇ ਅੱਤਵਾਦੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ ਅਤੇ ਜ਼ਿਆਦਾਤਰ ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਵਿੱਚ ਸਰਗਰਮ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੀਰ ਰਿਆਜ਼ ਨਾਇਕੂ ਦੇ ਨੈਟਵਰਕ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਬਾਗ਼ ਮਾਲਕਾਂ ਤੋਂ ਫੰਡ ਇਕੱਠਾ ਕਰਨ ਅਤੇ ਦੱਖਣੀ ਕਸ਼ਮੀਰ ਵਿੱਚ ਅਫ਼ੀਮ ਦੀ ਗ਼ੈਰਕਨੂੰਨੀ ਕਾਸ਼ਤ ਤੋਂ ਫੰਡ ਪ੍ਰਾਪਤ ਕਰਨ ਲਈ ਗਤੀਵਿਧੀਆਂ ਕਰਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ghazi Hyder became the new face of Hizbul Mujahideen in Jammu and Kashmir quit his job and caught the support of terror