ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਬੱਚਿਆਂ ਦੇ ਗਲ਼ੇ ਘੁੱਟ ਕੇ ਦੋ ਪਤਨੀਆਂ ਸਮੇਤ 8ਵੀਂ ਮੰਜ਼ਿਲ ਤੋਂ ਮਾਰੀ ਛਾਲ਼

ਦੋ ਬੱਚਿਆਂ ਦੇ ਗਲ਼ੇ ਘੁੱਟ ਕੇ ਦੋ ਪਤਨੀਆਂ ਸਮੇਤ 8ਵੀਂ ਮੰਜ਼ਿਲ ਤੋਂ ਮਾਰੀ ਛਾਲ਼

ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ’ਚ ਇੱਕ ਪਤੀ–ਪਤਨੀ ਨੇ ਆਪਣੇ ਦੋ ਬੱਚਿਆਂ ਨੂੰ ਗਲ਼ਾ ਘੁੱਟ ਕੇ ਮਾਰ ਦਿੱਤਾ ਅਤੇ ਫਿਰ ਖ਼ੁਦ 8ਵੀਂ ਮੰਜ਼ਿਲ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਵਾਰਦਾਤ ਇੰਦਰਾਪੁਰਮ ਦੇ ਵੈਭਵ ਖੰਡ ਵਿਖੇ ਇੱਕ ਅਪਾਰਟਮੈਂਟ ਦੀ ਹੈ। ਇੱਕ ਹੋਰ ਔਰਤ ਦੀ ਹਾਲਤ ਹਾਲੇ ਗੰਭੀਰ ਬਣੀ ਹੋਈ ਹੈ।

 

 

ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦੀ ਖ਼ਬਰ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਇਸ ਕਤਲ ਕਾਂਡ ਤੇ ਖ਼ੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਦੱਸਿਆ ਜਾ ਰਿਹਾ ਹੈ। ਮੌਕੇ ਉੱਤੇ ਪੁੱਜੀ ਪੁਲਿਸ ਨੇ ਲਾਸ਼ਾਂ ਦਾ ਪੰਚਨਾਮਾ ਭਰ ਕੇ ਉਨ੍ਹਾਂ ਨੂੰ ਪੋਸਟ–ਮਾਰਟਮ ਲਈ ਭੇਜ ਦਿੱਤਾ ਹੈ।

 

 

ਗਾਰਡ ਨੇ ਦੱਸਿਆ ਕਿ ਇਹ ਵਾਰਦਾਤ ਸਵੇਰੇ 5 ਵਜੇ ਦੀ ਹੈ। ਉਸ ਨੇ ਵੇਖਿਆ ਕਿ ਤਿੰਨ ਵਿਅਕਤੀ ਬਿਲਡਿੰਗ ਦੇ ਬਾਹਰ ਡਿੱਗੇ ਪਏ ਹਨ; ਤਦ ਪੁਲਿਸ ਨੂੰ ਸੱਦਿਆ ਗਿਆ। ਐੱਸਐੱਸਪੀ ਸੁਧੀਰ ਕੁਮਾਰ ਸਿੰਘ ਨੇ ਦੱਸਿਆ ਕਿ ਇੰਦਰਾਪੁਰਮ ਦੇ ਵੈਭਵ ਖੰਡ ਵਿਖੇ ਕ੍ਰਿਸ਼ਨਾ ਸਫ਼ਾਇਰ ਅਪਾਰਟਮੈਂਟ ’ਚ ਫ਼ਲੈਟ ਨੰਬਰ ਏ–805 ’ਚ ਰਹਿਣ ਵਾਲੇ ਤਿੰਨ ਜਣਿਆਂ ਨੇ ਛਾਲ਼ਾਂ ਲਾ ਦਿੱਤੀਆਂ ਹਨ।

 

 

ਉਨ੍ਹਾਂ ਵਿੱਚੋਂ ਇੱਕ ਆਦਮੀ ਤੇ ਇੱਕ ਔਰਤ ਦੀ ਤਾਂ ਮੌਤ ਹੋ ਗਈ ਹੈ ਪਰ ਇੱਕ ਹੋਰ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ; ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

 

 

‘ਨਿਊਜ਼ ਨੇਸ਼ਨ’ ਦੀ ਰਿਪੋਰਟ ਮੁਤਾਬਕ ਦੋਵੇਂ ਔਰਤਾਂ ਉਸ ਆਦਮੀ ਦੀਆਂ ਪਤਨੀਆਂ ਸਨ ਤੇ ਉਹ ਸਾਰੇ ਡੇਢ ਮਹੀਨਾ ਪਹਿਲਾਂ ਹੀ ਇੱਥੇ ਰਹਿਣ ਲਈ ਆਏ ਸਨ। ਪੁਲਿਸ ਨੇ ਜਦੋਂ ਘਰ ਅੰਦਰ ਜਾ ਕੇ ਵੇਖਿਆ, ਤਾਂ ਅੰਦਰ 12–13 ਸਾਲਾਂ ਦੇ ਇੱਕ ਲੜਕੇ ਤੇ 10–11 ਸਾਲਾਂ ਦੀ ਇੱਕ ਕੁੜੀ ਦੀਆਂ ਲਾਸ਼ਾਂ ਮਿਲੀਆਂ ਹਨ।

 

 

ਘਰ ਦੀ ਕੰਧ ਉੱਤੇ ਖ਼ੁਦਕੁਸ਼ੀ–ਨੋਟ ਵੀ ਮਿਲਆ ਹੈ; ਜਿਸ ਵਿੱਚ ਆਰਥਿਕ ਤੰਗੀ ਕਾਰਨ ਇਹ ਸਭ ਕੀਤਾ ਗਿਆ ਦੱਸਿਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ghaziabad A Couple commit suicide by jumping from 8th floor after strangulating two children