ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ਾਜ਼ੀਆਬਾਦ ਬਣਿਆ ਭਾਰਤ ਦਾ ਸਭ ਤੋਂ ਵੱਧ ਦੂਸ਼ਿਤ ਸ਼ਹਿਰ

ਗ਼ਾਜ਼ੀਆਬਾਦ ਬਣਿਆ ਭਾਰਤ ਦਾ ਸਭ ਤੋਂ ਵੱਧ ਦੂਸ਼ਿਤ ਸ਼ਹਿਰ

ਦੀਵਾਲੀ ਦਾ ਤਿਉਹਾਰ ਜਿਉਂ–ਜਿਉਂ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ–ਤਿਉਂ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਦੀ ਹਵਾ ਹੋਰ ਵੀ ਵਧੇਰੇ ਦੂਸ਼ਿਤ ਹੁੰਦੀ ਜਾ ਰਹੀ ਹੈ। ਅੱਜ ਬੁੱਧਵਾਰ ਨੂੰ ਗ਼ਾਜ਼ੀਆਬਾਦ ਦੇਸ਼ ਦਾ ਸਭ ਤੋਂ ਦੂਸ਼ਿਤ ਸ਼ਹਿਰ ਬਣ ਗਿਆ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

 

 

ਅੱਜ ਗ਼ਾਜ਼ੀਆਬਾਦ ਦਾ ਏਅਰ ਕੁਆਲਿਟੀ ਇੰਡੈਕਸ 350 ਤੋਂ ਵੀ ਪਾਰ ਪੁੱਜ ਗਿਆ ਹੈ; ਜਿਸ ਕਾਰਨ ਆਮ ਜਨਤਾ ਨੂੰ ਸਾਹ ਲੈਣ ਵਿੱਚ ਵੀ ਔਖ ਹੋਣ ਲੱਗੀ ਹੈ। ਬੁੱਧਵਾਰ ਨੂੰ ਗ਼ਾਜ਼ੀਆਬਾਦ ਦੇ ਵਸੁੰਧਰਾ ਵਿੱਚ ਸੂਚਕ ਅੰਕ 327 ਤੇ ਇੰਦਰਾਪੁਰਮ ’ਚ 323 ਦਰਜ ਕੀਤਾ ਗਿਆ। ਗ਼ਾਜ਼ੀਆਬਾਦ ਦੇ ਸੰਜੇ ਨਗਰ ਵਿੱਚ ਇਹ ਸੂਚਕ ਅੰਕ 350 ਨੂੰ ਵੀ ਪਾਰ ਕਰ ਕੇ 362 ਤੱਕ ਪੁੱਜ ਗਿਆ; ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ।

 

 

ਇੱਥੇ ਵਰਨਣਯੋਗ ਹੈ ਕਿ ਹਵਾ ਦੇ ਮਿਆਰ ਦਾ ਸੂਚਕ ਅੰਕ 0 ਤੋਂ 50 ਤੱਕ ਹੀ ਵਧੀਆ ਹੁੰਦਾ ਹੈ, 50 ਤੋਂ 100 ਦੇ ਵਿਚਕਾਰ ਦਰਮਿਆਨਾ ਤੇ 200 ਤੋਂ 300 ਸਿਹਤ ਲਈ ਖ਼ਤਰਨਾਕ ਹੁੰਦਾ ਹੈ; ਜਦ ਕਿ 300 ਤੋਂ 500 ਦਰਮਿਆਨ ਇਹ ਸੂਚਕ ਅੰਕ ਸਿਹਤ ਲਈ ਬਹੁਤ ਖ਼ਤਰਨਾਕ ਸਿੱਧ ਹੁੰਦਾ ਹੈ।

 

 

ਆਮ ਤੌਰ ਉੱਤੇ ਦਿੱਲੀ ਤੇ ਉਸ ਦੇ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਠੰਢ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਵਾ ਦਾ ਮਿਆਰ ਵਿਗੜਨ ਲੱਗਦਾ ਹੈ। ਇਸੇ ਲਈ ਇਸ ਵਾਰ ਵਾਤਾਵਰਣ ਅਥਾਰਟੀ ਨੇ ਪ੍ਰਦੂਸ਼ਣ ਉੱਤੇ ਲਗਾਮ ਕੱਸਣ ਲਈ ਸਖ਼ਤ ਰਵੱਈਆ ਅਪਣਾਇਆ ਹੈ।

 

 

ਨਿਜੀ ਵਾਹਨਾਂ ਨੂੰ ਨਿਰਉਤਸ਼ਾਹਿਤ ਕਰਨ, ਡੀਜ਼ਲ ਜੈਨਰੇਟਰਜ਼ ਦੀ ਵਰਤੋਂ ਉੱਤੇ ਰੋਕ, ਇੱਟਾਂ ਦੇ ਭੱਠੇ ਤੇ ਸਟੋਨ ਕ੍ਰੱਸ਼ਰ ਬੰਦ ਕਰਨ ਜਿਹੇ ਸਖ਼ਤ ਕਦਮ ਚੁੱਕੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ghaziabad is now most polluted city of India