ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਸਪਤਾਲ 'ਚ ਬਗੈਰ ਕੱਪੜਿਆਂ ਦੇ ਘੁੰਮ ਰਹੇ ਸਨ ਤਬਲੀਗੀ ਜ਼ਮਾਤ ਦੇ ਲੋਕ, ਮਾਮਲਾ ਦਰਜ

ਗਾਜ਼ੀਆਬਾਦ ਦੇ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਤਬਲੀਗੀ ਜ਼ਮਾਤ ਦੇ ਲੋਕਾਂ ਨੇ ਹੁਣ ਹਸਪਤਾਲ ਦੇ ਮੁਲਾਜ਼ਮਾਂ ਤੇ ਨਰਸਾਂ ਨਾਲ ਗ਼ਲਤ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ਹਸਪਤਾਲ ਦੇ ਸੀਐਮਓ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਗਾਜ਼ੀਆਬਾਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਮਾਤ ਦੇ 6 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮਾਤ ਦੇ ਲੋਕ ਹਸਪਤਾਲ 'ਚ ਬਗੈਰ ਪੈਂਟ ਪਹਿਨੇ ਘੁੰਮ ਰਹੇ ਹਨ ਅਤੇ ਨਰਸਾਂ ਨੂੰ ਅਸ਼ਲੀਲ ਇਸ਼ਾਰੇ ਵੀ ਕਰ ਰਹੇ ਹਨ।
 

ਬੀੜੀ-ਸਿਗਰੇਟ ਦੀ ਕਰ ਰਹੇ ਹਨ ਮੰਗ :
ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਜ਼ਮਾਤ ਦੇ ਲੋਕ ਡਾਕਟਰਾਂ ਤੇ ਨਰਸਾਂ ਤੋਂ ਬੀੜੀ-ਸਿਗਰੇਟ ਦੀ ਮੰਗ ਕਰ ਰਹੇ ਹਨ। ਨਾਲ ਹੀ ਗੰਦੇ ਤੇ ਅਸ਼ਲੀਲ ਗਾਣੇ ਤੇਜ਼ ਆਵਾਜ਼ 'ਚ ਗਾਏ ਜਾ ਰਹੇ ਹਨ। ਇਸ ਨਾਲ ਹੋਰ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ ਹੋ ਰਹੀ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਹਸਪਤਾਲ ਦੀਆਂ ਨਰਸਾਂ ਤੇ ਸਟਾਫ਼ ਦੇ ਬਿਆਨ ਦਰਜ ਕੀਤੇ। ਪੁਲਿਸ ਦਾ ਕਹਿਣਾ ਹੈ ਕਿ ਜਿਨ੍ਹਾਂ 6 ਲੋਕਾਂ 'ਤੇ ਦੋਸ਼ ਲਗਾਏ ਗਏ ਹਨ, ਹੁਣ ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ।

 

 

ਪਹਿਲਾਂ ਡਾਕਟਰਾਂ 'ਤੇ ਥੁੱਕਿਆ ਸੀ :
ਇਸ ਤੋਂ ਪਹਿਲਾਂ ਹੋਰ ਆਈਸੋਲੇਸ਼ਨ ਸੈਂਟਰਾਂ ਤੋਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਜ਼ਮਾਤ ਦੇ ਕੁਝ ਲੋਕਾਂ ਨੇ ਹਸਪਤਾਲ ਦੇ ਡਾਕਟਰਾਂ ਤੇ ਹੋਰ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਹੈ। ਉੱਤਰੀ ਰੇਲਵੇ ਦੇ ਸੀਪੀਆਰਓ ਦੀਪਕ ਕੁਮਾਰ ਨੇ ਦੱਸਿਆ ਸੀ ਕਿ ਇਹ ਸਾਰੇ ਲੋਕ ਆਈਸੋਲੇਸ਼ਨ ਸੈਂਟਰਾਂ 'ਚ ਥੁੱਕ ਰਹੇ ਹਨ। ਇਸ ਦੇ ਨਾਲ ਹੀ ਇਹ ਡਾਕਟਰਾਂ ਤੇ ਸਟਾਫ਼ 'ਤੇ ਥੁੱਕ ਰਹੇ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਪੀੜਤ ਜਾਂ ਸ਼ੱਕੀ ਲੋਕਾਂ ਦੇ ਥੁੱਕਣ ਨਾਲ ਇਸ ਦੇ ਲਾਗ ਦੇ ਫੈਲਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ghaziabad Tablighi Jamaat patients making vulgar signs roaming nude inside the hospital