ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਰੂਕ ਅਬਦੁੱਲਾ ਨੂੰ ਮਿਲੇ ਗੁਲਾਮ ਨਬੀ ਆਜ਼ਾਦ, ਕੀਤੀ ਲੋਕਤੰਤਰ-ਬਹਾਲੀ ਦੀ ਮੰਗ

ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਸ਼ਨੀਵਾਰ (14 ਮਾਰਚ) ਨੂੰ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨਾਲ ਮੁਲਾਕਾਤ ਕੀਤੀ ਅਬਦੁੱਲਾ ਨੂੰ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੱਕ ਨਜ਼ਰਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ (13 ਮਾਰਚ) ਨੂੰ ਰਿਹਾ ਕੀਤਾ ਗਿਆ ਸੀ

 

ਆਜ਼ਾਦ ਸ਼ਨੀਵਾਰ ਦੁਪਹਿਰ ਨੂੰ ਇਥੇ ਗੁਪਕਰ ਖੇਤਰ ਅਬਦੁੱਲਾ ਦੇ ਘਰ ਪਹੁੰਚੇ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਲਗਭਗ ਦੋ ਘੰਟੇ ਚੱਲੀ ਇਸ ਬੈਠਕ ਤੋਂ ਬਾਅਦ ਆਜ਼ਾਦ ਨੇ ਜੰਮੂ-ਕਸ਼ਮੀਰ ਵਿਚ ਲੋਕਤੰਤਰ ਦੀ ਬਹਾਲੀ ਦੇ ਨਾਲ ਸਾਰੇ ਰਾਜਨੇਤਾਵਾਂ ਦੀ ਰਿਹਾਈ ਦੀ ਮੰਗ ਕੀਤੀ ਆਜ਼ਾਦ ਨੇ ਪੱਤਰਕਾਰਾਂ ਨੂੰ ਕਿਹਾ, "ਰਾਜਨੀਤਿਕ ਗਤੀਵਿਧੀਆਂ ਸ਼ੁਰੂ ਕਰਨ ਲਈ ਜੰਮੂ-ਕਸ਼ਮੀਰ ਵਿੱਚ ਸਭ ਤੋਂ ਪਹਿਲਾਂ ਅਤੇ ਲੋਕਤੰਤਰ ਨੂੰ ਮੁੜ ਬਹਾਲ ਕੀਤਾ ਜਾਣਾ ਚਾਹੀਦਾ ਹੈ"

 

ਉਨ੍ਹਾਂ ਨੇ ਲੋਕ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਤੋਂ ਇਲਾਵਾ ਸਾਰੇ ਨੇਤਾਵਾਂ ਅਤੇ ਵਿਅਕਤੀਆਂ ਦੀ ਰਿਹਾਈ ਦੀ ਮੰਗ ਕੀਤੀ ਇਸਦੇ ਨਾਲ ਹੀ ਆਜ਼ਾਦ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਘੋਸ਼ਿਤ ਕਰਨਾ ਇਥੋਂ ਦੇ ਲੋਕਾਂ ਦਾ ਅਪਮਾਨ ਹੈ ਤੇ ਉਸਨੂੰ ਰਾਜ ਦਾ ਦਰਜਾ ਵਾਪਸ ਲੈਣਾ ਚਾਹੀਦਾ ਹੈ

 

ਆਜ਼ਾਦ ਨੇ ਕਿਹਾ, “ਲੋਕਤੰਤਰ ਤਾਂ ਹੀ ਬਹਾਲ ਕੀਤਾ ਜਾ ਸਕਦਾ ਹੈ ਜਦੋਂ ਜੇਲ੍ਹਾਂ ਜਾਂ ਗੈਸਟ ਹਾਊਸਾਂ ਵਿੱਚਲੇ ਆਗੂ ਵਿਸ਼ੇਸ਼ ਵਿਵਸਥਾਵਾਂ ਤਹਿਤ ਰਿਹਾ ਕੀਤੇ ਜਾਂਦੇ ਹਨ ਜੰਮੂ ਕਸ਼ਮੀਰ ਦੇ ਸਾਰੇ ਲੋਕਾਂ ਨੂੰ ਜੇਲ੍ਹ ਤੋਂ ਆਜ਼ਾਦ ਹੋਣ ਦਿਉ ਰਾਜਨੀਤਿਕ ਗਤੀਵਿਧੀਆਂ ਸ਼ੁਰੂ ਹੋਣ ਦਿਓ, ਲੋਕਤੰਤਰ ਪਹਿਲਾਂ ਕਾਇਮ ਰਹੇ, ਫਿਰ ਅਸੀਂ ਹੋਰ ਲੜਾਈਆਂ ਲੜਦੇ ਰਹਾਂਗੇ''

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ghulam Nabi Azad meets Farooq Abdullah