ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ 'ਚ ਪਾਬੰਦੀਆਂ ਵਿਚਕਾਰ ਘਰ ਜਾਣ ਬਾਰੇ SC ਪੁੱਜੇ ਗੁਲਾਮ ਨਬੀ ਆਜ਼ਾਦ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਹਾਲ ਜਾਣਨ ਲਈ ਆਪਣੇ ਗ੍ਰਹਿ ਰਾਜ ਜੰਮੂ ਕਸ਼ਮੀਰ ਨੂੰ ਜਾਣਨ ਦੀ ਇਜਾਜ਼ਤ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

 

ਇਸ ਪਟੀਸ਼ਨ ਉੱਤੇ ਹੋਰ ਪਟੀਸ਼ਨਾਂ ਨਾਲ ਭਾਰਤ ਦੇ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਸੋਮਵਾਰ ਨੂੰ ਸੁਣਵਾਈ ਕਰੇਗੀ। ਇਨ੍ਹਾਂ ਪਟੀਸ਼ਨਾਵਾਂ ਵਿੱਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਦੀ ਵੀ ਪਟੀਸ਼ਨ ਹੈ। ਯੇਚੁਰੀ ਨੇ ਆਪਣੀ ਪਾਰਟੀ ਦੇ ਸਹਿਯੋਗੀ ਮੁਹੰਮਦ ਯੁਸੂਫ਼ ਤਾਰਿਗਾਮੀ ਦੀ ਨਜ਼ਰਬੰਦੀ ਨੂੰ ਚੁਣੌਤੀ ਦਿੱਤੀ ਹੈ।

 

 

 

 

ਧਾਰਾ 370 ਨੂੰ ਰੱਦ ਕੀਤੇ ਜਾਣ ਤੋਂ ਬਾਅਦ ਅਦਾਲਤ ਵੱਖੋ ਵੱਖ ਮੁੱਦਿਆਂ ਨਾਲ ਜੁੜਗੀਆਂ ਦੁੂਸਰੀਆਂ ਪਟੀਸ਼ਨਾਂ ਉੱਤੇ ਵੀ ਸੁਣਵਾਈ ਕਰੇਗੀ। ਇਹ ਪਟੀਸ਼ਨਾਂ ਕਈ ਮੁੱਦਿਆਂ ਨਾਲ ਜੁੜੀਆਂ ਹਨ, ਜਿਸ ਵਿੱਚ ਜੰਮੂ ਕਸ਼ਮੀਰ ਵਿੱਚ ਆਉਣ ਜਾਣ ਦੀ ਛੂਟ ਦੀ ਮੰਗ ਵੀ ਸ਼ਾਮਲ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ghulam nabi azad went to supreme court for restrictions in kashmir