ਭਰਾ-ਭੈਣ ਦੇ ਪਿਆਰ ਦੇ ਪ੍ਰਤੀਕ ਤਿਉਹਾਰ ਰੱਖੜੀ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰਿਆਣਾ ਰੋਡਵੇਜ਼ ਨੇ ਮਹਿਲਾਵਾਂ ਨੂੰ ਬੱਸਾਂ ਵਿੱਚ ਮੁਫ਼ਤ ਯਾਤਰਾ ਕਰਨ ਦਾ ਤੋਹਫ਼ਾ ਦਿੱਤਾ ਹੈ।
ਇਸ ਤਹਿਤ ਬੁੱਧਵਾਰ 14 ਅਗਸਤ ਦੁਪਹਿਰ 12 ਵਜੇ ਤੋਂ ਵੀਰਵਾਰ ਦੇਰ ਰਾਤ ਯਾਨੀ 15 ਅਗਸਤ ਨੂੰ ਰਾਤ 12 ਵਜੇ ਤੱਕ ਮਹਿਲਾਵਾਂ ਅਤੇ ਉਨ੍ਹਾਂ ਦੇ 15 ਸਾਲ ਤੱਕ ਦੇ ਬੱਚੇ ਹਰਿਆਣਾ ਰੋਡਵੇਜ ਦੀਆਂ ਬੱਸਾਂ ਵਿੱਚ ਪੂਰੇ ਸੂਬੇ ਵਿੱਚ ਮੁਫ਼ਤ ਯਾਤਰਾ ਕਰ ਸਕਣਗੇ।
ਹਾਲਾਂਕਿ, ਰੋਡਵੇਜ਼ ਦੀ ਏਅਰਕੰਡੀਸ਼ਨ ਬੱਸ ਵਿਚ ਮੁਫਤ ਯਾਤਰਾ ਦੀ ਸਹੂਲਤ ਨਹੀਂ ਮਿਲੇਗੀ। ਇਸ ਤੋਂ ਇਲਾਵਾ ਕਿਸੇ ਵੀ ਹੋਰ ਸੂਬੇ ਵਿੱਚ ਦਾਖ਼ਲ ਹੋਣ 'ਤੇ ਇੱਕ ਮਹਿਲਾ ਯਾਤਰੀ ਨੂੰ ਸੂਬੇ ਦੀ ਸਰਹੱਦ ਤੋਂ ਮੰਜ਼ਿਲ ਤੱਕ ਆਪਣਾ ਤੇ ਆਪਣੇ ਬੱਚੇ ਦਾ ਕਿਰਾਇਆ ਦੇਣਾ ਹੋਵੇਗਾ।