ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰੀਬੀ ਕਾਰਨ ਬੰਦ ਕਰਨੀ ਪਈ ਪੜ੍ਹਾਈ, ਵਿਦਿਆਰਥਣ ਨੇ ਲਿਆ ਫਾਹਾ

10ਵੀਂ ਪਾਸ ਵਿਦਿਆਰਥਣ ਮਹਿਮਾ ਨੇ ਸ਼ਨੀਵਾਰ ਸਵੇਰੇ ਦੁਪੱਟਾ ਨਾਲ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਉਸਦੀ ਮਾਂ ਨੇ ਦੱਸਿਆ ਕਿ ਮਹਿਮਾ 10ਵੀਂ ਤੋਂ ਬਾਅਦ ਹੋਰ ਪੜ੍ਹਨਾ ਚਾਹੁੰਦੀ ਸੀ, ਪਰ ਮਾੜੀ ਆਰਥਿਕ ਸਥਿਤੀ ਕਾਰਨ ਉਸ ਨੇ ਆਪਣੀ ਧੀ ਦੀ ਪੜ੍ਹਾਈ ਬੰਦ ਕਰਾ ਦਿੱਤੀ ਇਸ ਕਰਕੇ ਉਸ ਦੀ ਧੀ ਨੇ ਆਤਮ ਹੱਤਿਆ ਕਰ ਲਈ

 

ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਬਾਰਾ ਕਿਰਾਏ ਦੇ ਘਰ ਰਹਿਣ ਵਾਲੇ ਬਸੰਤ ਸਕਸੈਨਾ ਤੇ ਉਸ ਦੀ ਪਤਨੀ ਆਸ਼ਾ ਸਕਸੈਨਾ ਕੰਮ ਤੇ ਗਏ ਹੋਏ ਸਨ। ਘਰ ਚ 18 ਸਾਲਾ ਧੀ ਮਹਿਮਾ ਇਕੱਲੀ ਸੀ। ਜਦੋਂ ਆਸ਼ਾ ਤਕਰੀਬਨ ਪੌਣੇ ਬਾਰਾਂ ਵਜੇ ਕੰਮ ਤੋਂ ਪਰਤੀ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ

 

ਮਾਂ ਨੇ ਅੱਗੇ ਦਸਿਆ ਕਿ ਕਈ ਆਵਾਜ਼ਾਂ ਦੇਣ ਦੇ ਬਾਵਜੂਦ ਵੀ ਗੇਟ ਨਹੀਂ ਖੁੱਲ੍ਹਿਆ ਜਦੋਂ ਗੇਟ ਨੂੰ ਧੱਕਣ ਦੌਰਾਨ ਦਰਵਾਜੇ ਦੀ ਕੁੰਡੀ ਟੁੱਟ ਗਈ ਤਾਂ ਅੰਦਰ ਦੇਖਿਆ ਕਿ ਮਹਿਮਾ ਨੇ ਦੁਪੱਟਾ ਗਲ ਚ ਪਾ ਕੇ ਕਮਰੇ ਫਾਹਾ ਲੈ ਲਿਆ ਸੀ।

 

ਇਸ ਦੇ ਨਾਲ ਹੀ ਖੁਦਕੁਸ਼ੀ ਦੀ ਸੂਚਨਾ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਟੀਮ ਵੀ ਪਹੁੰਚ ਗਈ ਪੁਲਿਸ ਮੁਤਾਬਕ ਲਾਸ਼ ਕੋਲੋਂ ਮੋਬਾਈਲ, ਕੰਨ ਦੀ ਲੀਡ ਅਤੇ ਬਲੇਡ ਵੀ ਮਿਲੇ ਹਨ ਮੋਬਾਈਲ 'ਤੇ ਆਖ਼ਰੀ ਕਾਲ ਉਸ ਦੇ ਜੀਜੇ ਦੀ ਸੀ। ਫੋਰੈਂਸਿਕ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gil stoped his study due to poverty and did suicide