ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਿਰੀਰਾਜ ਨੇ ਮਮਤਾ ਦੀ ਤੁਲਨਾ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਕੀਤੀ

ਮੋਦੀ ਸਰਕਾਰ 2.0 ਕਾਰਜਕਾਲ ਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਵੱਡਾ ਹਮਲਾ ਬੋਲਿਆ ਹੈ। ਗਿਰੀਰਾਜ ਨੇ ਮਮਤਾ ਦੀ ਤੁਲਨਾ ਉੱਤਰ ਕੋਰੀਆ ਦੇ ਤਾਨਾਸ਼ਾਹ ਸ਼ਾਸਕ ਕਿਮ ਜੋਂਗ ਉਨ ਨਾਲ ਕੀਤੀ ਹੈ।

 

ਗਿਰੀਰਾਜ ਸਿੰਘ ਨੇ ਕਿਹਾ ਕਿ ਮਮਤਾ ਬੈਨਰਜੀ ਉੱਤਰ ਕੋਰੀਆ ਦੇ ਤਾਨਾਸ਼ਾਹ ਸ਼ਾਸਕ ਕਿਮ ਜੋਂਗ ਉਨ ਦੀ ਭੂਮਿਕਾ ਨਿਭਾਉਂਦੀ ਹਨ। ਜਿਹੜਾ ਆਵਾਜ਼ ਚੁੱਕਦਾ ਹੈ, ਉਸ ਨੂੰ ਮਾਰ ਦਿੱਤਾ ਜਾਵੇਗਾ ਤੇ ਕਿਸੇ ਨੂੰ ਵੀ ਜਿੱਤ ਦੀ ਯਾਤਰਾ ਕੱਢਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਲੋਕ ਉਨ੍ਹਾਂ ਦਾ ਸਰਾਦ ਦਾ ਜਲੂਸ ਕੱਢ ਦੇਣਗੇ।

 

ਏਐਨਆਈ ਮੁਤਾਬਕ ਗਿਰੀਰਾਜ ਨੇ ਅੱਗੇ ਕਿਹਾ ਕਿ ਮਮਤਾ ਬੈਨਰਜੀ ਜਿਸ ਤਰ੍ਹਾਂ ਸਰਕਾਰ ਚਲਾ ਰਹੀ ਹਨ ਇੰਜ ਲੱਗਦਾ ਹੈ ਕਿ ਉਨ੍ਹਾਂ ਦਾ ਸੰਵਿਧਾਨ ਚ ਵਿਸ਼ਵਾਸ ਨਹੀਂ ਹੈ। ਉਹ ਪੀਐਮ ਨੂੰ ਪੀਐਮ ਨਹੀਂ ਮੰਨਦੀ ਹਨ। ਉਹ ਸਿਸਟਮ ਚ ਨਹੀਂ ਆਉਣਾ ਚਾਹੁੰਦੀ। ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਨ੍ਹਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਲੋਕ ਹੁਣ ਵਿਕਾਸ ਚਾਹੁੰਦੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Giriraj Singh Attacks Mamata Banerjee says She plays the role of Kim Jong Un