ਕੇਂਦਰੀ ਰਾਜਮੰਤਰੀ ਗਿਰੀਰਾਜ ਸਿੰਘ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰ ਆਗੂ ਨਵਜੋਤ ਸਿੰਘ ਸਿੱਧੂ ਤੇ ਤਿੱਖਾ ਹਮਲਾ ਬੋਲਿਆ ਹੈ। ਗਿਰੀਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਐਮਐਸਐਮਈ ਟੂਲ ਸੈਂਟਰ ਦੀ ਨਿਰੀਖਣ ਕਰਨ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਤਾਜ਼ਾ ਮਾਮਲਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ।
ਗਿਰੀਰਾਜ ਸਿੰਘ ਨੇ ਨਵਜੋਤ ਸਿੱਧੂ ਵਲੋਂ ਕਾਂਗਰਸ ਦੀ ਰਾਜਸਥਾਨ ਚ ਕੀਤੀ ਗਈ ਰੈਲੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਨਵੇਂ ਪਾਕਿਸਤਾਨੀ ਅੰਬੈਸਡਰ ਹਨ, ਜਿਹੜੇ ਭਾਰਤ ਦੀਆਂ ਚੋਣਾਂ ਚ ਪਾਕਿਸਤਾਨ ਜਾ ਕੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਪਾਕਿ ਜਾ ਕੇ ਦੇਸ਼ ਦੀ ਬੁਰਾਈਆਂ ਕਰਦੇ ਹਨ। ਇਸ ਲਈ ਸਿੱਧੂ ਸਾਹਮਣੇ ਪਾਕਿਸਤਾਨ ਜਿ਼ੰਦਾਬਾਦ ਦੇ ਨਾਅਰੇ ਲੱਗਦੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਚ ਜਦੋਂ ਵੀ ਚੋਣਾਂ ਹੋਈਆਂ ਤਾਂ ਕਾਂਗਰਸੀਆਂ ਨੇ ਪਾਕਿਸਤਾਨ ਦੀ ਫੇਰੀ ਲਾਈ ਜਿਸ ਦੀ ਤਾਜ਼ਾ ਮਿਸਾਲ ਨਵਜੋਤ ਸਿੱਧੂ ਹਨ।