ਅਗਲੀ ਕਹਾਣੀ

ਬੱਚੀ ਨੇ ਪਾਣੀ ਸਮਝ ਕੇ ਪੀ ਲਿਆ ਐਸਿਡ, ਮੌਤ

ਬੱਚੀ ਨੇ ਪਾਣੀ ਬਦਲੇ ਪੀ ਲਿਆ ਐਸਿਡ, ਮੌਤ

ਉੱਤਰ–ਪੂਰਬੀ ਦਿੱਲੀ ਦੇ ਹਰਸ਼ ਵਿਹਾਰ ਇਲਾਕੇ ’ਚ ਪੰਜਵੀਂ ਜਮਾਤ ਦੀ 11 ਸਾਲਾ ਵਿਦਿਆਰਥਣ ਸੰਜਨਾ ਨੇ ‘ਪਾਣੀ ਦੇ ਭੁਲੇਖੇ ਤੇਜ਼ਾਬ ਪੀ ਲਿਆ’, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਜਮਾਤ ਦੀ ਇੱਕ ਹੋਰ ਸਹਿਪਾਠਣ ਪਲਾਸਟਿਕ ਦੀ ਬੋਤਲ ਵਿੱਚ ਹਰੇ ਰੰਗ ਦਾ ਤਰਲ ਪਦਾਰਥ ‘ਸਾਫ਼ਟ ਡ੍ਰਿੰਕ’ ਸਮਝ ਕੇ ਸਕੂਲ ਲਿਆਈ ਸੀ ਪਰ ਅਸਲ ਵਿੱਚ ਉਹ ਪਖਾਨਾ ਸਾਫ਼ ਕਰਨ ਵਾਲਾ ਐਸਿਡ ਸੀ।

 

 

ਪੁਲਿਸ ਮੁਤਾਬਕ ਇਹ ਘਟਨਾ ਕੱਲ੍ਹ ਸਕੂਲ ਵਿੱਚ ਦੁਪਹਿਰੇ ਅੱਧੀ ਛੁੱਟੀ ਵੇਲੇ ਵਾਪਰੀ, ਜਦੋਂ ਉਹ ਦੋਵੇਂ ਸਹੇਲੀਆਂ ਜਮਾਤ ਦੇ ਕਮਰੇ ਵਿੱਚ ਹੀ ਬਹਿ ਕੇ ਖਾਣਾ ਖਾ ਰਹੀਆਂ ਸਨ।

 

 

ਉੱਤਰ–ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਲਾਪਰਵਾਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਹੁਣ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਆਖ਼ਰ ਇਹ ਭਾਣਾ ਕਿਸ ਦੀ ਲਾਪਰਵਾਹੀ ਕਾਰਨ ਵਰਤਿਆ ਹੈ। ਉਸ ਤਰਲ ਪਦਾਰਥ ਵਾਲੀ ਪਲਾਸਟਿਕ ਦੀ ਬੋਤਲ ਨੂੰ ਫ਼ਾਰੈਂਸਿਕ ਲੈਬਾਰੇਟਰੀ ਭੇਜ ਦਿੱਤਾ ਗਿਆ ਹੈ।

 

 

ਸੰਜਨਾ ਨੇ ਸਰਕਾਰੀ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜਿਆ। ਉਹ ਗ਼ਾਜ਼ੀਆਬਾਦ (ਉੱਤਰ ਪ੍ਰਦੇਸ਼) ’ਚ ਲੋਨੀ ਨੇੜੇ ਹਰਸ਼ ਵਿਹਾਰ ਵਿਖੇ ਆਪਣੇ ਮਾਪਿਆਂ ਤੇ ਭਰਾ ਨਾਲ ਰਹਿ ਰਹੀ ਸੀ। ਉਹ ਆਪਣੇ ਘਰ ਲਾਗਲੇ ਦੀਪ ਭਾਰਤੀ ਪਬਲਿਕ ਸਕੂਲ ਵਿੱਚ ਪੜ੍ਹਦੀ ਸੀ।

 

 

ਕੱਲ੍ਹ ਤਰਲ ਪਦਾਰਥ ਪੀਂਦੇ ਸਾਰ ਉਸ ਦੇ ਗਲੇ ਵਿੱਚ ਬਹੁਤ ਜ਼ਿਆਦਾ ਜਲਣ ਹੋਣ ਲੱਗੀ ਤੇ ਉਸ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਹ ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਗਈ। ਉਸ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਂਦਾ ਗਿਆ ਪਰ ਉੱਥੇ ਇਲਾਜ ਦੌਰਾਨ ਉਹ ਦਮ ਤੋੜ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Girl allegedly drinks acid mistaking it for water