ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਬਾਲਗ ਬੇਟੀ ਤੇ ਮਾਂ ਨਾਲ ਬਲਾਤਕਾਰ, 7 ਪੁਲਿਸ ਕਰਮਚਾਰੀਆਂ ਸਮੇਤ 18 ਖਿਲਾਫ ਕੇਸ ਦਰਜ

ਨਾਬਾਲਗ ਬੇਟੀ ਤੇ ਮਾਂ ਨਾਲ ਬਲਾਤਕਾਰ

ਹਰਿਆਣਾ ਦੇ ਕੈਥਲ `ਚ ਸਹਾਇਕ ਸਬ ਇੰਸਪੈਕਟਰ ਰੈਂਕ ਦੇ ਇਕ ਪੁਲਿਸ ਅਧਿਕਾਰੀ ਵੱਲੋਂ 16 ਸਾਲ ਦੀ ਇਕ ਲੜਕੀ ਅਤੇ ਉਸਦੀ ਮਾਂ ਨਾਲ ਇਕੱਠੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਲੜਕੀ ਦੀ ਸਿ਼ਕਾਇਤ ਅਨੁਸਾਰ ਘਟਨਾ ਪਿਛਲੇ ਮਹੀਨੇ ਉਸਦੇ ਪਿੰਡ `ਚ ਵਾਪਰੀ। ਸਿ਼ਕਾਇਤ ਮਿਲਣ ਬਾਅਦ ਪੁਲਿਸ ਨੇ 18 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ `ਚ 7 ਪੁਲਿਸ ਕਰਮੀ ਵੀ ਸ਼ਾਮਲ ਹਨ।


ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਪੀੜਤਾ ਨੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਕਿ ਏਐਸਆਈ ਰੈਂਕ ਦੇ ਇਕ ਪੁਲਿਸ ਅਧਿਕਾਰੀ ਨੇ ਪਿਛਲੇ ਮਹੀਨੇ ਉਸ ਅਤੇ ਉਸਦੀ ਮਾਂ ਨਾਲ ਉਨ੍ਹਾਂ ਦੇ ਘਰ ਬਲਾਤਕਾਰ ਕੀਤਾ ਅਤੇ ਪਿੰਡ ਦੇ ਸਰਪੰਚ, ਸਾਬਕਾ ਸਰਪੰਚ ਸਮੇਤ ਹੋਰ ਮੁਲਜ਼ਮ ਘਰ ਦੇ ਬਾਹਰ ਖੜ੍ਹੇ ਹੋਕੇ ਉਨ੍ਹਾਂ ਦਾ ਸਮਰਥਨ ਕਰ ਰਹੇ ਸਨ।
ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਪੀੜਤਾ ਦੀ ਸਿ਼ਕਾਇਤ ਦੇ ਆਧਾਰ `ਤੇ 18 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਪੁਲਿਸ ਕਰਮੀਆਂ `ਤੇ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ `ਚ ਇਕ ਹੈਡ ਕਾਂਸਟੇਬਲ ਅਤੇ ਇਕ ਕਾਂਸਟੇਬਲ ਸ਼ਾਮਲ ਹੈ।


ਕੈਥਲ ਦੇ ਪੁਲਿਸ ਸੁਪਰਡੈਂਟ ਆਸਥਾ ਮੋਦੀ ਨੇ ਦੱਸਿਆ ਕਿ ਬਲਾਤਕਾਰ ਤੋਂ ਇਲਾਵਾ ਪਾਕਸੋ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅੱਗੇ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ)  ਦਾ ਗਠਨ ਕੀਤਾ ਗਿਆ ਹੈ, ਜਿਸਦੀ ਅਗਵਾਈ ਡੀਐਸਪੀ ਰੈਂਕ ਦੇ ਅਧਿਕਾਰੀ ਕਰ ਰਹੇ ਹਨ।


ਪੁਲਿਸ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਨਾਬਾਲਗ ਨੇ ਆਪਣੇ ਪਿਤਾ ਦੇ ਖਿਲਾਫ ਛੇੜਛਾੜ ਦੇ ਦੋਸ਼ ਲਗਾਏ ਸਨ, ਪ੍ਰੰਤੂ ਬਾਅਦ `ਚ ਉਸਨੇ ਦੋਸ਼ ਵਾਪਸ ਲੈ ਲਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Girl and her mother allegedly raped in Haryana 7 cops among 18 booked in Kaithal