ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰ ਪਰਤ ਰਹੀ ਵਿਦਿਆਰਥਣ ਨਾਲ ਛੇੜਖਾਨੀ, ਤੰਗ ਹੋ ਕੇ ਕੀਤੀ ਖੁੱਦਕੁਸ਼ੀ

ਭੈਣ ਦੇ ਸਹੁਰੇ ਘਰ ਚ ਰਹਿ ਰਹੀ 8ਵੀਂ ਜਮਾਤ ਦੀ ਵਿਦਿਆਥਣ ਨੇ ਪਿੰਡ ਦੇ ਇਕ ਆਵਾਰਾ ਮੁੰਡੇ ਦੀ ਛੇੜਖਾਨੀ ਤੋਂ ਤੰਗ ਆ ਕੇ ਅੱਗ ਲਾ ਕੇ ਖੁੱਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਥਾਣਾ ਦੇਹਾਤੀ ਦੇ ਇੰਚਾਰਜ ਨੇ ਦਸਿਆ ਕਿ ਦੋਸ਼ੀ ਨੌਜਵਾਨ ਅੰਕਿਤ ਸਿੰਘ ਖਿਲਾਫ਼ ਖੁੱਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਦੋਸ਼ੀ ਹਾਲੇ ਫਰਾਰ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਘਟਨਾ ਮੰਗਲਵਾਰ ਸ਼ਾਮ ਦੀ ਹੈ ਜਦੋਂ ਉਕਤ ਵਿਦਿਆਰਥਣ ਪਿੰਡ ਦੇ ਕਰਿਆਣਾ ਦੀ ਦੁਕਾਨ ਤੋਂ ਕੁਝ ਸਮਾਨ ਖਰੀਦ ਦੇ ਪਰਤ ਰਹੀ ਸੀ। ਇਸ ਦੌਰਾਨ ਗੁਆਂਢ ਦੇ ਇਕ ਨੌਜਵਾਨ ਨੇ ਉਕਤ ਵਿਦਿਆਰਥਣ ਦਾ ਮੁੰਹ ਦਬਾ ਕੇ ਉਸ ਨੂੰ ਨੇੜੇ ਬਣੇ ਇਕ ਪੁਰਾਣੇ ਖਾਲੀ ਘਰ ਚ ਲੈ ਗਿਆ ਤੇ ਉਸ ਨਾਲ ਛੇੜਛਾੜ ਕਰਨ ਲੱਗ ਪਿਆ। ਇਸ ਦੌਰਾਨ ਵਿਦਿਆਰਥਣ ਨੇ ਰੌਲਾ ਪਾਇਆ ਤਾਂ ਨੌਜਵਾਨ ਨੇ ਧਮਕਾਉਂਦਿਆਂ ਹੋਇਆਂ ਭੱਜ ਗਿਆ। ਵਿਦਿਆਰਥਣ ਆਪਣੇ ਘਰ ਪੁੱਜੀ ਤੇ ਕਮਰੇ ਚ ਖੁੱਦ ਨੂੰ ਬੰਦ ਕਰਕੇ ਅੱਗ ਲਗਾ ਲਈ।

 

ਘਰ ਚ ਲੱਗੀ ਅੱਗ ਦੇਖ ਕੇ ਨੇੜਲੇ ਗੁਆਂਢੀਆਂ ਨੇ ਭੱਜ ਕੇ ਮੌਕੇ ਤੇ ਪੁੱਜੇ ਪਰ ਉਦੋਂ ਤੱਕ ਵਿਦਿਆਰਥਣ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਈ ਸੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਭੈਣ ਤੇ ਭਣੋਈਆ ਘਰੋਂ ਬਾਹਰ ਗਏ ਹੋਏ ਸਨ।

 

ਭਣੋਈਏ ਨੇ ਦਸਿਆ ਕਿ ਉਕਤ ਵਿਦਿਆਰਥਣ ਪਿਛਲੇ 5 ਸਾਲ ਤੋਂ ਉਸ ਦੇ ਕੋਲ ਰਹਿ ਕੇ ਪਿੰਡ ਦੇ ਹੀ ਸਕੂਲ ਚ ਪੜ੍ਹਦੀ ਸੀ। ਗੁਆਂਢੀ ਨੌਜਵਾਨ ਉਸ ਨਾਲ ਹਮੇਸ਼ਾ ਘਟੀਆ ਵਤੀਰਾ ਕਰਦਾ ਸੀ। ਮੰਗਲਵਾਰ ਸ਼ਾਮ ਨੂੰ ਉਸ ਨੇ ਹੱਦ ਹੀ ਕਰ ਦਿੱਤੀ। ਵਿਦਿਆਰਥਣ ਨੂੰ ਅਗਵਾ ਕਰਕੇ ਅਸ਼ਲੀਲ ਹਰਕਤਾਂ ਕੀਤੀਆਂ ਜਿਸ ਕਾਰਨ ਸ਼ਰਮਸਾਰ ਹੋ ਕੇ ਉਸ ਨੇ ਆਪਣੀ ਜਾਨ ਦੇ ਦਿੱਤੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:girl burn himself as molested by man in crime