ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਏ ਵੱਲੋਂ 4 ਸਾਲਾ ਬੱਚੀ ਨਾਲ ਬਲਾਤਕਾਰ

ਤਾਏ ਵੱਲੋਂ 4 ਸਾਲਾ ਬੱਚੀ ਨਾਲ ਬਲਾਤਕਾਰ

ਬਰੇਲੀ ਦੇ ਫਤੇਹਗੰਜ ਪੂਰਵੀ ਵਿਚ ਘਰ ਵਿਚ ਖੇਡ ਰਹੀ ਚਾਰ ਸਾਲਾ ਦੀ ਬੱਚੀ ਨਾਲ ਉਸਦੇ ਤਾਇਆ ਨੇ ਬਲਾਤਕਾਰ ਕੀਤਾ। ਖੂਨ ਨਿਕਲਣ ਅਤੇ ਬੱਚੀ ਦੇ ਚੀਕਣ ਉਤੇ ਦੋਸ਼ੀ ਨੇ ਹੱਤਿਆ ਦੇ ਇਰਾਦੇ ਨਾਲ ਉਸਦਾ ਪੇਟ ਕੱਟ ਦਿੱਤਾ। ਬੱਚੀ ਦੀਆਂ ਚੀਕਾਂ ਸੁਣਕੇ ਆਸਪਾਸ ਦੇ ਲੋਕ ਉਥੇ ਆ ਗਏ ਮਾਮਲੇ ਦੀ ਸੂਚਨਾ ਉਤੇ ਫਤੇਹਗੰਜ ਪੂਰਵੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਬੱਚੀ ਨੂੰ ਮਹਿਲਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

 

ਬੱਚੀ ਦੀ ਮਾਂ ਨੇ ਦੱਸਿਆ ਕਿ ਉਸਦਾ ਪਤੀ ਖੇਤ ਸੀ ਅਤੇ ਉਹ ਘਰ ਅੰਦਰ ਕੰਮ ਕਰ ਰਹੀ ਸੀ। ਇਸ ਦੌਰਾਨ ਜੇਠ ਗਵਾਲਾ ਪ੍ਰਸਾਦ ਘਰ ਵਿਚ ਦਾਖਲ ਹੋ ਗਿਆ। ਉਸਨੇ ਮਹਿਲਾ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਸਦਾ ਹੱਥ ਫੜਕੇ ਕਮਰੇ ਵਿਚ ਖਿੱਚਿਆ। ਮਹਿਲਾ ਹੱਥ ਛੁਡਾਕੇ ਬਾਹਰ ਨਿਕਲ ਗਈ। ਉਸਦੀ ਚਾਰ ਸਾਲ ਦੀ ਬੱਚੇ ਘਰ ਵਿਚ ਖੇਡ ਰਹੀ ਸੀ। ਗਵਾਲਾ ਪ੍ਰਸਾਦ ਬੱਚੀ ਨੂੰ ਬਹਲਾ ਫੁਸਲਾਕੇ ਕਮਰੇ ਵਿਚ ਲੈ ਗਿਆ। ਉਸਨੇ ਬੱਚੀ ਨਾਲ ਜਬਰਦਸਤੀ ਕੀਤੀ। ਮਾਸੂਮ ਦੀਆਂ ਚੀਕਾਂ ਸੁਣਕੇ ਆਸ–ਪਾਸ ਦੇ ਲੋਕ ਮੌਕੇ ਉਤੇ ਪਹੁੰਚ ਗਏ। ਫੜੇ ਜਾਣ ਦੇ ਡਰ ਨਾਲ ਦੋਸ਼ੀ ਨੇ ਬੱਚੀ ਦਾ ਪੇਟ ਪਾੜ ਦਿੱਤਾ। ਗੁਆਂਢੀਆਂ ਨੇ ਬੱਚੀ ਦੇ ਮਾਤਾ–ਪਿਤਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਬੱਚੀ ਖੂਨ ਨਾਲ ਲਥਪਥ ਹੋ ਗਈ। ਬੱਚੀ ਨੂੰ ਬਰੇਲੀ ਦੇ ਮਹਿਲਾ ਹਸਪਾਤਲ ਵਿਚ ਭਰਤੀ ਕਰਵਾਇਆ ਗਿਆ। ਮੈਡੀਕਲ ਰਿਪੋਰਟ ਵਿਚ ਬੱਚੀ ਨਾਲ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ।  ਫਤੇਹਗੰਜ ਪੂਰਵੀ ਪੁਲਿਸ ਨੇ ਦੋਸ਼ੀ ਗਵਾਲਾ ਪ੍ਰਸਾਦ ਖਿਲਾਫ ਜਬਰ ਜਨਾਹ ਕਰਨ, ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਮੁਕਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

 

ਪਿਹਲਾਂ ਡਾਕਟਰਾਂ ਨੇ ਕੀਤਾ ਭਰਤੀ ਕਰਨ ਤੋਂ ਮਨ੍ਹਾਂ

 

ਬੱਚੀ ਦੇ ਮੈਡੀਕਲ ਲਈ ਮਹਿਲਾ ਹਸਪਤਾਲ ਲਿਆਂਦਾ ਗਿਆ। ਉਸ ਸਮੇਂ ਥਾਣੇ ਦਾ ਇਕ ਦਰੋਗਾ ਵੀ ਨਾਲ ਸੀ। ਬਾਅਦ ਵਿਚ ਦਰੋਗਾ ਪੀੜਤ ਪਰਿਵਾਰ ਨੂੰ ਹਸਪਤਾਲ ਛੱਕ ਕੇ ਕਿਤੇ ਚਲਿਆ ਗਿਆ। ਅਜਿਹੇ ਵਿਚ ਮਹਿਲਾ ਡਾਕਟਰ ਨੇ ਬੱਚੀ ਨੂੰ ਹਸਪਤਾਲ ਵਿਚ ਭਰਤੀ ਕਰਨ ਤੋਂ ਮਨਾਂ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਡਾਕਟਰ ਦੇ ਸਾਹਮਣੇ ਹੱਥ ਜੋੜਦਾ ਰਿਹਾ। ਇਸ ਵਿਚ ਮਹਿਲਾ ਹਸਪਤਾਲ ਦੀ ਸੀਐਮਐਸ ਡਾ. ਅਲਕਾ ਸ਼ਰਮਾ ਪਹੁੰਚ ਗਈ। ਸੀਐਮਐਸ ਦੀ ਫਟਕਾਰ ਬਾਅਦ ਮਹਿਲਾ ਡਾਕਟਰ ਨੇ ਬੱਚੀ ਨੂੰ ਹਸਪਤਾਲ ਵਿਚ ਭਰਤੀ ਕਰ ਲਿਆ।

 

ਡਾ. ਅਲਕਾ ਸ਼ਰਮਾ ਨੇ ਕਿਹਾ ਕਿ ਪਰਿਵਾਰ ਮੈਂਬਰ ਬੱਚੇ ਨੂੰ ਹਸਪਤਾਲ ਵਿਚ ਨਾਜੁਕ ਹਾਲਤ ਵਿਚ ਲੈ ਕੇ ਆਏ ਸਨ। ਹੁਣ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਡਾਕਟਰਾਂ ਨੇ ਉਸਿਦਾ ਇਲਾਜ਼ ਸ਼ੁਰੂ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:girl child raped and her stomach torn in Bareilly