ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਕਟਰਾਂ ਨੇ ਪੈਰ ਦੀ ਹੱਡੀ ਨਾਲ ਬਣਾਇਆ ਲੜਕੀ ਦਾ ਜਬਾੜਾ

ਬੀਐਚਯੂ ਦੇ ਡੈਂਟਲ ਮੈਡੀਕਲ (ਦੰਦ ਵਿਗਿਆਨ) ਫੈਕਲਟੀ ਵਿਖੇ ਸ਼ਨਿੱਚਰਵਾਰ ਨੂੰ ਇਕ ਮਾਈਕਰੋ-ਵੈਸਕੁਲਰ ਪੁਨਰ ਨਿਰਮਾਣ ਕਾਰਜਸ਼ੀਲ ਵਰਕਸ਼ਾਪ ਕੀਤੀ ਗਈ, ਜਿਸ ਚ ਇਕ 19 ਸਾਲਾ ਲੜਕੀ ਦੇ ਪੈਰ ਚੋਂ ਹੱਡੀ ਲੈ ਕੇ ਉਸਦਾ ਨਵਾਂ ਜਬਾੜਾ ਬਣਾਇਆ ਗਿਆ। ਇਕ ਸਾਲ ਪਹਿਲਾਂ ਟਿਊਮਰ ਕਾਰਨ ਲੜਕੀ ਨੂੰ ਆਪਣਾ ਪੂਰਾ ਹੇਠਲਾ ਜਬਾੜਾ ਗੁਆਉਣਾ ਪਿਆ ਸੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਚੇਨਈ ਤੋਂ ਆਏ ਸਰਜਨ ਪ੍ਰੋ. ਐਮ ਸੇਂਥਿਲ ਨੇ ਚੰਦੌਲੀ ਦੀ ਇਸ ਪੀੜਤ ਲੜਕੀ ਦੇ ਪੈਰ ਦੀ ਫੀਬੁਲਾ ਹੱਡੀ ਨੂੰ ਖੂਨ ਸਪਲਾਈ ਵਾਲੀਆਂ ਨਾੜੀਆਂ ਸਮੇਤ ਕੱਢ ਕੇ ਜਬਾੜਾ ਬਣਾਇਆ ਤੇ ਇਸ ਨੂੰ ਲਗਾ ਦਿੱਤਾ।

 

ਜਬਾਡਾ ਸਹੀ ਢੰਗ ਨਾਲ ਲੱਗ ਜਾਣ ਬਾਅਦ ਇਸ ਚ ਨਕਲੀ ਦੰਦ ਵੀ ਲਗਾਏ ਜਾਣਗੇ। ਜਿਸ ਨਾਲ ਲੜਕੀ ਦਾ ਚਿਹਰਾ ਵਾਪਸ ਆਪਣੇ ਪੁਰਾਣੇ ਆਕਾਰ ਚ ਆ ਜਾਵੇਗਾ। ਉਹ ਖਾਣ ਅਤੇ ਚਬਾਉਣ ਦੇ ਯੋਗ ਹੋਵੇਗੀ।

 

ਪ੍ਰੋ. ਸੇਂਥਿਲ ਨੇ ਬੀਐਚਯੂ ਦੰਦਾਂ ਦੀ ਫੈਕਲਟੀ ਦੇ ਡਾਕਟਰਾਂ ਨਾਲ ਮਿਲ ਕੇ ਤਕਰੀਬਨ ਸੱਤ ਘੰਟਿਆਂ ਵਿੱਚ ਆਪ੍ਰੇਸ਼ਨ ਮੁਕੰਮਲ ਕੀਤਾ। ਫੀਬੁਲਾ ਹੱਡੀ ਨੂੰ ਪਹਿਲਾਂ ਪੈਰ ਤੋਂ ਕੱਟ ਕੇ ਇੱਕ ਜਬਾੜੇ ਦਾ ਆਕਾਰ ਦਿੱਤਾ ਗਿਆ। ਇਸ ਤੋਂ ਬਾਅਦ ਇਸ ਨੂੰ ਉਪਰਲੇ ਜਬਾੜੇ ਨਾਲ ਜੋੜਿਆ ਗਿਆ ਸੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਪ੍ਰੋ. ਸੇਂਥਿਲ ਨੇ ਦੱਸਿਆ ਕਿ ਅਜਿਹੀਆਂ ਸਰਜਰੀਆਂ ਦੀ ਸਫਲਤਾ ਡਾਕਟਰ ਦੀ ਮਾਹਰਤਾ ’ਤੇ ਨਿਰਭਰ ਕਰਦੀ ਹੈ। ਜਬਾੜੇ ਦੀ ਸੈਟਿੰਗ ਸਹੀ ਢੰਗ ਨਾਲ ਨਹੀਂ ਹੁੰਦੀ ਤਾਂ ਚਿਹਰੇ ਦੀ ਆਕਾਰ ਤਾਂ ਵਿਗੜਦਾ ਹੀ ਹੈ ਨਾਲ ਮਰੀਜ਼ ਨੂੰ ਬੋਲਣ ਅਤੇ ਖਾਣ ਚ ਵੀ ਮੁਸ਼ਕਲ ਹੋ ਸਕਦੀ ਹੈ। ਪ੍ਰੋ. ਐਮ ਸੇਂਥਿਲ ਨੇ ਹੁਣ ਤਕ ਤਕਰੀਬਨ 500 ਆਪ੍ਰੇਸ਼ਨ ਕੀਤੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:girl did not have lower jaw doctors made a new jaw from the leg bone