ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ ’ਤੇ ਬਣੇ ਬੁਆਏਫ਼ੈਂਡ ਖਾਤਰ ਕੁੜੀ ਨੇ ਆਪਣੀ ਮਾਂ ਨੂੰ ਕਰ ਦਿੱਤਾ ਕਤਲ

ਕਾਲਜ ਦੀ ਇੱਕ 19 ਸਾਲਾ ਵਿਦਿਆਰਥਣ ਨੇ ਫੇਸਬੁੱਕ ’ਤੇ ਬਣੇ ਬੁਆਏਫ਼ੈਂਡ ਖਾਤਰ ਆਪਣੀ 50 ਸਾਲਾ ਮਾਂ ਨੂੰ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਲੜਕੀ ਅਤੇ ਉਸਦੇ ਬੁਆਏਫ਼ੈਂਡ ਐਸ ਸੁਰੇਸ਼ ਸਮੇਤ ਦੋ ਹੋਰ ਨਾਬਾਲਿਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਤਾਮਿਲਨਾਡੂ ਦੀ ਇਸ ਘਟਨਾ ਮੁਤਾਬਕ ਮੁਲਜ਼ਮ ਵਿਦਿਆਰਥਣ ਦਾ ਨਾਂ ਐਸ ਦੇਵੀਪ੍ਰਿਆ ਹੈ। ਉਹ ਤਾਮਿਲਨਾਡੂ ਦੇ ਤਿਰੂਵਲੂੱਰ ਚ ਅੰਜੇਨਯਾਪੁਰਮ ਦੀ ਨਿਵਾਸੀ ਹੈ ਅਤੇ ਅਵਾਦੀ ਸਥਿਤ ਇੱਕ ਕਾਲਜ ਚ ਬੈਚਲਰ ਆਫ਼ ਕਾਮਰਸ ਦੇ ਦੂਜੇ ਸਾਲ ਦੀ ਵਿਦਿਆਰਥਣ ਹੈ। ਕਿਹਾ ਜਾ ਰਿਹਾ ਹੈ ਕਿ ਉਕਤ ਵਿਦਿਆਰਥਣ ਨੇ ਫੇਸਬੁੱਕ ਤੇ ਬਣੇ ਆਪਣੇ ਬੁਆਫ਼ੈਂਡ ਸੁਰੇਸ਼ ਨਾਲ ਰਿਸ਼ਤੇ ਤੇ ਆਪਣੀ ਮਾਂ ਦੀ ਇਤਰਾਜਗੀ ਮਗਰੋਂ ਉਸਦਾ ਕਤਲ ਕਰ ਦਿੱਤਾ।

 

ਪੁਲਿਸ ਮੁਤਾਬਕ ਦੇਵੀਪ੍ਰਿਆ ਦੀ ਸੁਰੇਸ਼ ਨਾਲ ਫੇਸਬੁੱਕ ਤੇ ਗੱਲਬਾਤ ਸ਼ੁਰੂ ਹੋਈ ਅਤੇ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਪਏ। ਵਿਦਿਆਰਥਣ ਦੀ ਮਾਂ ਬਾਨੁਮਤੀ ਇਸ ਰਿਸ਼ਤੇ ਨੂੰ ਮਨਾ ਕਰ ਗਈ ਅਤੇ ਦੇਵੀਪ੍ਰਿਆ ਨੂੰ ਪੜ੍ਹਾਈ ਤੇ ਧਿਆਨ ਦੇਣ ਨੂੰ ਕਿਹਾ। ਸੁਰੇਸ਼ ਨੇ ਦੇਵੀਪ੍ਰਿਆ ਨੂੰ ਦੱਸਿਆ ਸੀ ਕਿ ਉਹ ਮੈਸੂਰ ਚ ਆਈਟੀ ਪ੍ਰੋਫ਼ੈਸ਼ਨਲ ਵਜੋਂ ਕੰਮ ਕਰਦਾ ਹੈ।

 

ਪੁਲਿਸ ਨੇ ਅੱਗੇ ਦੱਸਿਆ ਕਿ ਦੇਵੀਪ੍ਰਿਆ ਨੇ ਦੋ ਨਾਬਾਲਗਾਂ ਨੂੰ ਆਪਣਾ ਦੋਸਤ ਦੱਸ ਕੇ ਆਪਣੀ ਮਾਂ ਨਾਲ ਮਿਲਵਾਇਆ। ਜਦੋਂ ਮਾਂ ਬਾਨੁਮਤੀ ਘਰ ਚ ਇਕੱਲੀ ਸੀ ਤਾਂ ਦੇਵੀਪ੍ਰਿਆ ਨੇ ਦੋਨਾਂ ਨਾਬਾਲਗਾਂ ਨਾਲ ਮਿਲ ਕੇ ਦਾਤੀ ਮਾਰ ਕੇ ਆਪਣੀ ਮਾਂ ਨੂੰ ਕਤਲ ਕਰ ਦਿੱਤਾ। ਬਾਨੁਮਤੀ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਦੋਨਾਂ ਨਾਬਾਲਗਾਂ ਨੂੰ ਫੜ੍ਹ ਲਿਆ ਜਿਨ੍ਹਾਂ ਨੇ ਪੁੱਛਗਿੱਛ ਮਗਰੋਂ ਆਪਣਾ ਜੁਰਮ ਕਬੂਲ ਕਰ ਲਿਆ ਹੈ।

 

ਇਸ ਖੁਲਾਸੇ ਮਗਰੋਂ ਮੰਗਲਵਾਰ ਨੂੰ ਸੁਰੇਸ਼ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ੁਰੂਆਤੀ ਪੁੱਛਗਿੱਛ ਚ ਸਾਹਮਣੇ ਆਇਆ ਕਿ ਸੁਰੇਸ਼ ਕਿਸੇ ਵੀ ਆਈਟੀ ਕੰਪਨੀ ਚ ਕੰਮ ਨਹੀਂ ਕਰਦਾ ਸਗੋਂ ਆਂਧਰਾ ਪ੍ਰਦੇਸ਼ ਦੀ ਸ਼੍ਰੀ ਸਿਟੀ ਚ ਕੰਮ ਕਰਦਾ ਸੀ ਤੇ ਉਸਨੇ ਦੇਵੀਪ੍ਰਿਆ ਨੂੰ ਪਿਆਰ ਚ ਵਰਗਲਾਉਣ ਲਈ ਝੂਠ ਬੋਲਿਆ ਸੀ।  

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Girl kills her mother for boyfriend on Facebook