ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੀ ਨੇ ਘੋਟਿਆ ਮਾਂ ਦਾ ਗਲ਼, ਕਈਆਂ ਨਾਲ ਸਬੰਧ ਹੋਣ 'ਤੇ ਜਤਾਇਆ ਸੀ ਇਤਰਾਜ

ਹੈਦਰਾਬਾਦ ਦੇ ਮੰਗਲੁਰੂ ਖੇਤਰ ਵਿਚ ਇਕ ਨੌਜਵਾਨ ਲੜਕੀ ਨੇ ਆਪਣੀ ਮਾਂ ਦਾ ਸਨਸਨੀਖੇਜ਼ ਢੰਗ ਨਾਲ ਕਤਲ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਇਸ ਕਤਲ ਨੂੰ ਨੇਪਰੇ ਚਾੜਨ ਲਈ ਉਕਤ ਲੜਕੀ ਆਪਣੇ ਬੁਆਏਫਰੈਂਡ ਨੂੰ ਵੀ ਨਾਲ ਲੈ ਗਈ ਸੀ। ਇੰਨਾ ਹੀ ਨਹੀਂ ਮਾਂ ਕਤਲ ਕਰਨ ਤੋਂ ਬਾਅਦ ਦੋਨਾਂ ਨੇ ਮ੍ਰਿਤਕ ਦੇਹ ਨਾਲ ਤਿੰਨ ਦਿਨ ਬਤੀਤ ਕੀਤੇ।

 

ਜਾਣਕਾਰੀ ਮੁਤਾਬਕ ਘਟਨਾ 18 ਅਕਤੂਬਰ ਦੀ ਹੈ ਪਰ ਜਦੋਂ ਪੁਲਿਸ ਨੇ ਇਸ ਕੇਸ ਦੇ ਇਕ ਦੋਸ਼ੀ ਨੂੰ 28 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਤਾਂ ਸਾਰਾ ਰਾਜ਼ ਸਾਹਮਣੇ ਆ ਗਿਆ। 19 ਸਾਲਾ ਕਾਤਲ ਲੜਕੀ ਕੀਰਤੀ ਰੈੱਡੀ ਨੇ ਆਪਣੀ 39 ਸਾਲਾ ਮਾਂ ਦੀ ਗਲਾ ਘੁੱਟ ਕੇ ਕਤਲ ਕਰ ਦਿੱਤਾ।

 

ਦੋਸ਼ ਹੈ ਕਿ ਉਕਤ ਲੜਕੀ ਕੀਰਤੀ ਦੋ ਲੜਕਿਆਂ ਨਾਲ ਪ੍ਰੇਮ ਸਬੰਧ ਚਲਾ ਰਹੀ ਸੀ, ਜਿਸਦਾ ਉਸਦੀ ਮਾਂ ਨੇ ਕਥਿਤ ਤੌਰ 'ਤੇ ਵਿਰੋਧ ਕੀਤਾ ਸੀ। ਕੀਰਤੀ ਇੱਕ ਗ੍ਰੈਜੂਏਟ ਵਿਦਿਆਰਥਣ ਹੈ ਤੇ ਜਦੋਂ ਉਹ ਰਾਤ ਨੂੰ ਆਪਣੀ ਮਾਂ ਦਾ ਗਲਾ ਘੁੱਟ ਰਹੀ ਸੀ ਤਾਂ ਉਸਦਾ ਬੁਆਏਫ੍ਰੈਂਡ ਉਸਦੀ ਮਾਂ ਦੇ ਪੈਰ ਫੜਨ ਦਾ ਕੰਮ ਕਰ ਰਿਹਾ ਸੀ।

 

ਘਟਨਾ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਮ੍ਰਿਤਕ ਔਰਤ ਦੀ ਲਾਸ਼ ਨਾਲ ਤਿੰਨ ਦਿਨ ਘਰ ਚ ਬਿਤਾਏ। ਜਦੋਂ ਸੜੀ ਹੋਈ ਲਾਸ਼ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਤਾਂ ਲਾਸ਼ ਨੂੰ ਨੇੜੇ ਇਕ ਰੇਲਵੇ ਟ੍ਰੈਕ 'ਤੇ ਸੁੱਟ ਆਏ।

 

ਜਦੋਂ ਕੀਰਤੀ ਵਾਪਸ ਘਰ ਆਈ ਤਾਂ ਉਸ ਦੇ ਟਰੱਕ ਡਰਾਈਵਰ ਪਿਤਾ ਸ੍ਰੀਨਿਵਾਸ ਰੈਡੀ ਨੇ ਕੀਰਤੀ ਨੂੰ ਉਸਦੀ ਮਾਂ ਬਾਰੇ ਪੁੱਛਿਆ। ਪਰ ਕੀਰਤੀ ਨੇ ਇਸ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕੀਰਤੀ ਨੇ ਪਿਤਾ ਨੂੰ ਦੱਸਿਆ ਕਿ ਉਹ ਵਿਸ਼ਾਖਾਪਟਨਮ ਗਈ ਸੀ ਤੇ ਜਦੋਂ ਉਹ ਘਰ ਪਰਤੀ ਤਾਂ ਮਾਂ ਘਰੇ ਨਹੀਂ ਸੀ।

 

ਕੀਰਤੀ ਵਾਰ-ਵਾਰ ਆਪਣੇ ਬਿਆਨਾਂ ਨੂੰ ਬਦਲ ਰਹੀ ਸੀ, ਜਿਸ ਨਾਲ ਸ੍ਰੀਨਿਵਾਸ ਨੂੰ ਸ਼ੱਕ ਹੋਇਆ। ਉਸਨੇ ਆਪਣੀ ਪਤਨੀ ਦੇ ਲਾਪਤਾ ਹੋਣ ਬਾਰੇ ਪੁਲਿਸ ਨੂੰ ਸ਼ਿਕਾਇਤ ਲਿਖੀ ਸੀ। ਜਦੋਂ ਪੁਲਿਸ ਨੇ ਸ੍ਰੀਨਿਵਾਸ ਅਤੇ ਬਾਕੀ ਪਰਿਵਾਰ ਤੋਂ ਪੁੱਛਗਿੱਛ ਕੀਤੀ ਤਾਂ ਕੀਰਤੀ ਦੇ ਬਿਆਨਾਂ ਦਾ ਸ਼ੱਕ ਹੋਰ ਡੂੰਘਾ ਹੋ ਗਿਆ।

 

ਇਸ ਤੋਂ ਬਾਅਦ ਪੁਲਿਸ ਨੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਕਤਲ ਨੂੰ ਅੰਜਾਮ ਦੇਣ ਬਾਰੇ ਸਪੱਸ਼ਟ ਤੌਰ 'ਤੇ ਦੱਸਿਆ। ਕੀਰਤੀ ਨੇ ਆਪਣੀ ਮਾਂ ਦੇ ਕਤਲ ਦਾ ਇਕਬਾਲ ਕੀਤਾ ਜਿਸ ਨੂੰ ਬਾਅਦ ਵਿਚ ਪੁਲਿਸ ਨੇ ਜੇਲ੍ਹ ਭੇਜ ਦਿੱਤਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:girl kills mother by strangling her over objecting to having affair with many boys