ਦਿੱਲੀ ਨਾਲ ਲੰਗਦੇ ਗੁਰੂਗ੍ਰਾਮ ਚ ਇਕ 24 ਸਾਲਾ ਲੜਕੀ, ਜੋ ਕਿ ਇਮਤਿਹਾਨ ਦੇਣ ਲਈ ਆਈ ਸੀ, ਨਾਲ ਉਸ ਦੇ ਦੂਰ ਦੇ ਚਚੇਰਾ ਭਰਾ ਨੇ ਇਕ ਹੋਟਲ ਦੇ ਕਮਰੇ ਚ ਲੈ ਜਾ ਕੇ ਬਲਾਤਕਾਰ ਕੀਤਾ। ਪੁਲਿਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਉਹ ਮਹਿੰਦਰਗੜ੍ਹ ਦੀ ਵਸਨੀਕ ਹੈ ਤੇ ਗੁਰੂਗ੍ਰਾਮ ਵਿੱਚ ਪ੍ਰੀਖਿਆ ਦੇਣ ਲਈ ਆਈ ਸੀ।
ਪ੍ਰੀਖਿਆ ਕੇਂਦਰ ਵਿਖੇ ਦੋਨਾਂ ਦੀ ਮੁਲਾਕਾਤ ਹੋਈ ਸੀ ਜਿਸ ਤੋਂ ਬਾਅਦ ਦੋਵਾਂ ਨੇ ਹੋਟਲ ਚ ਇੱਕ ਕਮਰਾ ਲੈ ਕੇ ਰਹਿਣ ਦੀ ਯੋਜਨਾ ਬਣਾਈ। ਜਦੋਂ ਉਕਤ ਨੌਜਵਾਨ ਕੁੜੀ ਰਾਤ ਨੂੰ ਉਸ ਮੁੰਡੇ ਨਾਲ ਰਹੀ ਤਾਂ ਮੁਲਜ਼ਮ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਪੀੜਤ ਕੁੜੀ ਨੇ ਉਸੇ ਵੇਲੇ ਸ਼ਿਕਾਇਤ ਨਾ ਕਰਦੇ ਹੋਏ ਕੱਲ ਐਤਵਾਰ ਨੂੰ ਮੁਲਜ਼ਮ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਅਨੁਸਾਰ ਇਹ ਘਟਨਾ 22 ਸਤੰਬਰ ਨੂੰ ਵਾਪਰੀ ਸੀ।
ਮਹਿੰਦਰਗੜ੍ਹ ਜ਼ਿਲ੍ਹੇ ਚ ਜ਼ੀਰੋ ਐਫਆਈਆਰ ਦਰਜ ਹੋਣ ਕਾਰਨ ਮਾਮਲਾ ਗੁਰੂਗ੍ਰਾਮ ਪੁਲਿਸ ਕੋਲ ਪਹੁੰਚ ਗਿਆ ਹੈ। ਗੁਰੂਗਰਾਮ ਪੁਲਿਸ ਦੇ ਪੀਆਰਓ ਸੁਭਾਸ਼ ਬੋਕਨ ਨੇ ਕਿਹਾ ਕਿ ਪੀੜਤ ਲੜਕੀ ਦੇ ਬਿਆਨ ਮਾਮਲੇ ਵਿੱਚ ਦਰਜ ਕੀਤੇ ਗਏ ਹਨ ਅਤੇ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ।
ਪੀੜਤ ਲੜਕੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਇਥੇ ਇਕ ਪ੍ਰੀਖਿਆ ਕੇਂਦਰ ਚ ਪੇਪਰ ਦੇਣ ਲਈ ਆਈ ਸੀ। ਉਹ ਗੁਰੂਗ੍ਰਾਮ ਦੇ ਬੱਸ ਅੱਡੇ ਨੇੜੇ ਇਕ ਹੋਟਲ ਚ ਆਪਣੇ ਦੂਰ ਦੇ ਚਚੇਰਾ ਭਰਾ ਨਾਲ ਰਹਿ ਰਹੀ ਸੀ। ਜਦੋਂ ਮੈਂ ਰਾਤ ਨੂੰ ਸੁੱਤੀ ਸੀ ਤਾਂ ਦੂਰ ਦੇ ਚਚੇਰੇ ਭਰਾ ਨੇ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ।
ਪੀੜਤਾ ਨੇ ਕਿਹਾ ਕਿ ਜਿਸ ਦਿਨ ਇਹ ਘਟਨਾ ਵਾਪਰੀ, ਅਗਲੇ ਹੀ ਦਿਨ ਉਸ ਦੀ ਇਮਤਿਹਾਨ ਸੀ, ਇਸ ਲਈ ਉਸਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਨਹੀਂ ਦੱਸਿਆ। ਉਸਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਚੱਲ ਰਹੀਆਂ ਸਨ ਤੇ ਕੁਝ ਦਿਨ ਬਾਅਦ ਇਹ ਚਿੰਤਾਵਾਂ ਦੂਰ ਹੋਈਆਂ ਤਾਂ ਉਸਨੇ ਇਸ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਦੱਸਣ ਦਾ ਫੈਸਲਾ ਕੀਤਾ।