ਬਿਹਾਰ ਦੀ ਰਾਜਧਾਨੀ ਪਟਨਾ ਦੇ ਰਾਜੇਂਦਰਨਗਰ ਦੇ ਆਕ੍ਰਿਤੀ (ਬਦਲਿਆ ਨਾਂ) ਦਾ ਘਰ ਹਾਲੇ ਵੀ ਪਾਣੀ ਚ ਡੁੱਬਿਆ ਪਿਆ ਹੈ। ਘਰ ਚ 4 ਫੁੱਟ ਤੱਕ ਪਾਣੀ ਵੜਿਆ ਹੋਇਆ ਹੈ। ਸੁੱਕੇ ਕੱਪੜੇ ਅਤੇ ਸੈਨੇਟਰੀ ਨੈਪਕਿਨ ਵੀ ਡੁੱਬ ਗਏ ਹਨ। ਹੁਣ ਆਕ੍ਰਿਤੀ ਨੂੰ ਦੋ ਦਿਨ ਪਹਿਲਾਂ ਇਨ੍ਹਾਂ ਦੀ ਲੋੜ ਪਈ। ਆਕ੍ਰਿਤੀ ਨੇ ਆਪਣੇ ਕੁਝ ਦੋਸਤਾਂ ਨੂੰ ਵਟਸਐਪ ਉੱਤੇ ਲਿਖਿਆ- ਪਾਣੀ ਘਰ ਦੇ ਬਾਹਰ ਖੜ੍ਹਿਆ ਪਿਆ ਹੈ, ਮੈਨੂੰ ਤੁਰੰਤ ਸੈਨੇਟਰੀ ਨੈਪਕੀਨ ਦੀ ਲੋੜ ਹੈ। ਕੀ ਕੋਈ ਕਿਸੇ ਢੰਗ ਨਾਲ ਤੁਹਾਡੇ ਚੋਂ ਕੋਈ ਇੱਕ ਪੈਕੇਟ ਮੁਹੱਈਆ ਕਰਵਾ ਸਕਦਾ ਹੈ।
ਆਕ੍ਰਿਤੀ ਦੇ ਇਸ ਸੰਦੇਸ਼ ਤੋਂ ਬਾਅਦ ਉਸ ਦੇ ਕਈ ਪਛਾਣ ਵਾਲੇ ਸਰਗਰਮ ਹੋਏ। ਪਾਣੀ ਵਾਧੂ ਹੋਣ ਕਰਕੇ ਜਾਣ ਚ ਮੁਸ਼ਕਲ ਹੋ ਰਹੀ ਸੀ। ਪਰ ਬੁੱਧਵਾਰ ਨੂੰ ਆਕ੍ਰਿਤੀ ਨੂੰ ਕਈ ਕੋਸ਼ਿਸ਼ਾਂ ਤੋਂ ਬਾਅਦ ਸੈਨੇਟਰੀ ਨੈਪਕੀਨ ਮਿਲਿਆ।
ਇਹ ਸਥਿਤੀ ਕਿਸੇ ਇਕ ਆਕ੍ਰਿਤੀ ਦੀ ਨਹੀਂ ਬਲਕਿ ਉਨ੍ਹਾਂ ਸਾਰੀਆਂ ਕੁੜੀਆਂ ਅਤੇ ਔਰਤਾਂ ਦੀ ਹੈ ਜੋ ਪਿਛਲੇ ਇਕ ਹਫਤੇ ਤੋਂ ਪਾਣੀ ਨਾਲ ਘਿਰੀਆਂ ਹੋਈਆਂ ਹਨ। ਉਹ ਘਰੋਂ ਨਹੀਂ ਨਿਕਲ ਸਕਦੀਆਂ। ਇਸ ਸਮੇਂ ਉਨ੍ਹਾਂ ਲਈ ਇਹ ਖਰੀਦਣਾ ਸੰਭਵ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਘਰ ਦੇ ਅੰਦਰ ਤੋਂ ਲੈ ਕੇ ਬਾਹਰ ਤੱਕ ਪਾਣੀ ਖੜ੍ਹਿਆ ਹੋਇਆ ਹੈ ਜਦਕਿ ਸੈਨੇਟਰੀ ਨੈਪਕੀਨ ਵੀ ਸਾਰੇ ਸਮਾਨ ਨਾਲ ਡੁੱਬ ਗਏ ਸੀ।
ਪਾਟਲੀਪੁੱਤਰ ਸਾਈ ਮੰਦਰ ਦੇ ਨਜ਼ਦੀਕ ਰਹਿਣ ਵਾਲੀ ਰੋਸ਼ਨੀ ਗੁਪਤਾ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਇਹ ਨੈਪਕੀਨ ਖਤਮ ਹੋ ਗਏ ਸੀ। ਸਟਾਕ ਚ ਨਹੀਂ ਸੀ ਪਰ ਅਚਾਨਕ ਮੀਂਹ ਪੈਣ ਕਾਰਨ ਅਸੀਂ ਸਾਰੇ ਘਰ ਚ ਬੰਦ ਹੋ ਗਏ। ਘਰ ਚੋਂ ਨਿਕਲ ਵੀ ਨਹੀਂ ਸਕਦੇ। ਛੋਟੀ ਭੈਣ ਲੋੜਵੰਦ ਸੀ। ਮੈਂ ਫੇਸਬੁੱਕ ਮੈਸੇਂਜਰ ਤੋਂ ਜਾ ਕੇ ਕੁਝ ਦੋਸਤਾਂ ਨੂੰ ਦੱਸਿਆ। ਉਸ ਤੋਂ ਬਾਅਦ ਉਨ੍ਹਾਂ ਨੇ ਸਮਾਜਕ ਸੰਸਥਾ ਨਾਲ ਸੰਪਰਕ ਕੀਤਾ ਤੇ ਪੈਕੇਟ ਭੇਜਿਆ।
ਹਾਊਸਿੰਗ ਕਲੋਨੀ ਦੀ ਭੂਤਨਾਥ ਰੋਡ ਦੀ ਵਸਨੀਕ ਆਰੁਸ਼ੀ ਕੁਮਾਰੀ ਨੇ ਕਿਹਾ ਕਿ ਮਾਂ ਨਾਨੀ ਕੋਲ ਗਈ ਹੈ। ਘਰ ਚ ਇਕ ਪਿਤਾ ਅਤੇ ਦੋ ਭਰਾ ਹਨ। ਸਾਰਾ ਘਰ ਪਾਣੀ ਚ ਡੁੱਬ ਗਿਆ ਹੈ। ਸੈਨੇਟਰੀ ਨੈਪਕਿਨ ਦੀ ਲੋੜ ਸੀ। ਪਿਤਾ ਅਤੇ ਭਰਾ ਨਾਲ ਸਾਂਝਾ ਨਹੀਂ ਕਰ ਸਕਦੇ ਹਾਂ। ਇਸ ਤੋਂ ਬਾਅਦ ਮੈਂ ਆਪਣੇ ਕੁਝ ਦੋਸਤਾਂ ਨੂੰ ਵਟਸਐਪ 'ਤੇ ਪਹੁੰਚਾਉਣ ਦੀ ਬੇਨਤੀ ਕੀਤੀ।
ਹਾਊਸਿੰਗ ਕਲੋਨੀ ਚ ਹੀ ਰਹਿ ਰਹੀ ਰੀਨਾ ਸਿਨਹਾ ਨੇ ਦੱਸਿਆ ਕਿ ਮੇਰੇ ਕੋਲ ਦੋ ਪੈਕਟ ਪੈਡ ਰੱਖੇ ਹੋਏ ਸਨ। ਪਰ ਪਾਣੀ ਚ ਡੁੱਬ ਗਏ ਸਨ। ਇੱਕ ਦਿਨ ਤਾਂ ਸੁੱਕੇ ਕੱਪੜੇ ਨਾਲ ਕੰਮ ਚਲਾਇਆ ਪਰ ਬੁੱਧਵਾਰ ਨੂੰ ਇਕ ਸੰਸਥਾ ਦੁਆਰਾ ਦੋ ਪੈਕੇਟ ਉਪਲਬਧ ਕਰਵਾਏ ਗਏ ਸਨ ਤੇ ਇਹ ਬਹੁਤ ਤਸੱਲੀ ਭਰਿਆ ਅਹਿਮਸਾਸ ਸੀ।
ਬਹੁਤ ਸਾਰੀਆਂ ਸੰਸਥਾਵਾਂ ਭੋਜਨ ਅਤੇ ਪਾਣੀ ਵਾਲੀਆਂ ਔਰਤਾਂ ਦੀ ਇਸ ਜ਼ਰੂਰਤ ਦਾ ਧਿਆਨ ਰੱਖ ਰਹੀਆਂ ਹਨ। ਪਟਨਾ ਦੇ ਵਸਨੀਕ ਨਿਰਮਲ ਮਿਸ਼ਰਾ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਸੇਨੇਟਰੀ ਨੈਪਕਿਨ ਪਾਣੀ ਨਾਲ ਭਰੇ ਖੇਤਰ ਵਿੱਚ ਵੰਡੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਸਾਢੇ ਚਾਰ ਹਜ਼ਾਰ ਸੈਨੇਟਰੀ ਨੈਪਕਿਨ ਵੰਡੇ ਜਾ ਚੁੱਕੇ ਹਨ। ਅਸੀਂ ਕਿਸੇ ਨੂੰ ਨਹੀਂ ਪੁੱਛਦੇ ਪਰ ਇਸਨੂੰ ਆਪਣੇ ਆਪ ਹਰ ਘਰ ਵਿੱਚ ਭੇਜ ਰਹੇ ਹਾਂ।
ਪਾਟਲੀਪੁੱਤਰ ਦੀ ਵਸਨੀਕ ਮੰਜੂ ਸਿਨਹਾ ਨੇ ਦੱਸਿਆ ਕਿ ਰੋਜ਼ਾਨਾ ਸੈਨੇਟਰੀ ਨੈਪਕਿਨ ਲਈ 5 ਤੋਂ 6 ਕਾਲਾਂ ਆ ਰਹੀਆਂ ਹਨ। ਸੈਨੇਟਰੀ ਨੈਪਕਿਨ ਲੋੜਵੰਦਾਂ ਤੱਕ ਪਹੁੰਚਾਉਣ ਲਈ ਕੁਝ ਨਾ ਕੁਝ ਹੱਲ ਕੱਢਿਆ ਜਾ ਰਿਹਾ ਹੈ।
.