ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦੇ ਇਸ ਕਾਲਜ `ਚ ਮੁੰਡਿਆਂ ਤੋਂ ਵੱਧ ਕੁੜੀਆਂ ਪੀਂਦੀਆਂ ਨੇ ਸ਼ਰਾਬ

ਦੇਸ਼ ਦੇ ਇਸ ਕਾਲਜ `ਚ ਮੁੰਡਿਆਂ ਤੋਂ ਵੱਧ ਕੁੜੀਆਂ ਪੀਂਦੀਆਂ ਨੇ ਸ਼ਰਾਬ

ਗੋਆ ਦੇ ਇੱਕ ਮੈਡੀਕਲ ਕਾਲਜ ਤੋਂ ਕੁਝ ਹੈਰਾਨ ਕਰ ਦੇਣ ਵਾਲੀ ਖ਼ਬਰ ਹੈ। ਇੱਕ ਤਾਜ਼ਾ ਅਧਿਐਨ ਦੌਰਾਨ ਸਾਾਹਮਣੇ ਆਇਆ ਹੈ ਕਿ ਇੱਥੇ ਮੁੰਡਿਆਂ ਨਾਲੋਂ ਵੱਧ ਕੁੜੀਆਂ ਸ਼ਰਾਬ ਪੀਂਦੀਆਂ ਹਨ। ਖੋਜ ਅਧਿਐਨ `ਚ ਇਹ ਵੀ ਦੱਸਿਆ ਗਿਆ ਹੈ ਕਿ ਲੜਕੇ ਵਿਸਕੀ ਤੇ ਬੀਆਰ ਪੀਣਾ ਵੱਧ ਪਸੰਦ ਕਰਦੇ ਹਨ; ਜਦ ਕਿ ਕੁੜੀਆਂ ਵਾਈਨ ਤੇ ਘੱਟ ਅਲਕੋਹਲ ਵਾਲੀ ਸ਼ਰਾਬ ਪੀਣਾ ਵੱਧ ਪਸੰਦ ਕਰਦੀਆਂ ਹਲ।


ਇੰਟਰਨੈਸ਼ਨਲ ਜਰਨਲ ਆਫ਼ ਕਮਿਊਨਿਟੀ ਮੈਡੀਸਨ ਐਂਡ ਪਬਲਿਕ ਹੈਲਥ ਦੇ ਜੁਲਾਈ ਮਹੀਨੇ ਦੇ ਅੰਕ `ਚ ਪ੍ਰਕਾਸਿ਼ਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੋਆ `ਚ ਸ਼ਰਾਬ ਪੀਣ ਦਾ ਰਿਵਾਜ 39.4 ਫ਼ੀ ਸਦੀ ਹੈ, ਕਾਲਜ ਦੀਆਂ 40.6 ਫ਼ੀ ਸਦੀ ਵਿਦਿਆਰਥਣਾਂ ਸ਼ਰਾਬ ਪੀਂਦੀਆਂ ਹਨ, ਜਦ ਕਿ ਸ਼ਰਾਬ ਪੀਣ ਵਾਲੇ ਵਿਦਿਆਰਥੀ 38 ਫ਼ੀ ਸਦੀ ਹਨ।


20 ਫ਼ੀ ਸਦੀ ਵਿਦਿਆਰਥੀ ਪਣਜੀ ਦੇ ਨੇੜੇ-ਤੇੜੇ ਹੀ ਰਹਿੰਦੇ ਹਨ। ਅਧਿਐਨ `ਚ ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚਓ) ਵੱਲੋਂ ਵਿਕਸਤ ਉਪਕਰਣ ਏਯੂਡੀਆਈਟੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਉਪਕਰਣ ਦੀ ਵਰਤੋਂ ਅਲਕੋਹਲ ਦੀ ਖਪਤ, ਪੀਣ ਦੇ ਵਿਵਹਾਰ ਤੇ ਅਲਕੋਹਲ ਨਾਲ ਸਬੰਧਤ ਸਮੱਸਿਆਵਾਂ ਦਾ ਮੁਲਾਂਕਣ ਕਰਨ ਲਈ ਕੀਤੀ ਜਾਂਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:girls of this college drink more than boys